10.8 C
United Kingdom
Monday, May 20, 2024

More

    ਬੀਕਾਸ ਸੰਸਥਾ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ 30ਵਾਂ ਕਵੀ ਦਰਬਾਰ ਕਰਵਾਇਆ ਗਿਆ

    ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ‘ਤੇ ਬ੍ਰਿਟਿਸ਼ ਐਜੂਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਔਫ ਸਿੱਖਸ(ਬੀਕਾਸ) ਸੰਸਥਾ ਵਲੋਂ 30ਵਾਂ ਕਵੀ ਦਰਬਾਰ ਸ਼ਹੀਦ ਊਧਮ ਸਿੰਘ ਹਾਲ ਗੁਰ ੂਗੋਬਿੰਦ ਸਿੰਘ ਗੁਰਦੁਆਰਾ ਬਰੈਡਫੋਰਡ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਤਿਰਲੋਚਨ ਸਿੰਘ ਦੁੱਗਲ, ਅਜੀਤ ਸਿੰਘ ਗਿੱਲ ਅਤੇ ਸ: ਅਜੀਤ ਸਿੰਘ ਨਿੱਝਰ ਨੇ ਕੀਤੀ।

    ਕਵੀ ਦਰਬਾਰ ਦੀ ਸ਼ੁਰੂਆਤ ਮੌਕੇ ਬੀਕਾਸ ਸੰਸਥਾ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਬਾਰੇ ਬੱਚਿਆਂ ਲਈ ਛਪਵਾਇਆ ਗਿਆ ਕਿਤਾਬਚਾ ਲੋਕ ਅਰਪਨ ਕੀਤਾ ਗਿਆ। ਛੋਟੇ ਛੋਟੇ ਬੱਚੇ ਬੱਚੀਆਂ ਨੇ ਆਪਣੇ ਸੀਸ ‘ਤੇ ਕੇਸਰੀ ਦਸਤਾਰਾਂ ਸਜਾਈਆਂ ਅਤੇ ਦੁਪੱਟੇ ਲਏ ਹੋਏ ਸਨ, ਕੇਸਰੀ ਪੁਸ਼ਾਕ ਦੀ ਰੰਗਤ ਨੂੰ ਦੇਖਦਿਆਂ ਹਾਲ ਦੇ ਵਿੱਚ ਅਜੀਬ ਖੁਸ਼ੀ ਦਾ ਪ੍ਰਗਟਾਵਾ ਝਲਕ ਰਿਹਾ ਸੀ। ਗੁਰੂ ਗੋਬਿੰਦ ਸਿੰਘ ਪੰਜਾਬੀ ਸਕੂਲ ਦੇ ਤਕਰੀਬਨ 40 ਬੱਚਿਆਂ ਨੇ ਇੱਕ ਝਾਕੀ ਦੇ ਰੂਪ ਵਿੱਚ ਬਾਬਾ ਨਾਨਕ ਦੇਵ ਜੀ ਦੇ ਜੀਵਨ ਫਲਸਫੇ ਨੂੰ ਰੂਪਮਾਨ ਕੀਤਾ। ਬੱਚਿਆਂ ਦੇ ਕਵੀ ਦਰਬਾਰ ਦੌਰਾਨ ਕੋਮਲਦੀਪ ਕੌਰ, ਦਿਲਰਾਜ ਕੌਰ, ਹਰਲੀਨ ਕੌਰ, ਸਰਪ੍ਰੀਤ ਕੌਰ, ਹਰਨੀਤ ਕੌਰ, ਗੁਰਸਿਮਰਨ ਕੌਰ, ਸਰੂਪ ਕੌਰ, ਗੁਰਕਮਲ ਕੌਰ, ਆਕਾਸ਼ਜੀਤ ਸਿੰਘ, ਸੁਖਵਿੰਦਰ ਸਿੰਘ, ਸ਼ਿਆਨਾ ਕੌਰ, ਐਰਨਦੀਪ ਦੁਸਾਂਝ, ਤਰਨਜੀਤ ਸਿੰਘ ਸਿੱਧੂ, ਐਰਨ ਸਿੰਘ ਸੰਘਾ, ਸਿਮਰਨ ਕੌਰ ਸੰਘਾ, ਜੈਆ ਕੌਰ, ਸਿਮਰਨ ਕੌਰ ਸੈਨੀ, ਹਰਲੀਨ ਕੌਰ ਸਿੱਧੂ, ਅਰਜਨ ਸਿੰਘ, ਮਾਨਵ ਸਿੰਘ, ਜੇਡਨ ਸਿੰਘ, ਮਨਰੂਪ ਸਿੰਘ, ਸੈਂਡਰੀਨਾ ਕੌਰ, ਪ੍ਰਨੀਤ ਕੌਰ, ਪਰਮਿੰਦਰਜੀਤ ਸਿੰਘ, ਅਮਨ ਕੌਰ, ਭੁਪਿੰਦਰ ਸਿੰਘ, ਅਭਿਜੋਤ ਸਿੰਘ, ਨਿਸ਼ਾਨ ਸਿੰਘ, ਅਰਮਜੋਤ ਸਿੰਘ ਆਦਿ ਬੱਚਿਆਂ ਨੇ ਆਪਣੀਆਂ ਰਚਨਾਵਾਂ ਰਾਂਹੀਂ ਵਾਹ ਵਾਹ ਖੱਟੀ। ਹੌਸਲਾ ਅਫਜ਼ਾਈ ਵਜੋਂ ਬੱਚਿਆਂ ਲਈ ਸਰਟੀਫੀਕੇਟ, ਕਿਤਾਬਾਂ ਅਤੇ ਅਧਿਆਪਕ ਬੀਬੀਆਂ ਨੂੰ ਬੀਕਾਸ ਸੰਸਥਾ ਦੀਆਂ ਮੈਂਬਰ ਬੀਬੀਆਂ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ । ਸੰਸਥਾ ਵੱਲੋਂ ਅਧਿਆਪਕ ਬੀਬੀਆਂ ਕੁਲਦੀਪ ਕੌਰ, ਮਨਪਰੀਤ ਕੌਰ, ਰਾਜ਼ਵਿੰਦਰ ਕੌਰ, ਅਰਸ਼ਪਰੀਤ ਕੌਰ, ਸਤਿਕਿਰਨ ਕੌਰ, ਅਮਰਜੀਤ ਕੌਰ, ਸਕੂਲ ਦੀ ਮੁੱਖ ਅਧਿਆਪਕਾ ਅਮਰਜੀਤ ਕੌਰ ਖੇਲ਼ਾ ਅਤੇ ਪੰਜਾਬੀ ਬੀਬੀ ਬਲਜੀਤ ਕੌਰ ਜੀ ਹੋਰਾਂ ਵਲੋਂ ਮਿਲੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ।

    ਸਮਾਗਮ ਦੂਜੇ ਦੌਰ ਦੀ ਪ੍ਰਧਾਨਗੀ ਕਰਦਿਆਂ ਗੁਰੁ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ: ਅਜੀਤ ਸਿੰਘ, ਅਜੀਤ ਸਿੰਘ ਨਿੱਝਰ ਨੇ ਬੱਚਿਆਂ ਦੇ ਪ੍ਰੋਗਰਾਮ ਦੀ ਸਰਾਹਣਾ ਕੀਤੀ। ਇਸ ਉਪਰੰਤ ਬੀਕਾਸ ਸੰਸਥਾ ਦੇ ਪ੍ਰਧਾਨ ਤਿਰਲੋਚਨ ਸਿੰਘ ਦੁੱਗਲ ਨੇ ਬੀਕਾਸ ਦੇ ਕਾਰਜਾਂ ਬਾਰੇ ਸੰਖੇਪ ਰੂਪ ਵਿੱਚ ਚਾਨਣਾ ਪਾਇਆ ਅਤੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਪੇਸ਼ ਕੀਤੀਆਂ। ਕਵੀ ਦਰਬਾਰ ਵਿੱਚ ਇੰਗਲੈਂਡ ਦੇ ਪ੍ਰਸਿੱਧ ਕਵੀਜਨਾਂ ਨਿਰਮਲ ਸਿੰਘ ਕੰਧਾਲ਼ਵੀ, ਗੁਰਸ਼ਰਨ ਸਿੰਘ ਜ਼ੀਰਾ, ਹਰਬੰਸ ਸਿੰਘ ਜੰਡ ੂਲਿੱਤਰਾਂ ਵਾਲ਼ਾ, ਰਵਿੰਦਰ ਸਿੰਘ ਕੁੰਦਰਾ, ਮੰਗਤ ਚੰਚਲ ਤੋਂ ਇਲਾਵਾ ਦੀਪਕ ਪਾਰਸ, ਬੀਬੀ ਮੀਨ ੂਸਿੰਘ, ਸਤਕਿਰਨ ਕੌਰ, ਕਸ਼ਮੀਰ ਸਿੰਘ ਘੁੰਮਣ, ਰਾਜਵਿੰਦਰ ਸਿੰਘ, ਸਾਧ ੂਸਿੰਘ ਛੋਕਰ ਤੇ ਸੇਵਾ ਸਿੰਘ ਅੱਟਾ ਨੇ ਆਪਣੀਆਂ ਰਚਨਾਵਾਂਂ ਸਰੋਤਿਆਂ ਨਾਲ਼ ਸਾਂਝੀਆਂ ਕੀਤੀਆਂ। ਮੰਚ ਸੰਚਾਲਕ ਦੇ ਫ਼ਰਜ਼ ਕਸ਼ਮੀਰ ਸਿੰਘ ਘੁੰਮਣ ਨੇ ਅਦਾ ਕੀਤੇ।

    PUNJ DARYA

    Leave a Reply

    Latest Posts

    error: Content is protected !!