ਮਹਿਲ ਕਲਾਂ 1 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਭਾਰਤੀ ਕਿਸਾਨ ਡਕੋਦਾ ਵੱਲੋਂ ਡੀ ਐਸ ਪੀ ਦੇ ਦਫਤਰ ਅੱਗੇ ਸਬ ਡਵੀਜ਼ਨ ਮਹਿਲ ਕਲਾਂ ਦੇ ਦਫ਼ਤਰ ਅੱਗੇ ਧਰਨਾ ਲਾਉਣ ਪੁੱਜੇ ਤਾ ਕਿਸਾਨਾ ਨੂੰ ਏ ਐਸ ਪੀ ਡਾ: ਪ੍ਰੱਿਗਆ ਜੈਨ ਦੀ ਅਗਵਾਈ ਹੇਠ ਧਰਨਾ ਲਗਾਉਣ ਆਏ ਕਿਸਾਂਨਾ ਨੂੰ ਸਾਬਣ , ਮਾਸਕ ਅਤੇ ਸੈਨੀਟੇਜਰ ਵੰਡੇ ਗਏ । ਇਸ ਮੌਕੇ ਏ ਐਸਪੀ ਡਾ: ਪ੍ਰੱਗਿਆ ਜੈਨ ਨੇ ਕਿਹਾ ਕਿ ਸੰਸਾਰ ਭਰ ਵਿੱਚ ਚੱਲ ਰਹੇ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਰੱਖਦਿਆਂ ਪੰਜਾਬ ਸਰਕਾਰ ਦੇ ਹੁਕਮਾ ਅਨੁਸਾਰ ਕਿਸਾਂਨਾ ਨੂੰ ਸਾਵਧਾਨੀਆਂ ਵਰਤਣ ਅਤੇ ਹਦਾਇਤਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ । ਇਸ ਮੌਕੇ ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਜਸਵਿੰਦਰ ਕੌਰ ਨੇ ਕਿਹਾ ਥਾਣੇ ਦੇ ਅਧਿਕਾਰ ਖੇਤਰ ਅਧੀਨ ਪੈਦੇ ਪਿੰਡਾ ਅੰਦਰ ਕਰੋਨਾ ਦੀ ਮਹਾਂਮਾਰੀ ਤੋ ਬਚਣ ਲਈ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਮੌਕੇ ਰੀਡਰ ਏਐਸਆਈ ਅਵਤਾਰ ਸਿੰਘ , ਗੁਰਦੀਪ ਸਿੰਘ , ਮਲਕੀਤ ਸਿੰਘ ਤੋ ਇਲਾਵਾ ਹੋਰ ਵੀ ਪੁਲਿਸ ਮੁਲਾਜ਼ਮ ਹਾਜਰ ਸਨ ।