13.7 C
United Kingdom
Monday, June 22, 2026

More

    ਨਵੋਦਿਆ ਲਈ ਚੁਣੇ ਜਾਣ ‘ਤੇ ਚਾਰ ਬੱਚੇ ਸਨਮਾਨਿਤ

    ਅਸ਼ੋਕ ਵਰਮਾ,
     ਮਾਨਸਾ 28 ਜੂਨ।  ਸਰਕਾਰੀ ਪ੍ਰਾਇਮਰੀ ਸਕੂਲ ਸਹਾਰਨਾ ਦੇ ਚਾਰ ਬੱਚੇ ਪੰਜਵੀ ਕਲਾਸ ਦੇ ਹਨੀ ਸਿੰਘ,ਜਗਦੀਪ ਸਿੰਘ, ਵਿਰੇਂਦਰ ਸਿੰਘ ਅਤੇ ਸਿਮਰਨ ਕੌਰ ਸ਼ਾਮਲ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਹੁਣ ਇਹ ਬੱਚੇ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਵਿਖੇ ਛੇਵੀਂ ਤੋਂ ਬਾਰਵੀਂ ਕਲਾਸ ਤੱਕ ਮੁਫਤ ਵਿੱਦਿਆ ਅਤੇ ਰਹਿਣ ਸਹਿਣ ਦੀਆਂ ਸਾਰੀਆਂ ਸਾਹੂਲਤਾਂ ਪ੍ਰਾਪਤ ਕਰਨਗੇ। ਸਕੂਲ ਮੁਖੀ ਬਲਵਿੰਦਰ ਕੌਰ ਨੇ ਦੱਸਿਆ ਕਿ ਪੰਜਵੀਂ ਕਲਾਸ ਦੇ ਚਾਰ ਬੱਚਿਆਂ ਦੇ ਨਵੋਦਿਆ ਲਈ ਚੁਣੇ ਜਾਣ ਦਾ ਸਿਹਰਾ ਕਲਾਸ ਇੰਚਾਰਜ ਜਗਦੇਵ ਸਿੰਘ ਨੂੰ ਜਾਂਦਾ ਹੈ,ਜਿਨਾਂ ਨੇ ਹਮੇਸ਼ਾ ਹੀ ਬੱਚਿਆਂ ਦੀ ਪੜਾਈ ਅਤੇ ਸਕੂਲ ਦੀ ਬੇਹਤਰੀ ਲਈ ਸਮਰਪਿਤ ਹੋਕੇ ਕੰਮ ਕੀਤਾ । ਲੈਕਚਰ ਸੁਰਿੰਦਰ ਸਿੰਘ , ਸੀ ਐਂਚ ਟੀ ਕਾਲਾ ਸਿੰਘ ਸਹਾਰਨਾ, ਸਟਾਫ ਮੈਬਰ ਸਵਿੰਦਰ ਕੌਰ,ਕਰਮਜੀਤ ਸਿੰਘ ਨੇ ਵੀ ਜਗਦੇਵ ਸਿੰਘ ਨੂੰ ਵਧਾਈ ਦਿੱਤੀ। ਅਧਿਆਪਕਾਂ ਨੇ ਭਾਈ ਜੈਤਾ ਫਾਊਂਡੇਸ਼ਨ ਦਾ ਵੀ ਧੰਨਵਾਦ ਕੀਤਾ ,ਜਿਨਾਂ ਨੇ ਇਸ ਸਨਮਾਨ ਚ ਵਿਸ਼ੇਸ਼ ਯੋਗਦਾਨ ਪਾਇਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!