17.5 C
United Kingdom
Monday, September 7, 2026

More

    ਪੁਲੀਸ ਦੀ ਅਗਵਾਈ ’ਚ ਯੂਥ ਕਲੱਬਾਂ ਵੱਲੋਂ ਨਸ਼ਾ ਮੁਕਤੀ ਦਾ ਪ੍ਰਣ

    ਅਸ਼ੋਕ ਵਰਮਾ
     ਮਾਨਸਾ 27 ਜੂਨ। ਅੱਜ ਵਿਸ਼ਵ ਨਸ਼ਾ ਵਿਰੋਧੀ ਦਿਵਸ ਮੌਕੇ ਸੀਨੀਅਰ ਪੁਲੀਸ ਕਪਤਾਨ ਡਾ ਨਰਿੰਦਰ ਭਾਰਗਵ ਦੀ ਅਗਵਾਈ ਚ ਨਹਿਰੂ ਯੁਵਾ ਕੇਂਦਰ ਮਾਨਸਾ ਨਾਲ ਸਬੰਧਤ ਜ਼ਿਲੇ ਭਰ ਦੇ ਯੂਥ ਕਲੱਬਾਂ ਨੇ ਪ੍ਰਣ ਲਿਆ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਚੇਤਨਾ ਮੁਹਿੰਮ ਨੂੰ ਪਿੰਡ ਪਿੰਡ ਲੈ ਕੇ ਜਾਣਗੇ ਅਤੇ ਜਲਦੀ ਹੀ ਮਾਨਸਾ ਨੂੰ ਨਸ਼ਾ ਮੁਕਤ ਜ਼ਿਲਾ ਬਣਾਇਆ ਜਾਵੇਗਾ। ਡਾ ਨਰਿੰਦਰ ਭਾਰਗਵ ਨੇ ਕਿਹਾ ਨਸ਼ਾ ਵਿਰੋਧੀ ਮੁਹਿੰਮ ਵਿੱਚ ਯੂਥ ਕਲੱਬਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਉਨਾਂ ਕਿਹਾ ਕਿ ਨਸ਼ਾ ਮੁਕਤੀ ਮੁਹਿੰਮ ਇਕ ਲਗਾਤਾਰ ਪ੍ਰਕਿਰਿਆ ਹੈ, ਇਸ ਲਈ ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਡਾ ਭਾਰਗਵ ਨੇ ਦੱਸਿਆ ਕਿ ਨਸ਼ਿਆਂ ਦੇ ਖਾਤਮੇ ਲਈ ਪਿੰਡ ਪੱਧਰ ਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਨਾਂ ਵਿੱਚ ਯੂਥ ਕਲੱਬਾਂ ਦੇ ਮੈਂਬਰਾਂ ਤੋਂ ਇਲਾਵਾ ਸਿਹਤ ਕਰਮਚਾਰੀ, ਆਗਣਵਾੜੀ ਵਰਕਰ, ਸਿੱਖਿਆ ਸ਼ਾਸਤਰੀ, ਪੰਚਾਇਤਾਂ ਦੇ ਨੁਮਾਇੰਦੇ, ਸਾਬਕਾ ਫੋਜੀ ਅਤੇ ਹੋਰ ਵੱਖ ਵੱਖ ਧਿਰਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ।
            ਨਹਿਰੂ ਯੁਵਾ ਕੇਂਦਰ ਮਾਨਸਾ ਦੇ  ਸੀਨੀਅਰ ਲੇਖਾਕਾਰ ਸੰਦੀਪ ਘੰਡ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਦੇ ਯਤਨਾਂ ਨਾਲ ਯੂਥ ਕਲੱਬਾਂ ਨੂੰ ਵੱਡਾ ਬਲ ਮਿਲਿਆ ਹੈ। ਯੂਥ ਕਲੱਬਾਂ ਨਾਲ ਜੁੜੇ ਹਰਿੰਦਰ ਮਾਨਸ਼ਾਹੀਆ ਨੇ ਕਿਹਾ ਕਿ  ਕਲੱਬ ਆਪਣੇ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਕੇ ਪਿੰਡ ਪਿੰਡ ਲੋਕਾਂ ਨੂੰ ਨਸ਼ਿਆਂ ਤੋ ਮੁਕਤੀ ਲਈ ਚੇਤਨ ਕਰਨ। ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਕਿਹਾ ਕਿ ਯੂਥ ਕਲੱਬਾਂ ਨੂੰ ਪਿੰਡ ਪਿੰਡ ਨਸ਼ਿਆਂ ਦੇ ਵਿਰੁੱਧ ਮਤੇ ਪਾਕੇ ਇਕ ਵੱਡੀ ਲੋਕ ਲਹਿਰ ਬਣਾਉਣ ਦੀ ਲੋੜ ਹੈ। ਯੂਥ ਕਲੱਬਾਂ ਨਾਲ ਜੁੜੀ ਅਧਿਆਪਕਾ ਆਰਤੀ ਨੇ ਕਿਹਾ ਕਿ ਸਾਨੂੰ ਛੋਟੀ ਉਮਰ ਦੇ ਬੱਚਿਆਂ ਨੂੰ ਹੁਣੇ ਤੋਂ ਜਾਗਰੂਕ ਕਰਨ ਦੀ ਲੋੜ ਹੈ।ਜ਼ੂਮ ਮੀਟਿੰਗ ਦੌਰਾਨ ਅਵਤਾਰ ਚੰਦ ਉਡਤ ਭਗਤ ਰਾਮ, ਗੋਮਾ ਰਾਮ ਕਰੰਡੀ, ਗੁਰਵਿੰਦਰ ਸਿੰਘ ਮਾਨਸਾ, ਚੇਤ ਸਿੰਘ ਤਲਵੰਡੀ ਅਕਲੀਆਂ, ਹਰਜਿੰਦਰ ਸਿੰਘ ਭਾਈਦੇਸਾ, ਰਾਜੇਸ਼ ਬੁਢਲਾਡਾ, ਚਮਕੌਰ ਸਿੰਘ ਕੋਟਲੀ ਕਲਾਂ, ਅਜੈਬ ਸਿੰਘ ਬਰੇਟਾ, ਮਨਦੀਪ ਸ਼ਰਮਾ, ਸ਼ਮਸ਼ੇਰ ਸਿੰਘ, ਰਵੇਲ ਸਿੰਘ ਕੋਟੜਾ ਕਲਾਂ, ਰਮਨ ਕਟਾਰੀਆਂ, ਮਨੋਜ ਕੁਮਾਰ ਨੇ ਸ਼ਮੂਲੀਅਤ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!