12.4 C
United Kingdom
Monday, May 20, 2024

More

    ਇਨਸਾਫ ਦੀ ਮੰਗ ਨੂੰ ਲੈਕੇ ਟਾਵਰ ‘ਤੇ ਚੜਿਆ ਵਿਅਕਤੀ, ਪ੍ਰਸ਼ਾਸਨ ਦੇ ਭਰੋਸੇ ਮਗਰੋਂ ਉਤਰਿਆ

    ਮਹਿਲ ਕਲਾਂ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਕਸਬਾ ਸ਼ੇਰਪੁਰ ਅਧੀਨ ਪੈਂਦੇ ਪਿੰਡ ਮਾਹਮਦਪੁਰ ਵਿਖੇ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋ ਇਨਸਾਫ ਦੀ ਮੰਗ ਨੂੰ ਲੈਕੇ ਇੱਕ ਵਿਅਕਤੀ ਪੰਚ ਗੋਬਿੰਦ ਸਿੰਘ ਪੁੱਤਰ ਭਾਨ ਸਿੰਘ ਵਾਸੀ ਮਾਹਮਦਪੁਰ ਪਿੰਡ ਵਿਚਲੇ ਇੱਕ ਮੋਬਾਈਲ ਟਾਵਰ ਤੇ ਚੜ੍ਹ ਗਿਆ। ਜਿਸਦੀ ਹਮਾਇਤ ‘ਚ ਗੁਰਮੀਤ ਸਿੰਘ ਸਾਬਕਾ ਸਰਪੰਚ ਮਾਹਮਦਪੁਰ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਧਰਨੇ ਉੱਪਰ ਬੈਠ ਗਏ। ਪੰਚ ਗੋਬਿੰਦ ਸਿੰਘ ਨੇ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਮੈ ਆਪਣੇ ਇੱਕ ਦੋਸਤ ਹਰਮਨ ਸਿੰਘ ਨਾਲ ਪਿੰਡ ਧਨੋ ਤੋਂ ਮਿਹਨਤ ਮਜਦੂਰੀ ਕਰਕੇ ਸ਼ਾਮ ਵੇਲੇ ਮੋਟਰਸਾਈਕਲ ਤੇ ਵਾਪਸ ਪਿੰਡ ਵੱਲ ਨੂੰ ਅ ਰਹੇ ਸੀ ਤਾਂ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਜੋ ਕਾਰ ਵਿੱਚ ਸਵਾਰ ਸਨ ਨੇ ਸਾਨੂੰ ਕਾਰ ਅੱਗੇ ਲਗਾਕੇ ਘੇਰਿਆ ਤੇ ਜਾਤੀਸੂਚਕ ਸ਼ਬਦ ਬੋਲਾ ਤੋਂ ਇਲਾਵਾ ਕੁੱਟਮਾਰ ਕੀਤੀ ਗਈ। ਉਨ੍ਹਾਂ ਮੈਨੂੰ ਪੰਚਾਇਤ ਦੇ ਮਤੇ ਉੱਪਰ ਸਾਈਨ ਨਾ ਕਰਨ ਬਦਲੇ ਮਜਾ ਚਖਾਉਂਨ ਬਾਰੇ ਵੀ ਕਿਹਾ ਤਰੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਮੈ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਸ਼ੇਰਪੁਰ ਵਿਖੇ ਦਾਖ਼ਲ ਹੋਇਆ ਤੇ ਮੇਰੇ ਬਿਆਨਾਂ ਦੇ ਅਧਾਰ ਉੱਪਰ ਸ਼ੇਰਪੁਰ ਪੁਲਿਸ ਵੱਲੋਂ ਮੁਕੱਦਮਾ ਨੰਬਰ 57 ਵੱਖ-ਵੱਖ ਧਾਰਵਾਂ ਤਹਿਤ ਬਰਖਿਲਾਫ ਕੁਲਵਿੰਦਰ ਸਿੰਘ, ਇੰਦਰਜੀਤ ਸਿੰਘ ਪੰਚ, ਸੂਰਜ ਭਾਨ ਸਾਬਕਾ ਸਰਪੰਚ ਦਰਜ ਕੀਤਾ ਗਿਆ ਸੀ। ਪ੍ਰੰਤੂ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀ ਕੀਤਾ ਗਿਆ ਹੈ ਤੇ ਮੈਨੂੰ ਹੁਣ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਕਰਕੇ ਮੈਨੂੰ ਅੱਜ ਮਜਬੂਰਨ ਇਹ ਸੰਘਰਸ਼ ਕਰਨਾ ਪਿਆ ਹੈ। ਦੁਪਹਿਰ ਸਮੇ ਮੌਕੇ ਉੱਪਰ ਪੁੱਜੇ ਸਬ-ਡਵੀਜਨ ਧੂਰੀ ਦੇ ਡੀ.ਐੱਸ.ਪੀ ਪਰਮਜੀਤ ਸਿੰਘ ਸੰਧੂ ਵੱਲੋਂ ਪੰਚ ਗੋਬਿੰਦ ਸਿੰਘ ਅਤੇ ਧਰਨਾਕਾਰੀਆਂ ਨੂੰ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਤੇ ਗੋਬਿੰਦ ਸਿੰਘ ਟਾਵਰ ਤੋਂ ਹੇਠਾਂ ਉੱਤਰ ਆਇਆ। ਗੋਬਿੰਦ ਸਿੰਘ ਨੇ ਕਿਹਾ ਕਿ ਜੇ ਜਲਦੀ ਗ੍ਰਿਫਤਾਰੀ ਨਾ ਹੋਈ ਤਾਂ ਦੁਬਾਰਾ ਫਿਰ ਸੰਘਰਸ਼ ਵਿੱਢਿਆ ਜਾਵੇਗਾ।

    ਥਾਣਾ ਸ਼ੇਰਪੁਰ ਦੇ ਡਿਊਟੀ ਅਫਸਰ ਏ.ਐਸ.ਆਈ ਸ਼ਿਵਰਾਮ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਭਰੋਸੇ ਮਗਰੋਂ ਪੰਚ ਗੋਬਿੰਦ ਸਿੰਘ ਨੂੰ ਟਾਵਰ ਤੋਂ ਹੇਠਾਂ ਉਤਾਰ ਲਿਆ ਗਿਆ ਹੀ ਤੇ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਕਰਦੇ ਹੋਏ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀਂ।

    PUNJ DARYA

    Leave a Reply

    Latest Posts

    error: Content is protected !!