15.3 C
United Kingdom
Sunday, June 7, 2026

More

    ਐਕਸ਼ਨ ਕਮੇਟੀ ਮਹਿਲਕਲਾਂ ਪੁਲਿਸ ਧੱਕੇਸ਼ਾਹੀ ਖਿਲਾਫ ਅਵਾਜ ਉਠਾਏਗੀ- ਕਲਾਲਾ

    ਮਹਿਲਕਲਾਂ 26 ਜੂਨ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਪੁਲਿਸ ਧੱਕੇਸ਼ਾਹੀ ਕਦਾਚਿਤ ਵੀ ਬਰਦਾਸ਼ਤ ਨਹੀਂ ਕਰੇਗੀ, ਸਗੋਂ ਪੁਲਿਸ ਧੱਕੇਸ਼ਾਹੀ ਦਾ ਲੋਕਾਂ ਦੇ ਸਾਥ ਨਾਲ ਡਟਕੇ ਵਿਰੋਧ ਕੀਤਾ ਜਾਵੇਗਾ। ਐਕਸ਼ਨ ਕਮੇਟੀ ਮਹਿਲਕਲਾਂ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਨੇ ਆਪਣੀ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਥਾਣਾ ਮਹਿਲਕਲਾਂ ਵਿਖੇ ਐਫਆਈਆਰ ਨੰ. 81 ਮਿਤੀ 23-06-2020 ਜਗਦੇਵ ਸਿੰਘ ਵਾਸੀ ਮਹਿਲਕਲਾਂ ਦੀ ਮੌਤ ਸਬੰਧੀ ਬਲੌਰ ਸਿੰਘ ਸਰਪੰਚ ਅਤੇ ਗੁਰਦੀਪ ਸਿੰਘ ਪੰਚਾਇਤ ਸਕੱਤਰ ਖਿਲਾਫ ਧਾਰਾ 306 ਤਹਿਤ ਦਰਜ ਕੀਤੀ ਗਈ ਹੈ। ਜਿਸ ਵਿੱਚ ਸੁਖਵਿੰਦਰ ਕੌਰ ਪਤਨੀ ਜਗਦੇਵ ਸਿੰਘ ਨੇ ਵਜਾ ਰੰਜਿਸ਼ ਮਹਿਲਕਲਾਂ ਬੱਸ ਸਟੈਂਡ ਤੇ ਚਲਾਇਆ ਜਾ ਰਿਹਾ ਬੱਸ ਸਟੈਂਡ ਵਾਲੀ ਜਗ੍ਹਾ ਦਰਸਾਇਆ ਗਿਆ ਹੈ। ਐਕਸ਼ਨ ਕਮੇਟੀ ਇਸ ਸਾਰੇ ਘਟਨਾਕ੍ਰਮ ਉੱਪਰ ਨੇੜਿਉਂ ਨਿਗਾਹ ਰੱਖ ਕੇ ਤੱਥਾਂ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਸਿਵਲ ਜੱਜ ਅਦਾਲਤ ਬਰਨਾਲਾ ਵੱਲੋਂ ਮਿਤੀ 25-07-2019 ਨੂੰ ਗ੍ਰਾਮ ਪੰਚਾਇਤ ਮਹਿਲਕਲਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਹੋਇਆ ਹੈ। ਅਦਾਲਤ ਦੇ ਫੈਸਲੇ ਵਿੱਚ ਇਹ ਵੀ ਦਰਜ ਹੈ ਕਿ ਜਗਦੇਵ ਸਿੰਘ 99 ਸਾਲਾ ਪਟੇ ਵਾਲੀ ਲਿਖਤ ਨੂਮ ਸਾਬਤ ਨਹੀ ਕਰ ਸਕਿਆ। ਸਾਈਕਲ ਸਟੈਂਡ ਮਹਿਲਕਲਾਂ ਵਾਲੀ ਥਾਂ ਪੰਚਾਇਤ ਦੀ ਮਾਲਕੀ ਸਾਬਤ ਹੋਈ ਹੈ। ਇਸ ਕਰਕੇ ਜਬਰੀ ਸਾਈਕਲ ਸਟੈਂਡ ਤੋਂ ਬੇਸਖਲ਼ ਕਰਨ ਵਾਲੇ ਤੱਥ ਵਿੱਚ ਕੋਈ ਦਮ ਨਹੀਂ ਹੈ। ਇਸ ਤੋਂ ਅੱਗੇ ਐਫਆਈਆਰ ਅਨੁਸਾਰ ਜਗਦੇਵ ਸਿੰਘ ਦੀ ਮੌਤ ਦਾ ਸਵੇਰ ਉੱਠਣ ਸਾਰ 6 ਵਜੇ ਉਸ ਦੀ ਘਰ ਵਾਲੀ ਨੂੰ ਪਤਾ ਲੱਗ ਗਿਆ ਸੀ। ਪਰ ਪਰਚਾ ਰਾਤ 9 ਵਜੇ ਤੋਂ ਬਾਅਦ ਦਰਜ ਹੋਣਾ ਗੰਭੀਰ ਸਵਾਲ ਖੜੇ ਕਰਦਾ ਹੈ। ਜਦ ਕਿ ਘਰ ਦਾ ਅਤੇ ਥਾਣੇ ਦਾ ਫਾਸਲਾ ਅੱਧਾ ਕਿਲੋਮੀਟਰ ਵੀ ਨਹੀਂ ਬਣਦਾ। ਭਰੋਸੇਯੋਗ ਸੂਤਰਾਂ ਤੋਂ ਪਤਾ ਇਹ ਵੀ ਲੱਗਾ ਹੈ ਕਿ ਗੁਰਦਵਾਰਾ ਸਾਹਿਬ ਤੋਂ ਦੁਪਿਹਰ ਬਾਰਾਂ ਵਜੇ ਸਸਕਾਰ ਕਰਨ ਦੀ ਸੂਚਨਾ ਵੀ ਦੇ ਦਿੱਤੀ ਗਈ ਸੀ। ਫਿਰ ਵੀ ਸਰਪੰਚ ਤੇ ਪੰਚਾਇਤ ਸਕੱਤਰ ਖਿਲਾਫ ਪੁਲਿਸ ਵੱਲੋਂ ਪਰਚਾ ਦਰਜ ਕਰਨਾ ਆਪਣੇ ਆਪ ਹੀ ਸਵਾਲ ਖੜੇ ਕਰਦਾ ਹੈ। ਐਕਸ਼ਨ ਕਮੇਟੀ ਮਹਿਲਕਲਾਂ ਪੁਲਿਸ ਵੱਲੋਂ ਬਿਨ੍ਹਾਂ ਤੱਥਾਂ ਦੀ ਪੜਤਾਲ ਕੀਤਿਆਂ ਸਿਆਸੀ ਦਬਾਅ ਅਧੀਨ ਪਰਚਾ ਦਰਜ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਐਕਸ਼ਨ ਕਮੇਟੀ ਜੋਰਦਾਰ ਮੰਗ ਕਰਦੀ ਹੈ ਬਲੌਰ ਸਿੰਘ ਅਤੇ ਗੁਰਪ੍ਰੀਤ ਸਿੰਘ ਖਿਲਾਫ ਦਰਜ ਪਰਚਾ ਰੱਦ ਕਰਕੇ ਇਨਸਾਫ ਦਿੱਤਾ ਜਾਵੇ। ਇਨਸਾਫ ਨਾਂ ਮਿਲਣ ਸੂਰਤ ਲੋਕਾਂ ਦਾ ਗੁੱਸੇ ਪ੍ਰਸ਼ਾਸ਼ਨ ਖਿਲਾਫ ਹੋਰ ਪਰਚੰਡ ਹੋਵੇਗਾ। ਪੱਤਰਕਾਰਾਂ ਨਾਲ ਗੱਲਬਾਤ ਸਮੇਂ ਐਕਸ਼ਨ ਕਮੇਟੀ ਮਹਿਲਕਲਾਂ ਦੇ ਆਗੂ ਪ੍ਰੀਤਮ ਸਿੰਘ ਦਰਦੀ, ਅਮਰਜੀਤ ਸਿੰਘ ਕੁੱਕੂ, ਗੁਰਮੀਤ ਸੁਖਪੁਰ, ਪ੍ਰੇਮ ਕੁਮਾਰ ਅਤੇ ਨਰਾਇਣ ਦੱਤ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!