24.1 C
United Kingdom
Wednesday, June 24, 2026

More

    ਪੁਲਿਸ ਨੇ ਸੜਕ ਕਿਨਾਰੇ ਖੜੇ ਭੰਗ ਦੇ ਬੂਟੇ ਨਸ਼ਟ ਕਰਵਾਏ- ਮੈਡਮ ਪ੍ਰਗਿੱਆ ਜੈਨ

    ਮਹਿਲ ਕਲਾਂ 24 ਮਾਰਚ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
    ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਪਿੰਡ ਮਨਾਲ ਦੇ ਬੱਸ ਸਟੈਂਡ ਤੋਂ ਕੁਰੜ ਨੂੰ ਜਾਂਦੀ ਸੜਕ ਦੇ ਕਿਨਾਰਿਆ ਤੇ ਉੱਗੇ ਭੰਗ ਦੇ ਬੂਟਿਆ ਨੂੰ ਪੰਚਾਇਤ ਤੇ ਮਨਰੇਗਾ ਮਜ਼ਦੂਰਾਂ ਦੇ ਸਹਿਯੋਗ ਨਾਲ ਪੁਟਵਾਇਆ ਗਿਆ। ਇਸ ਮੌਕੇ ਏਐਸਪੀ ਮੈਡਮ ਪ੍ਰਗਿੱਆ ਜੈਨ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜ ਕੇ ਇਸ ਕੰਮ ਦਾ ਜਾਇਜਾ ਲਿਆ ਗਿਆ। ਉਨ•ਾਂ ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਐਸਐਸਪੀ ਬਰਨਾਲਾ ਸੰਦੀਪ ਗੋਇਲ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਨਸਿਆ ਤੋਂ ਬਚਾਉਣ ਲਈ ਸੜਕ ਕਿਨਾਰੇ ਉਗੇ ਭੰਗ ਦੇ ਬੂਟਿਆ ਨੂੰ ਨਸ਼ਟ ਕਰਵਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਸਬ ਡਵੀਜ਼ਨ ਮਹਿਲ ਕਲਾਂ ਅਧੀਨ ਪੈਂਦੇ ਥਾਣਿਆ ਦੇ ਪਿੰਡਾਂ ਅੰਦਰ ਪੁਲਿਸ ਵੱਲੋਂ ਪੰਚਾਇਤਾ ਦੇ ਸਹਿਯੋਗ ਨਾਲ ਮਨਰੇਗਾ ਮਜ਼ਦੂਰਾਂ ਰਾਹੀ ਸੜਕਾ,ਰਜਵਾਹਿਆ ਉਪਰ ਉਗੇ ਭੰਗ ਦੇ ਬੂਟਿਆ ਪੁਟਵਾਏ ਜਾ ਰਹੇ ਹਨ। ਉਨ•ਾਂ ਕਿਹਾ ਕਿ ਨੌਜਵਾਨੀ ਦੇਸ ਦਾ ਭਵਿੱਖ ਹੁੰਦੀ ਹੈ ਇਸ ਲਈ ਨੌਜਵਾਨੀ ਨੂੰ ਅਜਿਹੇ ਨਸਿਆ ਤੋ ਬਚਾਉਣ ਲਈ ਪੁਲਿਸ ਵੱਲੋਂ ਸਖਤ ਕਦਮ ਚੁੱਕ ਕੇ ਭੰਗ ਦੇ ਬੂਟੇ ਪਟਾਉਣ ਦਾ ਕੰਮ ਵੱਡੇ ਪੱਧਰ ਤੇ ਜਾਰੀ ਰੱਖਿਆ ਗਿਆ ਹੈ। ਉਨ•ਾਂ ਕਿਹਾ ਕਿ ਅਜਿਹੇ ਕੰਮ ਕਰਨ ਲਈ ਪਿੰਡਾਂ ਦੀਆ ਗ੍ਰਾਮ ਪੰੰਚਾਇਤਾ ਤੇ ਯੂਥ ਕਲੱਬਾ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਜਿਥੇ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ ਉਥੇ ਨਸਿਆ ਖਿਲਾਫ਼ ਵੀ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ। ਇਸ ਮੌਕੇ ਸਮਾਜਸੇਵੀ ਸਾਬਕਾ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਠੁੱਲੀਵਾਲ,ਜਸਪਾਲ ਸਿੰਘ ਫੌਜੀ ਕੁਰੜ,ਹਰਜਿੰਦਰ ਸਿੰਘ ਸੋਹੀ ਠੁੱਲੀਵਾਲ,ਸਰਪੰਚ ਬਲਵੀਰ ਸਿੰਘ ਕਰਮਗੜ,ਅਮਨਦੀਪ ਸਿੰਘ ਕਰਮਗੜ,ਸੁਰਜੀਤ ਸਿੰਘ,ਕਰਮਗੜ,ਐਸਆਈ ਸੱਤਪਾਲ ਸਿੰਘ,ਏਐਸਆਈ ਕਰਮ ਸਿੰਘ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!