9.6 C
United Kingdom
Saturday, March 7, 2026

More

    ਐਨਐਮਐਮਐਸ ਦੀ ਪ੍ਰੀਖਿਆ ਵਿੱਚੋਂ ਚਾਰ ਬੱਚੇ ਮੈਰਿਟ ’ਚ ਸ਼ਾਮਲ

    ਅਸ਼ੋਕ ਵਰਮਾ,
     ਮਾਨਸਾ 24 ਜੂਨ। ਪੰਜਾਬ ਸਕੂਲ  ਸਿੱਖਿਆ ਵਿਭਾਗ ਨੇ ਅੱਠਵੀਂ ਜਮਾਤ ਵਿੱਚ ਪੜਦੇ ਵਿਦਿਆਰਥੀਆਂ ਵੱਲੋਂ ਦਿੱਤੀ ਕੌਮੀ ਪੱਧਰ ਦੀ  ਨੈਸ਼ਨਲ ਮੀਨਜ ਕਮ ਮੈਰਿਟ ਸ਼ਕਾਲਰਸ਼ਿਪ (ਐਨਐਮਐਮਐਸ)ਵਿਸ਼ੇਸ਼ ਪ੍ਰੀਖਿਆ ਦੇ ਐਲਾਨੇ ਨਤੀਜੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ ਦੇ ਚਾਰ ਵਿਦਿਆਰਥੀਆਂ ਨੇ ਇਸ ਪ੍ਰੀਖਿਆ ਚੋਂ ਮੈਰਿਟ ’ਚ ਨਾਮ ਦਰਜ ਕਰਵਾਇਆ ਹੈ।ਹਰ ਜਿਲੇ ਵਿੱਚੋਂ ਸਰਕਾਰੀ ਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਹਜਾਰਾਂ ਵਿਦਿਆਰਥੀ ਇਸ ਸਕਾਲਰਸ਼ਿਪ ਪ੍ਰੀਖਿਆ ਵਿੱਚ ਹਿੱਸਾ ਲੈਂਦੇ ਹਨ । ਇਸ ਪ੍ਰੀਖਿਆ ਦੀ ਮੈਰਿਟ ਲਿਸਟ ਵਿੱਚ ਅਪਣਾ ਨਾਮ ਦਰਜ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ  ਵਲੋੋਂ ਚਾਰ ਸਾਲ ਲਗਾਤਾਰ ਹਰ ਸਾਲ ਨੌ ਹਜ਼ਾਰ ਰੁਪਏ ਦੇ ਹਿਸਾਬ ਨਾਲ ਸਕਾਲਰਸ਼ਿਪ ਦਿਤੀ ਜਾਂਦੀ ਹੈ ।ਸੀਨੀਅਰ ਲੈਕਚਰਾਰ ਦਰਸ਼ਨ ਸਿੰਘ ਬਰੇਟਾ ਨੇ ਦੱਸਿਆ ਕਿ ਸਮਾਰਟ ਸਕੂਲ ਕੁਲਰੀਆਂ ਦੇ ਸਾਰੇ ਅਧਿਆਪਕਾਂ ਵੱਲੋਂ ਇੱਕ ਟੀਮ ਦੀ ਤਰਾਂ ਕੰਮ ਕਰਨ ਕਰਕੇ ਇਸ ਪ੍ਰੀਖਿਆ ਦਾ ਇਹ ਨਤੀਜਾ ਆਇਆ ਹੈ।
                                     ਉਨਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ ਦੇ ਚਾਰ ਵਿਦਿਆਰਥੀਆਂ ਦੀਪਕ ਸਿੰਘ ਪੁੱਤਰ ਚਰਨਜੀਤ ਸਿੰਘ , ਮਨਪ੍ਰੀਤ ਕੋੌਰ ਪੁੱਤਰੀ ਸੁਖਵਿੰਦਰ ਸਿੰਘ ,   ਗੁਰਵਿੰਦਰ ਸਿੰਘ ਪੁੱਤਰ ਉੱਤਮ ਸਿੰਘ  ਤੇ ਹਰਮਨਜੋਤ ਕੌਰ ਪੁੱਤਰੀ ਤਰਸੇਮ ਦਾਸ  ਨੇ ਮਾਨਸਾ ਜਿਲੇ ਦੀ ਮੈਰਿਟ ਸੂਚੀ ਵਿੱਚ ਅਪਣਾ ਨਾਮ ਦਰਜ ਕਰਵਾਇਆ ਉਨਾਂ ਦੱਸਿਆ ਕਿ ਮਾਨਸਾ ਜਿਲੇ  ਦੀ ਇਹ ਇਕੋ ਇੱਕ ਸੰਸਥਾ ਹੈ ਜਿਸ ਦੇ ਚਾਰ ਵਿਦਿਆਰਥੀ ਮੈਰਿਟ ਵਿੱਚ ਆਏ ਹਨ  ਜਦੋਂਕਿ  ਇਸ ਸੰਸਥਾ ਦੇ ਪਿਛਲੇ ਸਾਲ ਵੀ ਤਿੰਨ ਵਿਦਿਆਰਥੀਆਂ ਨੇ ਇਹ ਇਨਾਮ ਜਿੱਤਿਆ ਸੀ ।ਇਸ ਸ਼ਾਨਦਾਰ ਪ੍ਰਾਪਤੀ ਤੇ ਪਿ੍ਰੰਸੀਪਲ ਜਿੱਤਵੇਸ਼ ਕੁਮਾਰ , ਸਰਪੰਚ ਰਾਜਵੀਰ ਸਿੰਘ ਗਰੇਵਾਲ , ਚੇਅਰਮੈਨ ਸਤਨਾਮ ਸਿੰਘ , ਮਾਪੇ ਅਧਿਆਪਕ ਸਭਾ ਦੇ ਪ੍ਰਧਾਨ ਗੁਰਦਾਸ ਸਿੰਘ , ਮਹਿੰਦਰ ਸਿੰਘ ਮੜੀਆ , ਮੇਜਰ ਸਿੰਘ ਗਰੇਵਾਲ, ਸੱਤਪਾਲ ਸ਼ਰਮਾਂ , ਸਿਮਰਨਜੀਤ ਸਿੰਘ ਠਾਣਾ  ਅਤੇ ਜਗਦੇਵ ਸਿੰਘ ਜੱਗਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!