6.7 C
United Kingdom
Monday, March 9, 2026

More

    ਸਰਬਜੀਤ ਕੌਰ ਨੇ ਰੀਡਰ ਵਜੋਂ ਅਹੁਦਾ ਸੰਭਾਲਿਆ

    ਮਹਿਲ ਕਲਾਂ 26ਜੂਨ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਮੈਡਮ ਸਰਬਜੀਤ ਕੌਰ ਦੇ ਨਵੇਂ ਰੀਡਰ ਵਜੋਂ ਚਾਰਜ ਸੰਭਾਲਣ ਤੇ ਕੀਤਾ ਵਿਸ਼ੇਸ਼ ਸਨਮਾਨ ਮਹਿਲ ਕਲਾ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫਤਰ ਤੋਂ ਬਦਲ ਕੇ ਆਏ ਮੈਡਮ ਸਰਬਜੀਤ ਕੌਰ ਨੇ ਸਬ ਤਹਿਸੀਲ ਮਹਿਲ ਕਲਾਂ ਦੇ ਦਫ਼ਤਰ ਵਿਖੇ ਸਮੂਹ ਸਟਾਫ਼ ਦੀ ਹਾਜ਼ਰੀ ਵਿੱਚ ਨਾਇਬ ਤਹਿਸੀਲਦਾਰ ਦੇ ਨਵੇਂ ਰੀਡਰ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ ਇਸ ਮੌਕੇ ਨਵੇਂ ਆਏ ਰੀਡਰ ਮੈਡਮ ਸਰਬਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਜ਼ਿੰਮੇਵਾਰੀ ਮੈਨੂੰ ਸਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਦੇ ਰੀਡਰ ਵਜੋਂ ਸੌਂਪੀ ਗਈ ਹੈ ਉਸ ਨੂੰ ਮੈਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗੇ ਉਨ੍ਹਾਂ ਕਿਹਾ ਕਿ ਦਫ਼ਤਰ ਅੰਦਰ ਆਉਣ ਜਾਣ ਵਾਲੇ ਆਮ ਲੋਕਾਂ ਤੇ ਮੋਹਤਬਰਾਂ ਵਿਅਕਤੀਆਂ ਦਾ ਪੂਰਾ ਮਸਕਾਰਾ ਬਹਾਲ ਰੱਖਿਆ ਜਾਵੇਗਾ ਆਮ ਲੋਕਾਂ ਦੇ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਅਤੇ ਕਿਸੇ ਨੂੰ ਵੀ ਮੁਸ਼ਕਲ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਸਮੂਹ ਲੋਕਾਂ ਨੂੰ ਭਰਮਾ ਸਹਿਯੋਗ ਦੇਣ ਦੀ ਅਪੀਲ ਕੀਤੀ ਇਸ ਮੌਕੇ ਕੰਨਗੋ ਸਰਕਲ ਵਜੀਦਕੇ ਕਲਾਂ ਦੇ ਕੰਨਗੋ ਉਜਾਗਰ ਸਿੰਘ ਦਿਓਲ ਛਾਪਾ ਨੇ ਨਵੇਂ ਆਏ ਰੀਡਰ ਮੈਡਮ ਸਰਬਜੀਤ ਕੌਰ ਨੂੰ ਜੀ ਆਇਆ ਆਖਦਿਆਂ ਉਨ੍ਹਾਂ ਦਾ ਗੁਲਦਸਤੇ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਰਜਿਸਟਰੀ ਕਲਰਕ ਹਰਪ੍ਰੀਤ ਸਿੰਘ ਵਿਰਕ, ਕੁਲਵੀਰ ਸਿੰਘ ਖੇੜੀ, ਗੁਰਮੀਤ ਕੋਰ ਸੀਨੀਅਰ ਸਹਾਇਕ ਡੀਸੀ ਦਫਤਰ ਬਰਨਾਲਾ,ਮੰਦਰ ਸਿੰਘ ਪਟਵਾਰੀ ਅਤੇ ਕੋਰ ਸਿੰਘ ਪੰਡੋਰੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸ਼ਬ ਤਹਿਸੀਲ ਮਹਿਲ ਕਲਾਂ ਵਿਖੇ ਪਹਿਲਾਂ ਰੀਡਰ ਵਜੋਂ ਡਿਊਟੀ ਦੀਆਂ ਸੇਵਾਵਾਂ ਨੂੰ ਆਉਂਦੀ ਆ ਰਹੇ ਮੈਡਮ ਗੁਰਮੀਤ ਕੌਰ ਦੀ ਬਦਲੀ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਵਿਖੇ ਹੋ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!