ਮੋਗਾ (ਰਾਜਿੰਦਰ ਰਿਖੀ, ਮਿੰਟੂ ਖੁਰਮੀ)
ਕਰੋਨਾ ਨੂੰ ਸਾਵਧਾਨੀਆਂ ਜਰੀਏ ਮਾਤ ਪਾਉਣ ਲਈ ਮਿਸ਼ਨ ਫਤਿਹ ਤਹਿਤ ਲੋਕਾਂ ਵਿੱਚ ਜਾਗਰੂਕਤਾ ਜ਼ਮੀਨੀ ਪੱਧਰ ਤੋ ਬਹੁਤ ਬਰੀਕੀ ਨਾਲ ਫੈਲਾਈ ਜਾ ਰਹੀ ਹੈ। ਵਾਰ ਵਾਰ ਹੱਥ ਧੋਣੇ, ਹੈਡ ਸੈਨੇਟਾਈਜ਼ਰ ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ, ਸਮਾਜਿਕ ਦੂਰੀ ਨੂੰ ਕਾਇਮ ਰੱਖਣ, ਬੇਲੋੜੀ ਮੂਵਮੈਟ ਨੂੰ ਖਤਮ ਕਰਨ ਬਾਰੇ ਜ਼ਮੀਨੀ ਪੱਧਰ ਤੇ ਆਮ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਤਾਂ ਕਿ ਲੋਕ ਇਸ ਸਭ ਤੋ ਜਾਗਰੂਕ ਹੋ ਕੇ ਇਸਦੀ ਲਪੇਟ ਵਿੱਚ ਆਉਣ ਤੋ ਬਚ ਸਕਣ ਅਤੇ ਛੇਤੀ ਤੋ ਛੇਤੀ ਪੰਜਾਬ ਕਰੋਨਾ ਤੋ ਮੁਕਤ ਹੋ ਸਕੇ। ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਬਾਰੇ ਸਾਰੇ ਵਿਭਾਗ ਰਲ ਕੇ ਆਪਣੇ ਵੱਖ ਵੱਖ ਉਪਰਾਲਿਆਂ ਜਿਵੇ ਕਿ ਡੋਰ ਟੂ ਡੋਰ ਸਰਵੇ/ਜਾਗਰੂਕਤਾ, ਕਰੋਨਾ ਦੀ ਜਾਣਕਾਰੀ ਅਤੇ ਇਸਦੇ ਸਕੰਰਮਣ ਤੋ ਬਚਣ ਦੇ ਤਰੀਕਿਆਂ ਨੂੰ ਦਰਸਾਉਦੇ ਪੰਫਲੈਟਸ ਦੀ ਵੰਡ, ਦੁਕਾਨਦਾਰਾਂ ਜਾਂ ਪਬਲਿਕ ਡੀਲਿੰਗ ਵਾਲੀਆਂ ਸਾਰੀਆਂ ਦੁਕਾਨਾਂ ਨੂੰ ਹਰ ਇੱਕ ਗ੍ਰਾਹਕ ਦੇ ਸੈਨੇਟਾਈਜੇਸ਼ਨ ਤੋ ਬਾਅਦ ਦਾਖਲੇ, ਦੁਕਾਨਾਂ ਆਦਿ ਵਿੱਚ ਸਮਾਜਿਕ ਦੂਰੀ ਬਰਕਰਾਰ ਰੱਖਣੀ ਆਦਿ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਅੱਜ ਪੇਡੂ ਵਿਕਾਸ ਤੇ ਪੰਚਾਇਤ ਵਿਭਾਗ ਜ਼ਿਲ੍ਹਾ ਮੋਗਾ ਅਧੀਨ ਆਉਦੇ ਮੋਗਾ ਅਤੇ ਇਸਦੀਆਂ ਸਬ ਡਿਵੀਜ਼ਨਾਂ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਪਿੰਡਾਂ ਦੇ ਸਰਪੰਚਾਂ, ਪੰਚਾਂ, ਗ਼੍ਰਾਮ ਪੰਚਾਇਤਾਂ ਦੁਆਰਾ ਸਮੂਹਿਕ ਤੌਰ ਤੇ ਡੋਰ ਟੂ ਡੋਰ ਮਿਸ਼ਨ ਫਤਿਹ ਜਾਗਰੂਕਤਾ ਮੁਹਿੰਮ ਚਲਾਈ ਗਈ ਜਿਸ ਜਰੀਏ ਲੋਕਾਂ ਨੂੰ ਕਰੋਨਾ ਤੋ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਵਰਤਣ ਬਾਰੇ ਦੱਸਿਆ ਗਿਆ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਲਈ ਲੋਕਾਂ ਦੇ ਸਾਥ ਦੀ ਮੰਗ ਕੀਤੀ ਗਈ। ਇਸ ਤੋ ਇਲਾਵਾ ਪ੍ਰਚਾਰ ਵੈਨਾਂ ਜਰੀਏ ਵੀ ਲੋਕਾਂ ਵਿੱਚ ਕਰੋਨਾ ਦੇ ਸੰਰਕਮਣ ਤੋ ਬਚਣ ਲਈ ਅਤੇ ਮਿਸ਼ਨ ਫਤਿਹ ਬਾਰੇ ਚੇਤਨਤਾ ਫੈਲਾਈ ਗਈ। ਲੋਕਾਂ ਵਿੱਚ ਮਿਸ਼ਨ ਫਤਿਹ ਦੇ ਪੰਫਲੈਟਸ ਦੀ ਵੀ ਵੰਡ ਕੀਤੀ ਗਈ ਜਿਸ ਵਿੱਚ ਕਰੋਨਾ ਤੋ ਬਚਣ ਲਈ ਵਰਤੀਆਂ ਜਾਣ ਵਾਲੀਆਂ ਜਰੂਰੀ ਸਾਵਧਾਨੀਆਂ ਦਾ ਵਿਸਥਾਰ ਕੀਤਾ ਗਿਆ ਹੈ॥
ਸੰਦੀਪ ਹੰਸ ਨੇ ਅੱਜ ਦੀਆਂ ਕੁਝ ਜਾਗਰੂਕਤਾ ਗਤੀਵਿਧੀਆਂ ਤੇ ਚਾਨਣਾ ਪਾਉਦਿਆਂ ਦੱਸਿਆ ਕਿ ਪਿੰਡ ਖੋਸਾ ਕੋਟਲਾ, ਕੋਟ ਈਸੇ ਖਾਂ, ਠੱਠੀ ਭਾਈ, ਗੁਰੂਸਰ, ਨਾਨਕਸਰ ਸਮਾਧ ਭਾਈ, ਨੱਥੂ ਵਾਲਾ ਗਰਬੀ, ਨੱਥੂ ਵਾਲਾ ਨਵਾਂ, ਲੋਹਗੜ੍ਹ, ਨਿਹਾਲਗੜ੍ਹ, ਨੱਥੋਕੇ ਆਦਿ ਹੋਰ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵੱਲੋ ਘਰ ਘਰ ਸਰਵੇ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਬਾਰੇ ਵਿਸਥਾਰ ਪੂਰਵਕ ਸਮਝਾਇਆ ਅਤੇ ਇਸ ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋ ਲੋਕਾਂ ਦੀ ਪੰਜਾਬ ਸਰਕਾਰ ਵੱਲੋ ਵਿੱਢੇ ਗਏ ਮਿਸ਼ਨ ਫਤਿਹ ਬਾਰੇ ਸੁਝਾਅ ਅਤੇ ਵਿਚਾਰ ਵਟਾਂਦਰੇ ਵੀ ਕੀਤੇ ਗਏ ਅਤੇ ਲੋਕਾਂ ਵੱਲੋ ਇਸ ਨੂੰ ਭਰਪੂਰ ਹੁੰਗਾਰਾ ਮਿਲਿਆ। ਗ੍ਰਾਮ ਪੰਚਾਇਤਾਂ ਦੁਆਰਾ ਲੋਕਾਂ ਨੂੰ ਵਾਰ ਵਾਰ ਹੱਥ ਧੋਣ, ਸੈਨੇਟਾਈਜਰ ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ, ਸਮਾਜਿਕ ਦੂਰੀ ਬਰਕਰਾਰ ਰੱਖਣੀ, ਬੇਲੋੜੀ ਮੂਵਮੈਟ ਖਤਮ ਕਰਨੀ ਆਦਿ ਸਾਵਧਾਨੀਆਂ ਨੂੰ ਜਰੂਰੀ ਰੂਪ ਵਿੱਚ ਵਰਤਣ ਲਈ ਸਮਝਾਇਆ ਗਿਆ।
ਇਸੇ ਤਰ੍ਹਾਂ ਅੱਜ ਪੁਲਿਸ ਸਟੇਸ਼ਨ ਅਤੇ ਸਿਵਲ ਹਸਤਾਲ ਨਿਹਾਲ ਸਿੰਘ ਵਾਲਾ ਨੂੰ ਰੋਗਾਣੂਮੁਕਤ ਸਪਰੇਅ ਨਾਲ ਸੈਨੀਟਾਈਜ਼ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੇ ਮੋਬਾਇਲ ਫੋਨ ਤੇ ਕੋਵਾ ਐਪਲੀਕੇਸ਼ ਜਰੂਰ ਡਾਊਨਲੋਡ ਕਰਨ ਤਾਂ ਕਿ ਸਾਰਿਆਂ ਨੂੰ ਹੀ ਕਰੋਨਾ ਸਬੰਧੀ ਅਪਡੇਟ ਤੁਰੰਤ ਪ੍ਰਾਪਤ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਆਉਣ ਜਾਣ ਵੇਲੇ ਹੈਡ ਸੇਨੇਟਾਈਜਰ, ਮਾਸਕ, ਦਸਤਾਨਿਆਂ ਦੀ ਵਰਤੋ ਲਾਜ਼ਮੀ ਕਰੋ। ਸਮਾਜਿਕ ਦੂਰੀ ਨੂੰ ਬਰਕਰਾਰ ਰੱਖੋ ਅਤੇ ਬੇਲੋੜੀ ਮੂਵਮੈਟ ਬਿਲਕੁਲ ਹੀ ਬੰਦ ਕਰਨੀ ਚਾਹੀਦੀ ਹੈ ਕਿ ਕਿਉਕਿ ਇਸ ਵਿੱਚ ਹੀ ਸਾਡਾ, ਸਾਡੇ ਪਰਿਵਾਰ, ਸਾਡੇ ਜ਼ਿਲ੍ਹੇ ਪਿੰਡ, ਸਾਡੇ ਜ਼ਿਲ੍ਹੇ ਅਤੇ ਪੰਜਾਬ ਵਾਸੀਆਂ ਦਾ ਫਾਇਦਾ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਸਾਵਧਾਨੀਆਂ ਨੂੰ ਆਦਤ ਵਜੋ ਅਪਣਾਉਣ ਨਾਲ ਜਲਦੀ ਹੀ ਕਰੋਨਾ ਹਾਰੇਗਾ ਅਤੇ ਇਹ ਸਿਰਫ ਸਾਰਿਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ।