17.5 C
United Kingdom
Monday, September 7, 2026

More

    ਅਨੁਸੂਚਿਤ ਜਾਤੀਆ ਕਮਿਸ਼ਨ ਦੇ ਮੈਂਬਰ ਵੱਲੋਂ ਜੈਸਿੰਘ ਵਾਲਾ ਦਾ ਦੌਰਾ

    ਅਸ਼ੋਕ ਵਰਮਾ
    ਬਠਿੰਡਾ, 26 ਜੂਨ। ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਮਿਸ਼ਨ ਦੇ ਮੈਂਬਰ ਪ੍ਰਭਦਿਆਲ ਰਾਮਪੁਰ ਵਲੋਂ ਅਮਰਨਾਥ ਪੁੱਤਰ ਰੇਲੂ ਰਾਮ ਵਾਸੀ ਪਿੰਡ ਜੈ ਸਿੰਘ ਵਾਲਾ ਵੱਲੋਂ ਪ੍ਰਾਪਤ ਦਰਖਾਸਤ ਦੇ ਮੱਦੇਨਜ਼ਰ ਪਿੰਡ ਦਾ ਦੌਰਾ ਕੀਤਾ ਗਿਆ। ਇਸ ਸਬੰਧੀ ਸ਼ਿਕਾਇਤ ਕਰਤਾ ਵੱਲੋਂ ਪਿੰਡ ਦੇ ਮੌਜੂਦਾ ਸਰਪੰਚ ’ਤੇਂ ਅਨੁਸੂਚਿਤ ਜਾਤੀ ਦੇ ਸਮਸਾਨ ਘਾਟ ਵਿੱਚਦੀ ਨਜਾਇਜ ਗਲੀ ਬਣਾਉਣ ਬਾਰੇ ਸ਼ਿਕਾਇਤ ਕੀਤੀ ਗਈ ਸੀ।   ਸ਼ਿਕਾਇਤ ਕਰਤਾ ਵੱਲੋਂ ਸ਼ਿਕਾਇਤ ਦੇ ਮੱਦੇਨਜ਼ਰ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਮੈਂਬਰ ਵੱਲੋਂ ਜੈਸਿੰਘ ਵਾਲਾ ਦਾ ਦੌਰਾ ਕਰਕੇ ਜਾਇਜਾ ਲਿਆ ਗਿਆ। ਇਸ ਮੌਕਾ ਉਨਾਂ ਦੱਸਿਆ ਕਿ ਦੌਰੇ ਦੀ ਸਾਰੀ ਰਿਪੋਰਟ ਕਮਿਸ਼ਨ ਦੀ ਚੇਅਰਪਰਸਨ ਨੰੂ ਭੇਜੀ ਜਾਵੇਗੀ। ਇਸ ਉਪਰੰਤ ਉਨਾਂ ਸਰਕਟ ਹਾਊਸ ਬਠਿੰਡਾ ਵਿਖੇ ਅਨੁਸੂਚਿਤ ਜਾਤੀ ਦੇ ਲੋਕਾਂ ਨੰੂ ਮਿਲ ਕੇ ਉਨਾਂ ਦੀਆਂ ਸ਼ਿਕਾਇਤਾਂ ਵੀ ਸੁਣੀਆ।  ਇਸ ਮੌਕੇ ਉਨਾਂ ਦੇ ਨਾਲ ਡੀ.ਡੀ.ਪੀ.ਓ ਹਰਜਿੰਦਰ ਸਿੰਘ, ਬੀ.ਡੀ.ਓ ਸੰਗਤ ਗੁਰਤੇਜ ਸਿੰਘ, ਡੀ.ਐਸ.ਪੀ ਦਵਿੰਦਰ ਸਿੰਘ, ਤਹਿਸੀਲ ਭਲਾਈ ਅਫ਼ਸਰ ਮਨੰੂ ਗਰਗ ਅਤੇ ਗਗਨ ਗੋਇਲ ਸਮੇਤ ਐਸ.ਐਚ.ਓ ਸੰਗਤ ਵੀ ਹਾਜ਼ਰ ਰਹੇ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!