
–ਪੰਜਾਬ ਸਰਕਾਰ ਦੀ ਵੱਡੀ ਨਲਾਇਕੀ
-ਪੀਪੀਈ ਕਿੱਟਾਂ ਤੋਂ ਬਗੈਰ ਕਰੋਨਾ ਦੇ ਖਾਤਮੇ ਨੂੰ ਤੁਰਿਆ ਸਿਵਲ ਹਸਪਤਾਲ ਬਰਨਾਲਾ
ਬਰਨਾਲਾ (ਰਾਜਿੰਦਰ ਵਰਮਾ )
ਸਿਵਲ ਹਸਪਤਾਲ ਬਰਨਾਲਾ ਵਿਖੇ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਕੋਈ ਖ਼ਾਸ ਪ੍ਰਬੰਧ ਨਹੀਂ ਹੈ। ਜਿਸ ਦੀ ਪੋਲ ਬਰਨਾਲਾ ਵਿਖੇ ਇੱਕ ਮਰੀਜ਼ ਦੇ ਆਉਣ ਤੋਂ ਬਾਦ ਖੁੱਲਦੀ ਨਜ਼ਰ ਆਈ ਹੈ।
ਜਿਲ੍ਹਾ ਪ੍ਰਰਸ਼ਾਸਨ ਵੱਲੋਂ ਸੋਹਲ ਪੱਤੀ ਬਰਨਾਲਾ ਵਿਖੇ ਸਥਿਤ ਰੀਹੈਬਲੀਟੇਸ਼ਨ ਸੈਂਟਰ ਵਿਖੇ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਸੀ। ਪਿਛਲੇ ਦਿਨੀਂ ਇੱਕ ਔਰਤ ਰਾਧਾ ਰਾਣੀ ਨੂੰ ਸ਼ੱਕੀ ਤੌਰ ਤੇ ਇਸ ਸੈਂਟਰ ਵਿਖੇ ਦਾਖ਼ਲ ਕੀਤਾ ਗਿਆ ਸੀ। ਉਥੇ ਜਦ ਇਸ ਦੀ ਰਿਪੋਰਟ ਕਰਵਾਈ ਗਈ ਤਾਂ ਇਸ ਦਾ ਟੈਸਟ ਕਰੋਨਾ ਟਰੇਸ ਹੋਇਆ ਤੇ ਇਸ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਇੱਥੇ ਰਾਧਾ ਰਾਣੀ ਦਾ ਜਦ ਅੱਜ ਦੂਜਾ ਟੈਸਟ ਕੀਤਾ ਗਿਆ ਤਾਂ ਉਹ ਪਾਜੇਟਿਵ ਆਇਆ। ਜਦੋਂ ਰਿਪੋਰਟ ਆਈ ਉਸ ਸਮੇਂ ਤੱਕ ਹਸਪਤਾਲ ਵਿਚਲੇ ਡਾਕਟਰੀ ਅਮਲੇ ਵਾਲੇ ਆਪਣੇ ਪਰਿਵਾਰਾਂ ਦੇ ਸੰਪਰਕ ਵਿੱਚ ਆ ਚੁੱਕੇ ਸਨ। ਇੱਥੇ ਜ਼ਿਕਰ ਕਰਨਾ ਬਣਦਾ ਹੈਕਿ ਐਂਮਰਜੈਸੀ ਵਾਰਡ ਵਿੱਚ ਹਾਜ਼ਰ 5 ਸਟਾਫ਼ ਨਰਸਾਂ ਚੋਂ ਕਿਸੇ ਦੇ ਵੀ ਪੀਪੀਈ ਕਿੱਟ ਨਹੀਂ ਪਾਈ ਹੋਈ ਸੀ ਜੋ ਕਿ ਵੱਡੀ ਅਣ-ਗਹਿਲੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈਕਿ ਐਂਮਰਜੈਸੀ ਕੋਲ ਟਰੌਮਾ ਵਾਰਡ ਵਿੱਚ 15 ਮਰੀਜ਼ ਜ਼ੇਰੇ ਇਲਾਜ ਪਏ ਸਨ, ਇਹੀ ਨਰਸਾਂ ਉਨ•ਾਂ ਦੀ ਵੀ ਦੇਖਭਾਲ ਕਰ ਰਹੀਆਂ ਹਨ, ਜਦੋਂ ਮਰੀਜ਼ ਦੀ ਰਿਪੋਰਟ ਪਾਜੇਟਿਵ ਆਈ ਤਾਂ ਮਰੀਜ਼ਾਂ ਨੂੰ ਤੁਰੰਤ ਜਰਨਲ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ। ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਇੱਕ ਨਰਸ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਸਿਰਫ਼ ਤਕਨੀਸ਼ਨਾਂ ਨੂੰ ਹੀ ਪੀਪੀਈ ਕਿੱਟਾਂ ਦਿੱਤੀਆਂ ਗਈਆਂ ਹਨ ਹੋਰ ਕਿਸੇ ਵੀ ਡਾਕਟਰੀ ਅਮਲੇ ਨੂੰ ਕਿੱਟਾਂ ਨਹੀਂ ਦਿੱਤੀਆਂ ਗਈਆਂ। ਜਿਲ•ਾ ਪ੍ਰਸਾਸ਼ਨ ਤੇ ਸਿਹਤ ਅਮਲੇ ਤੇ ਵੱਡਾ ਸਵਾਲ ਖੜਾ ਹੁੰਦਾ ਹੈਕਿ ਕੀ ਇਸ ਤਰਾਂ ਬਿਨ•ਾਂ ਪੀਪੀਈ ਕਿੱਟਾਂ ਤੋਂ ਕਰੋਨਾਂ ਵਾਇਰਸ ਨਾਲ ਲੜਿਆ ਜਾ ਸਕਦਾ ਹੈ। ਇਸ ਬਾਰੇ ਜਦ ਡਾਕਟਰ ਮਨਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ•ਾਂ ਕਿਹਾ ਕਿ ਜਦ ਤੱਕ ਮਰੀਜ਼ ਦੀ ਪੁਸ਼ਟੀ ਨਹੀਂ ਹੋ ਜਾਂਦੀ ਤਦ ਤੱਕ ਕਿੱਟ ਦੀ ਲੋੜ ਨਹੀਂ ਹੁੰਦੀ ਜਦ ਕਰੋਨਾ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਸਭ ਨੂੰ ਕਿੱਟਾਂ ਦਿੱਤੀਆਂ ਜਾਂਦੀਆਂ ਹਨ।