ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਨਵੋਦਿਆ ਸਕੂਲ ਢਿੱਲਵਾਂ ਵਿਖੇ ਕਰਨਗੀਆਂ ਮੁਫ਼ਤ ਸਿੱਖਿਆ ਹਾਸਲ ।
ਮਹਿਲ ਕਲਾਂ 3 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਸਰਕਾਰੀ ਪ੍ਰਾਇਮਰੀ ਸਕੂਲ ਮਾਂਗੇਵਾਲ ਪੰਜਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਨੇ ਨੇ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਲਈ ਜਾਂਦੀ ਨਵੋਦਿਆ ਦਾਖਲਾ ਪ੍ਰੀਖਿਆ ਦਿੱਤੀ ਸੀ। ਜਿਸ ਵਿੱਚ ਪਿੰਡ ਮਾਂਗੇਵਾਲ ਦੀਆਂ ਦੋ ਵਿਦਿਆਰਥਣਾਂ ਭਾਵਿਕਾ ਪੁੱਤਰੀ ਬਲਜਿੰਦਰ ਸਿੰਘ ਅਤੇ ਜੈਸਮੀਨ ਪੁੱਤਰੀ ਦਿਲਬਰ ਖਾਨ ਨੇ ਸਫਲਤਾ ਹਾਸਲ ਕਰ ਕੇ ਆਪਣੇ ਸਕੂਲ , ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਸਕੂਲ ਮੁਖੀ ਭੁਪਿੰਦਰ ਸਿੰਘ ਨੇ ਇਹਨਾਂ ਬੱਚੀਆਂ ਦੀ ਇਸ ਸਫਲਤਾ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਹਰ ਅਧਿਆਪਕ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਿਦਿਆਰਥੀ ਆਪਣੇ ਜੀਵਨ ਵਿੱਚ ਅੱਗੇ ਵਧਦੇ ਜਾਣ। ਇਸ ਪ੍ਰਾਪਤੀ ਤੇ ਮੈਂ ਇਹਨਾਂ ਬੱਚੀਆਂ ਨੂੰ, ਇਹਨਾਂ ਦੇ ਇੰਨਚਾਰਜ ਅਧਿਆਪਿਕਾ ਕੁਲਜਿੰਦਰ ਕੋਰ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਾ ਹਾਂ। ਇੱਥੇ ਇਹ ਵੀ ਜਿਕਰਯੋਗ ਹੈ ਕਿ ਇਹਨਾਂ ਬੱਚੀਆਂ ਨੇ ਅਧਿਆਪਕਾਂ ਦੀ ਜੱਥੇਬੰਦੀ ਡੈਮੋਕਰੈਟਿਕ ਟੀਚਰਜ ਫਰੰਟ ਬਰਨਾਲਾ ਵੱਲੋਂ ਲਈ ਜਾਂਦੀ ਵਜੀਫਾ ਪ੍ਰੀਖਿਆ ਵਿੱਚ ਵੀ ਭਾਗ ਲਿਆ ਸੀ। ਜਿਸ ਵਿੱਚ ਭਾਵਿਕਾ ਪੁੱਤਰੀ ਬਲਜਿੰਦਰ ਸਿੰਘ ਨੇ ਜਿਲ੍ਹੇ ਭਰ ਵਿੱਚੋਂ 13ਵੀ ਪੁਜੀਸ਼ਨ ਹਾਸਲ ਕੀਤੀ ਹੈ। ਅਾਉਣ ਵਾਲੇ ਦਿਨਾਂ ਵਿੱਚ ਇਸ ਜੱਥੇਬੰਦੀ ਵੱਲੋਂ ਵੀ ਇਸ ਵਿਦਿਆਰਥਣ ਦਾ ਸਨਮਾਨ ਕੀਤਾ ਜਾਵੇਗਾ। ਇਹਨਾਂ ਬੱਚੀਆਂ ਨੂੰ ਕਮਲਪ੍ਰੀਤ ਕੌਰ, ਰੀਤਾ ਰਾਣੀ ਅਤੇ ਐਸ ਐਮ ਸੀ ਪ੍ਰਧਾਨ ਭਿੰਦਰਪਾਲ ਸਿੰਘ ਨੇ ਵੀ ਵਧਾਈ ਦਿੱਤੀ।