
ਲਾਕਡਾਂਉਨ ‘ਚ ਬੱਸਾਂ ਬੰਦ ਹੋਈਆਂ,
ਟਰੱਕ ਟੈਂਪੂ ਵੀ ਹੋ ਗਏ ਬੰਦ ਮੀਆਂ ।
ਆਉਣ-ਜਾਣ ਲਈ ਲੋਕੀ ਤੰਗ ਹੋਏ,
ਘਰੇ ਬੈਠਕੇ ਪਿਟ ਲੋ ਧੰਦ ਮੀਆਂ ।
ਆਂਉਨ-ਲਾਂਈਨ ਤੇ ਬਚੇ ਪੜਣ ਲਗੇ,
ਗੌਰਮਿੰਟ ਨੇ ਕੀਤਾ ਪਰਬੰਦ ਮੀਆਂ।
ਪਿੰਡਾਂ ਵਿਚ ਤਾਂ ਲੋਕਾਂ ਨੂੰ ਮੋਜ ਲਗੀ
ਦੁੱਧ ਨਾਲ ਖਾਂਦੇ ਗੁਲਕੰਦ ਮੀਆਂ ।
ਨਕਲੀ ਦੁਧ ਸ਼ਹਿਰਾਂ ਚ,ਪੀਣ ਲਗੇ
ਮਾੜੀ ਸ਼ਬਜੀਆਂ ਖਾਂਦੇ ਨੇ ਮੰਦ ਮੀਆਂ।
ਦੁਕਾਨਾਂ ਸ਼ਹਿਰ ਦੀਆਂ ਸਭੇ ਬੰਦ ਹੋਈਆਂ,
ਕੋਈ ਕਿਸੇ ਨੂੰ ਕਰੇਂ ਨਾ ਤੰਗ ਮੀਆਂ।
ਰਿਸ਼ਤੇਦਾਰੀ ਚ ਜਾਣ ਤੋ ਲੋਕ ਡਰਦੇ,
ਚਲਣੋਂ ਹਟਗੇ ਸ਼ੜਕ ਤੇ ਸੰਦ ਮੀਆਂ।
ਵਿਆਹ ਪੈਲਸ਼ਾ ਵਿਚ ਵੀ ਬੰਦ ਕੀਤੇ ,
ਖਾਣ ਪੀਣ ਦੀ ਟੁੱਟ ਗਈ ਤੰਦ ਮੀਆਂ।
ਰਲ ਮਿਲਕੇ ਬੀਮਾਰ ਦੀ ਕਰੋ ਸ਼ੇਵਾ,
ਕਿਤੇ ਟੁੱਟੇ ਨਾ ਸ਼ਾਹਾਂ ਤੰਦ ਮੀਆ।
ਆਉ ਸਾਰੇ ਸਰਕਾਰ ਦਾ ਸਾਥ ਦੇਈਏ,
ਕਰੋਨਾ ਦੇਸ਼ ਚੋ ਨਿਕਲੇ ਗੰਦ ਮੀਆਂ।
ਹੋਲੀ-ਹੋਲੀ ਜੀਵਨ ਖੁਸ਼ਹਾਲ ਹੋਊ,
ਇਸ ਬੀਮਾਰੀ ਦਾ ਕਟੀਏ ਫੰਦ ਮੀਆਂ।
ਅਜ ਸਭ ਨੂੰ ਬੇਨਤੀ ਕਰੇਂ “ਸੰਧੂ”
ਘਰ ਬੈਠਕੇ ਲਵੋ ਅਨੰਦ ਮੀਆਂ ।
ਸੰਧੂ ਸੁਖੇਵਾਲਾ ਜੀਰਾ
ਮੋਬਾ—98774 / 76161