17 C
United Kingdom
Sunday, June 21, 2026

More

    ਰੋਡੇ ITI ਦੇ ਮਕੈਨੀਕਲ ਵਿਭਾਗ ਦੇ 22 ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਵੰਡੇ

    ਮੋਗਾ (ਮਿੰਟੂ ਖੁਰਮੀ)
    ਮਾਨਯੋਗ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਪ੍ਰਮੁੱਖ ਸਕੱਤਰ, ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਦੀ ਯੋਗ ਅਗਵਾਈ ਹੇਠ ਸਰਕਾਰੀ ਬਹੁਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ੍ਹ ਦੇ ਮਕੈਨੀਕਲ ਵਿਭਾਗ ਦੇ 22 ਵਿਦਿਆਰਥੀਆਂ ਦੀ ਕਪੈਰੋ ਮਾਰੂਤੀ ਲਿਮਿਟਡ ਗੁੜਗਾਓਂ ਵਿੱਚ ਬਤੌਰ ਡਿਪਲੋਮਾ ਇੰਜੀਨੀਅਰ ਟਰੇਨੀ ਨਿਯੁਕਤੀ ਹੋਈ ਹੈ।
    ਪ੍ਰਿੰਸੀਪਲ ਦਲਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਸੁਰੇਸ਼ ਕੁਮਾਰ ਮੁਖੀ ਕੈਮੀਕਲ ਵਿਭਾਗ, ਪਰਮਿੰਦਰ ਸਿੰਘ ਸੈਣੀ ਇੰਚਾਰਜ ਮਕੈਨੀਕਲ ਵਿਭਾਗ ਅਤੇ ਉੱਤਮਪ੍ਰੀਤ ਸਿੰਘ ਟੀ.ਪੀ.ਓ. ਦੇ ਯਤਨਾਂ ਸਦਕਾ ਇਸ ਕੰਪਨੀ ਦੇ ਅਧਿਕਾਰੀਆਂ ਸ੍ਰੀ ਸੁਧੀਰ ਜਨਰਲ ਮੈਨੇਜਰ, ਸ੍ਰੀ ਰਵਿੰਦਰ ਕੁਮਾਰ ਮੈਨੇਜਰ ਐਚ ਆਰ ਅਤੇ ਸ੍ਰੀ ਵਿਨੋਦ ਕੁਤਾਰੀ ਐਸੋਸੀਏਟ ਮੈਨੇਜਰ (ਐਡਮਿਨ) ਨਾਲ ਤਾਲਮੇਲ ਕਰ ਕੇ ਆੱਨ-ਲਾਈਨ ਇੰਟਰਵਿਊ ਦਾ ਪ੍ਰਬੰਧ ਕੀਤਾ ਗਿਆ।ਕਾਲਜ ਵਿੱਚ ਸਾਦਾ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਦਲਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਵੰਡੇ ਅਤੇ ਉਹਨਾਂ ਨੂੰ ਸ਼ੁੱਭ-ਇਛਾਵਾਂ ਭੇਂਟ ਕੀਤੀਆਂ।ਸੁਰੇਸ਼ ਕੁਮਾਰ ਨੇ ਪਲੇਸਮੈਂਟ ਲਈ ਸਭਨਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।
    ਬਲਵਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ”ਮਿਸ਼ਨ ਫ਼ਤਹਿ” ਅਧੀਨ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਮਾਸਕ ਪਾਉਣ, ਹੱਥ ਧੋਣ, ਅਤੇ ਫਿਜੀਕਲ ਦੂਰੀ ਬਣਾਈ ਰੱਖਣ ‘ਤੇ ਜ਼ੋਰ ਦਿੱਤਾ। ਸਟੇਜ਼ ਦਾ ਸੰਚਾਲਨ ਮੈਡਮ ਮਿਨਾਕਸ਼ੀ ਨੇ ਬਾਖੂਬੀ ਨਿਭਾਇਆ। ਇਸ ਮੌਕੇ ਵਿਭਾਗੀ ਮੁਖੀ/ਇੰਚਾਰਜ ਸੁਰੇਸ਼ ਕੁਮਾਰ, ਧਰਮ ਸਿੰਘ, ਰਜੇਸ਼ ਜੱਸੀ, ਪਰਮਿੰਦਰ ਸੈਣੀ,ਕੁਲਵੀਰ ਸਿੰਘ, ਪਰਮਿੰਦਰ ਸਿੰਘ, ਪਵਨ ਕੁਮਾਰ, ਸਰਬਜੀਤ ਸਿੰਘ ਤੋਂ ਇਲਾਵਾ ਸਟਾਫ ਮੈਂਬਰ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!