ਮਹਿਲ ਕਲਾਂ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਅੱਜ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਰਾਮ ਸਿੰਘ ਨੂਰਪੁਰੀ ਅਤੇ ਸੂਬਾ ਜਨਰਲ ਸਕੱਤਰ ਕਾਮਰੇਡ ਲਾਲ ਸਿੰਘ ਧਨੌਲਾ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਪੰਜਾਬ ਸਰਕਾਰ ਵੱਲੋਂ ਵਧਾਏ ਬੱਸ ਕਿਰਾਏ ਦੀ ਨਿਖੇਧੀ ਕੀਤੀ ਹੈ। ਨੂਰਪੁਰੀ ਤੇ ਧਨੌਲਾ ਨੇ ਕਿਹਾ ਕਿ ਆਮ ਬੱਸ ਦਾ ਕਿਰਾਇਆ 7 ਪੈਸੇ ਪ੍ਰਤੀ ਕਿਲੋਮੀਟਰ ਵਧਣ ਨਾਲ ਹੁਣ 1 ਰੁਪਏ 22 ਪੈਸੇ ਹੋ ਜਾਵੇਗਾ।ਕੋਵਿਡ -19 ਦੌਰਾਨ ਲੋਕਾਂ ਦੀ ਹਾਲਤ ਮਾੜੀ ਹੈ। ਕੰਮ ਮਿਲ ਨਹੀਂ ਰਿਹਾ ਤੇ ਸਰਕਾਰ ਨੇ ਲੋਕਾਂ ਤੇ ਹੋਰ ਭਾਰ ਪਾ ਦਿੱਤਾ ਹੈ ਜੋ ਪਹਿਲੀ ਜੁਲਾਈ ਤੋਂ ਲਾਗੂ ਹੋਵੇਗਾ। ਭਾਵੇਂ ਪਿਛਲੇ ਸਮੇਂ ਤੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਣ ਦਾ ਕਾਰਨ ਸਰਕਾਰ ਦੱਸ ਰਹੀ ਹੈ।ਪਰ ਦੇਸ਼ ਅੰਦਰ ਸੰਕਟ ਨੂੰ ਵੀ ਨੋਟ ਕਰਨਾ ਚਾਹੀਦਾ ਹੈ। ਇਸ ਲੲੀ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕਰਦੀ ਹੈ। ਪੰਜਾਬ ਦੇ ਖੇਤ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਤਿੱਖੇ ਸੰਘਰਸ਼ਾਂ ਦਾ ਸੱਦਾ ਦਿੰਦੀ ਹੈ।