ਮੋਗਾ (ਮਿੰਟੂ ਖੁਰਮੀ )
ਪਿਛਲੇ ਦਿਨੀਂ ਭੀਖੀ ਪੁਲਿਸ ਪ੍ਰਸ਼ਾਸਨ ਵੱਲੋਂ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਭੀਖੀ ਦੇ ਬਲਾਕ ਸਕੱਤਰ ਕਾਮਰੇਡ ਅਮਰੀਕ ਸਮਾਂਓ ਸਰਪੰਚ ਪਰਮਜੀਤ ਕੌਰ ਸਮਾਂਓ ਤੇ ਨੰਬਰਦਾਰ ਗੋਰਾ ਸਿੰਘ ਤੇ 188ਦਾ ਝੂਠਾ ਪਰਚਾ ਦਰਜ ਕੀਤੇ ਜਾਣ ਦੀ ਇਨਕਲਾਬੀ ਨੌਜ਼ਵਾਨ ਸਭਾ ਦੇ ਹਰਮਨਦੀਪ ਸਿੰਘ ਹਿੰਮਤਪੁਰਾ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਆਗੂ ਜੀਵਨ ਬਿਲਾਸਪੁਰ ਨੇ ਸਖਤ ਸ਼ਬਦਾਂ ਚ ਨਿੰਦਾ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕਾਮਰੇਡ ਅਮਰੀਕ ਸਮਾਂਓ ਉਸ ਦਿਨ ਜੋਗੇ ਇਲਾਕੇ ਦੇ ਭੱਠਾ ਮਜ਼ਦੂਰਾਂ ਤੱਕ ਰਾਸ਼ਨ ਪੁਹੰਚਾ ਰਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਮੌਜੂਦਾ ਦੌਰ ਚ ਲੋਕਾਂ ਤੱਕ ਪਾਰਦਰਸ਼ੀ ਢੰਗ ਨਾਲ ਰਾਸ਼ਨ ਪਹੁੰਚਾਉਣ ਚ ਨਾਕਾਮ ਰਹੀਆਂ ਹਨ ਦੂਜੇ ਪਾਸੇ ਰਾਸ਼ਨ ਪਹੁੰਚਾਉਣ ਦਾ ਕਾਰਜ ਕਰ ਰਹੇ ਲੋਕਾਂ ਤੇ ਪਰਚੇ ਪਾਉਣਾ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ ਤੇ ਦੇਸ਼ ਭਰ ਚ ਲੋਕਾਂ ਨੇ ਲਾਕਡਾਊਨ ਦੀ ਉਲੰਘਣਾ ਕੀਤੀ ਹੈ ਪੁਲਿਸ ਪ੍ਰਸ਼ਾਸਨ ਸਪੱਸ਼ਟ ਕਰੇ ਕਿ ਅਜਿਹੇ ਲੋਕਾਂ ਤੇ ਹੁਣ ਤੱਕ ਕਿੰਨੇ ਪਰਚੇ ਪਾਏ ਗਏ ਹਨ। ਇਸ ਮੌਕੇ ਆਗੂਆਂ ਨੇ ਜਿੱਥੇ ਖੱਬੇ ਪੱਖੀ ਆਗੂਆਂ ਤੇ ਦਰਜ਼ ਪਰਚੇ ਰੱਦ ਕਰਨ ਦੀ ਮੰਗ ਕੀਤੀ ਉੱਥੇ ਨਾਲ ਈ ਝੂਠੀ ਰਿਪੋਰਟ ਕਰਨ ਵਾਲਿਆਂ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।