19.8 C
United Kingdom
Monday, June 22, 2026

More

    ਦਿੱਲੀ ਤੋਂ ਔਕਲੈਂਡ 18 ਜੂਨ ਵਾਲੀ ਫਲਾਈਟ ‘ਚ ਸਫਰ ਕਰਨ ਵਾਲੀ ਭਾਰਤੀ ਮੂਲ ਦੀ ਮਹਿਲਾ ਨਿਕਲੀ ਕਰੋਨਾ ਪਾਜੇਟਿਵ

    ਕੋਵਿਡ-19 ਅੱਪਡੇਟ:ਇਕ ਹੋਰ ਨਵਾਂ ਕੇਸ
    ਔਕਲੈਂਡ 24 ਜੂਨ (ਹਰਜਿੰਦਰ ਸਿੰਘ ਬਸਿਆਲਾ)

    ਨਿਊਜ਼ੀਲੈਂਡ ਦੇ ਵਿਚ ਕਰੋਨਾ ਦੇ ਕੇਸ ਦੁਬਾਰਾ ਆਉਣ ਲੱਗੇ ਹਨ ਅਤੇ ਹੁਣ ਇਹ ਗਿਣਤੀ 11 ਤੱਕ ਪਹੁੰਚ ਗਈ ਹੈ। ਅੱਜ ਇਕ ਹੋਰ ਕੇਸ ਦੇ ਵਿਚ ਵਾਧਾ ਹੋਇਆ ਜੋ ਕਿ 60 ਸਾਲਾ ਭਾਰਤੀ ਮੂਲ ਦੀ ਔਰਤ ਹੈ। ਇਹ ਔਰਤ 18 ਜੂਨ ਨੂੰ ਦਿੱਲੀ ਤੋਂ ਔਕਲੈਂਡ ਪਹੁੰਚੀ ਫਲਾਈਟ ਦੇ ਵਿਚ ਇਥੇ ਆਈ ਸੀ। 10 ਕੇਸ ਇਸ ਵੇਲੇ ਔਕਲੈਂ ਦੇ ਵਿਚ ਹਨ ਅਤੇ 1 ਵਲਿੰਗਟਨ ਹੈ। ਸਾਰਿਆਂ ਨੂੰ ਕੁਆਰਨਟੀਨ ਸਹੂਲਤ ਘਰ ਦੇ ਵਿਚ ਰੱਖਿਆ ਗਿਆ ਹੈ ਅਤੇ ਕੋਈ ਵੀ ਹਸਪਤਾਲ ਦਾਖਲ ਨਹੀਂ ਹੈ। ਬੀਤੇ ਮੰਗਲਵਾਰ 9174 ਟੈਸਟ ਕੀਤੇ ਗਏ। 16 ਜੂਨ ਨੂੰ ਉਥੇ ਕਰੋਨਾ ਨੇ ਦੁਬਾਰਾ ਦਸਤਕ ਦਿੱਤੀ ਸੀ ਅਤੇ ਹੁਣ ਤੱਕ 45,000 ਟੈਸਟ ਹੋ ਚੁੱਕੇ ਹਨ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!