15.3 C
United Kingdom
Monday, June 22, 2026

More

    ਬਠਿੰਡਾ ਜਿਲੇ ’ਚ ਕਰੋਨਾ ਵਾਇਰਸ ਨਾਲ ਹੋਈ ਪਹਿਲੀ ਮੌਤ

    ਅਸ਼ੋਕ ਵਰਮਾ
    ਬਠਿੰਡਾ, 25 ਜੂਨ। ਬਠਿੰਡਾ ਦੇ ਇੱਕ  ਪ੍ਰ੍ਰਾਈਵੇਟ ਹਸਪਤਾਲ ’ਚ ਜ਼ਿਲਾ ਮੋਗਾ ਦੇ 70 ਸਾਲਾ ਵਿਅਕਤੀ ਦੀ   ਕਰੋਨਾ ਵਾਇਰਸ ਨਾਲ ਮੌਤ ਹੋ ਗਈ। ਬਠਿੰਡਾ ’ਚ ਕਿਸੇ ਪਾਜਿਟਿਵ ਮਰੀਜ ਦੀ ਮੌਤ ਦਾ ਇਹ ਪਹਿਲਾ ਮਾਮਲਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਜ਼ਿਲਾ ਮੋਗਾ ਦੇ ਪਿੰਡ ਲੋਹਾਰਾ ਦਾ ਮਰੀਜ਼ 19 ਜੂਨ ਨੂੰ ਮਿਲਟਰੀ ਹਸਪਤਾਲ ਮੋਗਾ ਵਿਖੇ ਦਾਖਲ ਹੋਇਆ ਸੀ, ਜਿੱਥੋ ਉਸ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਇਸ ਮਰੀਜ਼ ਦੀ ਮੌਤ 24 ਜੂਨ ਦੀ ਰਾਤ ਨੂੰ ਬਠਿੰਡਾ ਵਿਖੇ ਹੋਈ ਹੈ। ਮਰਨ ਵਾਲਾ ਵਿਅਕਤੀ ਦਿਲ ਦੀ ਬਿਮਾਰੀ ਦਾ ਮਰੀਜ ਸੀ ਅਤੇ ਨਾਲ ਹੀ ਉਸ ਨੂੰ ਕਾਲਾ ਪੀਲੀਆ ਅਤੇ ਹੋਰ ਬਿਮਾਰੀਆਂ ਵੀ ਸਨ। ਇਸ ਵਿਅਕਤੀ ਦਾ ਅੰਤਿਮ ਸੰਸਕਾਰ ਸਿਹਤ ਵਿਭਾਗ ਦੀ ਟੀਮ ਵੱਲੋ ਸਰਕਾਰੀ ਨਿਰਦੇਸ਼ਾਂ ਅਨੁਸਾਰ ਸਾਰੀਆਂ ਸਾਵਧਾਨੀਆਂ ਨੂੰ ਅਪਣਾ ਕੇ ਕੀਤਾ ਗਿਆ। ਉਨਾਂ ਦੱਸਿਆ ਕਿ ਜ਼ਿਨ੍ਰੇ ਵਿੱਚ 6 ਨਵੇ ਕੇਸ ਪਾਜੀਟਿਵ ਆਏ ਹਨ ਮਾਹਲਾ ਕਲਾਂ ਦੇ 2 ਵਿਅਕਤੀ, ਬੋਹਨਾ ਚੌਕ ਦਾ ਵਿਅਕਤੀ, ਪੱਤੀ ਵਾਲੀ ਗਲੀ ਦਾ ਵਾਸੀ, ਪਿੰਡ ਦੁੱਨੇਕੇ ਵਾਸੀ ਅਤੇ ਸਿਵਲ ਹਸਪਤਾਲ ਮੋਗਾ ਦੇ ਇੱਕ ਕਰਮਚਾਰੀ ਸ਼ਾਮਿਲ ਹਨ। ਉਨਾਂ ਦੱਸਿਆ ਕਿ ਸਾਰੇ ਕਰੋਨਾ ਪਾਜੀਟਿਵ ਮਰੀਜਾਂ ਨੂੰ ਸਿਵਲ ਹਸਪਤਾਲ ਬਾਘਾਪੁਰਾਣਾ ਵਿਖੇ ਦਾਖਲ ਕੀਤਾ ਜਾ ਰਿਹਾ ਹੈ। ਜਿਲਾ ਟੀਕਾਕਰਨ ਅਫਸਰ ਬਠਿੰੰਡਾ ਡਾ. ਕੁੰਦਨ ਪਾਲ ਨੇ ਦੱਸਿਆ ਕਿ ਕੋਵਿਡ ਦਾ ਟੈਸਟ ਮਰੀਜ ਦਾ ਆਪ੍ਰਰੇਸ਼ਨ ਕਰਨ ਤੋਂ ਪਹਿਲਾਂ ਲਿਆ ਗਿਆ ਸੀ ਜਦੋਂਕਿ ਇਸ ਦੀ ਰਿਪੋਰਟ ਬਾਅਦ ’ਚ ਕੀਤੀ ਗਈ ਸੀ। ਆਪਰੇਸ਼ਨ ਤੋਂ ਬਾਅਦ ਉਸ ਦੀ ਹਾਲਤ ਨਾਜੁਕ ਬਣੀ ਹੋਈ ਸੀ। ਉਨਾਂ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਤੋਂ ਇਲਾਵਾ ਇਲਾਜ ’ਚ ਸਹਾਇਤਾ ਕਰਨ ਅਤੇ ਮਿ੍ਰਤਕ ਦੇ ਸੰਪਰਕ ’ਚ ਆਉਣ ਵਾਲਿਆਂ  ਦੀ ਹੋਮ-ਕੁਆਰੰਟੀਨ ਕੀਤੀ ਜਾ ਰਹੀ ਹੈ, ਜਦੋਂ ਕਿ ਉਸ ਦੇ ਪਰਿਵਾਰ ਦੇ ਨਮੂਨੇ ਲਏ ਜਾਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!