17 C
United Kingdom
Monday, June 22, 2026

More

    ਕਾਨਵੈਂਟ ਸਕੂਲਾਂ ਦੀ ਮੜਕ ਭੰਨਦਾ ਹੈ ਸਰਕਾਰੀ ਕੰਨਿਆ ਸਮਾਰਟ ਸਕੂਲ

    ਅਸ਼ੋਕ ਵਰਮਾ
    ਬਠਿੰਡਾ, 28 ਜੂਨ।  ਮਾਨਸਾ ਜਿਲੇ ਦੇ ਕਸਬਾ ਭੀਖੀ ’ਚ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ  ਦੀ ਅੰਦਰੂਨੀ ਦਿੱਖ ਤੇ ਹਰਿਆਲੀ ਵਾਲਾ ਵਾਤਾਵਰਨ ਪ੍ਰ੍ਰ੍ਰਾਈਵੇਟ ਕਾਨਵੈਂਟ ਸਕੂਲਾਂ ਦੀ ਮੜਕ ਭੰਨਣ ਲੱਗਿਆ ਹੈ। ਅਧਿਆਪਕਾਂ ਦੀ ਸਖਤ ਮਿਹਨਤ ਨੇ ‘ਕੱਕੇ ਰੇਤੇ’ ਲਈ ਮਸ਼ਹੂਰ ਰਹੇ ਇਸ ਇਲਾਕੇ ’ਚ ਸਕੂਲ ਦੇ ਬਦਲੇ ਦਿਨਾਂ ਨੇ ਭਰਮ ਭੁਲੇਖੇ ਖਤਮ ਕਰ ਦਿੱਤੇ ਹਨ। ਇਸ ਸਕੂਲ ਦੇ ਅਧਿਆਪਕਾਂ  ਨੇ ‘ਸਰਕਾਰੀ ਸਕੂਲ-ਜ਼ਿੰਦਾਬਾਦ’ ਦਾ ਨਾਅਰਾ ਬੁਲੰਦ ਕੀਤਾ ਹੈ। ਇਹ ਸਮਾਰਟ ਸਕੂਲ ਇਕੱਲੀ ਸਿੱਖਿਆ ਹੀ ਨਹੀਂ ਦਿੰੰਦਾ ਬਲਕਿ ਇਖਲਾਕੀ ਵਿੱਦਿਆ ਵੀ ਪੜਾਉਂਦਾ  ਹੈ।  ਸਰਕਾਰੀ ਸਕੂਲ ਦੀ ਇਸ ਮਮਟੀ ’ਤੇ ਮਾਣ ਦਾ ਦੀਵਾ ਜਗਾਉਣ ਵਾਲੇ ਪਿੰ੍ਰਸੀਪਲ ਪ੍ਰੀਤ ਇੰਦਰ ਘਈ  ਹੁਣ ਬਦਲ ਕੇ ਹੋਰ ਸਕੂਲ ਚਲੇ ਗਏ ਹਨ  ਪਰ ਉਨਾਂ ਦੀ ਅਗਵਾਈ ਹੇਠ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਧਿਆਪਕਾਂ ਨੇ ਵਰਿਆਂ ਦੇ ਖੱਪੇ ਨੂੰ ਭਰਿਆ ਹੈ।  ਪ੍ਰੀਤਇੰਦਰ ਘਈ ਲਈ ਸਕੂਲ ਤੋਂ ਵੱਡਾ ਕੋਈ ਮੰਦਰ ਨਹੀਂ। ਹੁਣ ਬੱਚਿਆਂ ਲਈ ਸਭ ਸੁੱਖ ਅਰਾਮ ਤਿਆਗ ਦਿੱਤੇ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।


                      ਅਧਿਆਪਕਾਂ ਦੇ ਸਾਂਝੇ ਯਤਨਾਂ  ਨਾਲ ਬੱਚੀਆਂ ਦੀ ਸਿੱਖਿਆ ਦੇ ਨਵੇਂ ਰਾਹ ਮੋਕਲੇ ਹੋਏ ਹਨ। ਹੁਣ ਸਕੂਲ ਸੈਕੰਡਰੀ ਸਿੱਖਿਆ ਦੇ ਵਿੱਦਿਅਕ ਨਕਸ਼ੇ ਤੇ ਚਮਕਿਆ ਹੈ। ਕੋਈ ਸਮਾਂ ਸੀ ਜਦੋਂ ਇਹ ਸਕੂਲ ਆਮ ਸਕੂਲਾਂ ਦੀ ਤਰਾਂ ਹੀ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਤੋਂ ਊਣਾ ਸੀ । ਅਧਿਆਪਕਾਂ ਨੇ ਨਕਸ਼ ਤਰਾਸ਼ਣ ਲਈ ਹੱਥ ਮਿਲਾਏ ਅਤੇ ਸਹਿਯੋਗ ਦੇਣ ਵਾਲਿਆਂ ਨੇ ਅੱਗੇ ਹੋਕੇ ਰਾਹ ਦਿਖਾਇਆ  ਤਾਂ ਸਕੂਲ ਦਾ ਮੁਹਾਂਦਰਾ  ਬਦਲਦਿਆਂ ਦੇਰ ਨਹੀਂ ਲੱਗੀ। ਹੁਣ ਇਲਾਕੇ ਦੇ ਲੋਕ ਮਾਣ ਕਰਦੇ ਹਨ ਕਿ ਧੀਆਂ ਧਿਆਣੀਆਂ ਦੇ ਪੜਨ ਲਈ ਸਿਰਫ ਸਕੂਲ ਹੀ ਨਹੀਂ ਵਿੱਦਿਆ ਦਾ ਮੰਦਰ ਬਣ ਗਿਆ ਹੈ। ਅਹਿਮ ਤੱਥ ਹੈ ਕਿ ਪੰਜਾਬ ਦੇ ਇਹ ਪਹਿਲਾ ਸਕੂਲ ਹੈ ਜਿੱਥੇ ਬੱਚਿਆਂ ਅਤੇ ਅਧਿਆਪਕਾਂ ਦੀ ਬਾਇਓਮੀਟ੍ਰਕ ਹਾਜਰੀ ਲੱਗਦੀ ਹੈ। ਜਦੋਂ ਬੱਚਾ ਸਕੂਲ ਤੋਂ ਚੱਲਦਾ ਹੈ ਜਾਂ ਪੁੱਜਦਾ ਹੈ ਤਾਂ ਮਾਪਿਆਂ ਦੇ ਫੋਨ ਤੇ ਮੈਸੇਜ਼ ਚਲਾ ਜਾਂਦਾ ਹੈ। ਇਸ ਨਾਲ ਬੱਚਿਆਂ ’ਚ ਅਨੁਸ਼ਾਸ਼ਨ ਵਧਿਆ ਹੈ ਅਤੇ ਉਨਾਂ ਦੀ ਸੁਰੱਖਿਆ ਵੀ ਵਧ ਗਈ ਹੈ। ਸਕੂਲ  ਦੀ ਹਰ  ਕਲਾਸ ਰੂਮ ’ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਜਿੰਨਾਂ ਨਾਲ ਬੱਚਿਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰਹਿੰਦੀ ਹੈ।


                             ਸਕੂਲ ’ਚ ਸਮਾਰਟ ਪ੍ਰੋਜੈਕਟਰਾਂ ਅਤੇ ਈ-ਕੰਟੈਂਟ ਰਾਹੀ ਪੜਾਈ ਕਰਵਾਈ ਜਾਂਦੀ ਹੈ। ਆਧੁਨਿਕ ਕੰਪਿਊਟਰ ਲੈਬ ਅਤੇ ਗਿਆਨ ਦੀ ਵਰਖਾ ਕਰਦੇ ਮਾਟੋਆਂ ਨਾਲ ਰੰਗਿਆਂ ਹੋਇਆ ਸਕੂਲ ਦਾ ਹਰ ਕੋਨਾ ਆਪਣੇ ਮੰਤਵ ਬਾਰੇ ਖੁਦ ਬਿਆਨ ਕਰਦਾ ਹੈ। ਸਕੂਲ ਦੇ ਅੰੰਦਰ ਵਰਕਿੰਗ ਸਾਇੰਸ ਮਾਡਲ ਲੱਗੇ ਹੋਏ ਹਨ, ਮੈਥ ਪਾਰਕ, ਖੇਡ ਸੱਭਿਆਚਾਰ ਨੂੰ ਵਿਕਸਤ ਕਰਨਾ ਅਤੇ ਸਭਿਆਚਾਰਕ ਤੇ ,ਸਾਹਿਤਕ ਮੁਕਾਬਲਿਆਂ ’ਚ ਵੀ ਸਕੂਲ ਨੇ ਮੱਲਾਂ ਮਾਰੀਆਂ ਹਨ।

    ਸਕੂਲ ਦੀ ਲਾਇਬਰੇਰੀ ਪੰਜਾਬੀ ਬੋਲੀ ਨੂੰ ਸਮਰਪਿਤ  ਹੈ  ਜਿਸ ਨੂੰ ਇੱਕ ਵੱਖਰੇ ਤੇ ਗਿਆਨ ਭਰਪੂਰ ਤਰੀਕੇ ਨਾਲ ਸਜਾਇਆ ਗਿਆ ਹੈ। ਨਤੀਜਿਆਂ ਦੇ ਪੱਖ ਤੋਂ ਵੀ ਸਕੂਲ ਪੰਜਾਬ ਦੇ ਮੋਹਰੀ ਸਕੂਲਾਂ ’ਚ ਸ਼ੁਮਾਰ ਹੋ ਗਿਆ ਹੈ। ਸਕੂਲ ਦੀ ਵਿਲੱਖਣਤਾ ਕਾਰਨ ਇਸ ਵਾਰ ਬੱਚਿਆਂ ਦੀ ਗਿਣਤੀ 500 ਤੋਂ ਵਧ ਕੇ 588 ਤੱਕ ਪੁੱਜ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਅਜੇ ਹੋਰ ਵੀ ਬੱਚੇ ਸਕੂਲ ’ਚ ਦਾਖਲਾ ਲੈ ਸਕਦੇ ਹਨ।   ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਭੀਖੀ ਦੀ ਸ਼ੋਭਾ ਸੁਣਕੇ ਤਾਂ ਸਿੱਖਿਆ ਸਕੱਤਰ ਿਸ਼ਨ ਕੁਮਾਰ ਉਚੇਚੇ ਤੌਰ ਤੇ ਸਕੂਲ ’ਚ ਪੁੱਜੇ ਅਤੇ ਅਧਿਆਪਕਾਂ ਦੀ ਪਿੱਠ ਥਾਪੜੀ।


                     ਝੱਖੜ ’ਚ ਵੀ ਚਿਰਾਗ ਬਲਦੇ ਰਹਿਣ:ਘਈ
      ਮੌਜੂਦਾ ਸਮੇਂ ’ਚ ਸਰਕਾਰੀ ਸੀਨੀਅਰਸੈਕੰੰਡਰੀ ਸਕੂਲ ਚੰਨੋਂ ਵਿਖੇ ਸੇਵਾਵਾਂ ਨਿਭਾ ਰਹੇ ਪਿ੍ਰੰਸੀਪਲ ਪ੍ਰੀਤਇੰਦਰ ਘਈ ਦਾ ਕਹਿਣਾ ਸੀ ਕਿ ਜਦੋਂ ਤੱਕ ਸਾਹ ਵਗਦੇ ਹਨ ਤਾਂ ਉਸ ਨੇ ਹਰ ਦਿਨ ਸਿੱਖਿਆ ਦੇ ਲੇਖੇ ਲਾਉਣ ਦਾ ਫੈਸਲਾ ਲਿਆ ਹੈ। ਉਨਾਂ ਆਖਿਆ ਕਿ ਭੀਖੀ ਸਕੂਲ ’ਚ ਵੀ ਉਨਾਂ ਆਪਣਾਂ ਫਰਜ ਨਿਭਾਇਆ ਹੈ ਅਤੇ ਉਮੀਦ ਹੈ ਕਿ ਝੱਖੜ ਦੌਰਾਨ ਵੀ ਅਧਿਆਪਕ ਸਕੂਲ ਦੇ ਬਨੇਰਿਆਂ ਤੇ ਜਗਦੇ ਚਿਰਾਗ ਬਲਦੇ ਰੱਖਣਗੇ।


                              ਅਧਿਆਪਕਾਂ ਤੇ ਫਖਰ:ਡੀਈਓ
    ਜਿਲਾ ਸਿੱਖਿਆ ਅਫਸਰ ਮਾਨਸਾ ਸੁਰਜੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਅਜਿਹੇ ਅਧਿਆਪਕਾਂ ਨੂੰ ਸਲਾਮ ਹੈ ਜਿੰਨਾਂ ਗੁਰੂ ਚੇਲੇ ਦਾ ਰਾਹ ਰੁਸ਼ਨਾਉਣ ਲਈ ਪੂਰਾ ਤਾਣ ਲਾਇਆ ਹੈ। ਉਨਾਂ ਆਖਿਆ ਕਿ ਭੀਖੀ ਦੇ ਇਸ ਸਕੂਲ ’ਚ ਹਰ ਤਰਾਂ ਦੀਆਂ ਸਹੂਲਤਾਂ ਹਨ ਜਿਸ ਕਰਕੇ ਹੁਣ ਪ੍ਰਾਈਵੇਟ ਸਕੂਲ ਫਿਕਰਮੰਦ ਹੋਏ ਹਨ। ਉਨਾਂ ਆਖਿਆ ਕਿ ਉਨਾਂ ਨੂੰ ਅਧਿਆਪਕਾਂ ’ਤੇ ਫਖਰ ਹੈ ਜਿੰਨਾਂ ਨੇ ਪਹਿਲਕਦਮੀ  ਕਰ ਕੇ ਨਵਾਂ ਰਾਹ ਬਣਾ ਦਿੱਤਾ ਹੈ।


                                          ਸਿੱਖਿਆ ਵਿਕਾਸ ਮੰਚ ਵੱਲੋਂ ਸ਼ਲਾਘਾ
    ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਭੀਖੀ ਦੇ ਕੰਨਿਆਂ ਸਕੂਲ ਨੂੰ ਹਰ ਪੱਖ ਤੋਂ ਬੁਲੰਦੀਆਂ ਤੇ ਲਿਜਾਣ ਲਈ ਚੁੱਕੇ ਬੀੜੇ ਕਾਰਨ ਹੁਣ ਇਹ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣ ਲੱਗਿਆ ਹੈ। ਉਨਾਂ ਆਖਿਆ ਕਿ ਮੰਚ ਨੂੰ ਮਾਣ ਹੈ ਕਿ ਭੀਖੀ ਸਕੂਲ ਦੇ ਅਧਿਆਪਕਾਂ ਦਾ ਹਰ ਦਿਨ ਬੱਚੀਆਂ ਦੀ ਸਿੱਖਿਆ ਦੇ ਲੇਖੇ ਹੈ। ਉਨਾਂ ਆਖਿਆ ਕਿ ਸਕੂਲ ਸਫਾੲਂੀ ਦੇ ਪੱਖ ਤੋਂ ਸਵੱਛ ਭਾਰਤ ਦੀ ਮਿਸਾਲ ਹੈ ਤਾਂ ਸਿੱਖਿਆ ਪ੍ਰਤੀ ਵੀ ਇਸ ਦਾ ਕੋਈ ਸਾਨੀ ਨਹੀਂ ਹੈ। ਉਨਾਂ ਅਧਿਆਪਕਾਂ ਵੱਲੋਂ ਕੀਤੀਆਂ ਕੋਸ਼ਿਸਾਂ ਅਤੇ ਲੋਕਾਂ ਦੇ ਹੁੰਗਾਰੇ ਦੀ ਸ਼ਲਾਘਾ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!