7.9 C
United Kingdom
Saturday, March 7, 2026

More

    ਮਾਲੇਰਕੋਟਲਾ ‘ਚ ਅੱਜ ਤਿੰਨ ਹੋਰ ਮੌਤਾਂ, ਕੁਲ ਮੌਤਾਂ ਦੀ ਗਿਣਤੀ 10 ਹੋਈ

    ਅੱਜ 32 ਕੇਸ ਕਰੋਨਾ ਪਾਜ਼ਿਟਵ ਆਏ, ਸਿਹਤ ਸੇਵਾਵਾਂ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਚਿੰਤਾ ਵਧੀ
    ਮਾਲੇਰਕੋਟਲਾ, 27 ਜੂਨ (ਜਮੀਲ ਜੌੜਾ)

    ਵਿਸ਼ਵ ਭਰ ‘ਚ ਤਬਾਹੀ ਮਚਾ ਰਹੀ ਕਰੋਪੀ ਕਰੋਨਾ ਵਾਇਰਸ ਦੇ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ‘ਚ ਮਾਲੇਰਕੋਟਲਾ ਸ਼ਹਿਰ ਨੇ ਸੰਗਰੂਰ ਜ਼ਿਲ੍ਹੇ ਭਰ ਨੂੰ ਪਿੱਛੇ ਛੱਡ ਦਿਤਾ ਹੈ । ਸਿਹਤ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੋਨਾ ਪਾਜ਼ਿਟਿਵ ਐਕਟਿਵ ਕੇਸਾਂ ਦੀ ਗਿਣਤੀ ਦਾ ਅੰਕੜਾ ਅੱਜ 77 ਤੱਕ ਪਹੁੰਚ ਗਿਆ ਹੈ ਜਦੋਂ ਕਿ ਸੰਗਰੂਰ ਜ਼ਿਲ੍ਹੇ ‘ਚ ਕਰੋਨਾ ਦੇ ਕੁਲ ਮਾਮਲੇ 187 ਹਨ । ਲੁਧਿਆਣਾ ਦੇ ਹਸਪਤਾਲਾਂ ‘ਚ ਜ਼ੇਰੇ ਇਲਾਜ ਚਲਦੇ ਇੱਕ ਮਹਿਲਾ ਮਰੀਜ਼ ਸਮੇਤ ਕੁਲ ਤਿੰਨ ਕਰੋਨਾ ਪੀੜਿਤ ਦੀ ਮੌਤ ਹੋ ਜਾਣ ਨਾਲ ਕੁਲ ਗਿਣਤੀ 10 ਹੋ ਗਈ ਹੈ । ਦੂਜੇ ਪਾਸੇ ਮਾਲੇਰਕੋਟਲਾ ਅੰਦਰ ਕਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ‘ਚ ਵੀ ਧੜਾ ਧੜ ਵਾਧਾ ਹੋ ਰਿਹਾ ਹੈ । ਅੱਜ ਸਾਰੇ ਦਿਨਾਂ ਤੋਂ ਵੱਧ 32 ਪਾਜ਼ਿਟਿਵ ਕੇਸ ਆਏ ਹਨ ਜਿਸ ਨਾਲ ਪ੍ਰਸ਼ਾਸਨ ਅਤੇ ਸਿਹਤ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਭਾਵੇਂ ਕਿ ਪੁਲਿਸ ਵੱਲੋਂ ਬਹੁਤ ਹੀ ਮੁਸਤੈਦੀ ਨਾਲ ਆਪਣੀਆਂ ਸੇਵਾਵਾਂ ਦਿਤੀਆਂ ਜਾ ਰਹੀਆਂ ਹਨ । ਸ਼ਾਮ ਨੂੰ ਲਾਕਡਾਊਨ ਦਾ ਸਮਾਂ ਹੁੰਦਿਆਂ ਹੀ ਸਾਰਾ ਬਾਜ਼ਾਰ ਅਤੇ ਕਾਰੋਬਾਰ ਸਖਤੀ ਨਾਲ ਬੰਦ ਕਰਵਾ ਦਿਤੇ ਜਾਂਦੇ ਹਨ । ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਕਿਸੇ ਨੂੰ ਬਾਹਰ ਵੀ ਘੁੰਮਣ ਨਹੀ ਦਿਤਾ ਜਾਂਦਾ । ਸ਼ਾਮ ਨੂੰ ਲਾਕਡਾਊਨ ਹੁੰਦਿਆਂ ਹੀ ਸ਼ਹਿਰ ਅੰਦਰ ਸੰਨਾਟਾ ਛਾ ਜਾਂਦਾ ਹੈ । ਮਰੀਜ਼ਾਂ ਦੀ ਵਧ ਰਹੀ ਗਿਣਤੀ ਤੇ ਕਾਬੂ ਪਾਉਣ ਲਈ ਸਰਹਿੰਦੀ ਗੇਟ, ਅਜ਼ੀਮਪੁਰਾ, ਤੇਲੀਆਂ ਬਾਜ਼ਾਰ, ਡੀਫੈਂਸ ਕਾਲੋਨੀ, ਲੰਗੜੀ ਭੁਮਸੀ ਆਦਿ ਇਲਾਕੇ ਪਹਿਲਾਂ ਹੀ ਸੀਲ ਕੀਤੇ ਹੋਏ ਹਨ । ਕਰੋਨਾ ਵਾਇਰਸ ਤੋਂ ਬਚਣ ਲਈ ਐਸ.ਡੀ.ਐਮ. ਮਾਲੇਰਕੋਟਲਾ ਵੱਲੋਂ ਲੋਕਾਂ ਨੂੰ ਟੀਵੀ, ਅਖਬਾਰਾਂ ਅਤੇ ਸ਼ੋਸਲ ਮੀਡੀਆ ਦੇ ਮਾਧਿਅਮ ਰਾਹੀਂ ਜਾਗਰੂਕ ਕਰਨ ਲਈ ਸੰਦੇਸ਼ ਦਿੱਤੇ ਜਾ ਰਹੇ ਹਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!