ਅਸ਼ੋਕ ਵਰਮਾ
ਮਾਨਸਾ, 23ਜੂਨ
ਜਿਲਾ ਮਾਨਸਾ ਵਿੱਚ ਕੋਰੋਨਾ ਮਹਾਮਾਰੀ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨ ਅਤੇ ਲੋੜਵੰਦਾਂ ਨੂੰ ਜਰੂਰਤ ਸਮੇ ਖਾਣਾ ਮਹੁੱਈਆ ਕਰਨ ਵਿੱਚ ਯੂਥ ਕਲੱਬਾਂ ਵੱਲੋ ਅਹਿਮ ਭੂਮਿਕਾ ਅਦਾ ਕੀਤੀ ਗਈ ਹੈ । ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਮਿੱਤਲ ਨੇ ਯੂਥ ਕਲੱਬਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਯਤਨਾਂ ਨਾਲ ਕੋਰੋਨਾ ਵਰਗੀ ਭਿਆਨਕ ਬੀਮਾਰੀ ਨੂੰ ਕਾਫੀ ਹੱਦ ਤੱਕ ਕਾਬੂ ਕਰ ਲਿਆ ਗਿਆ ਹੈ ਅਤੇ ਮਿਸ਼ਨ ਫਤਿਹ ਮੁਹਿੰਮ ਕੋਰੋਨਾ ਤੇ ਫਤਿਹ ਪਾ ਕੇ ਹੀ ਖਤਮ ਹੋਵੇਗੀ। ਸ਼੍ਰੀ ਮਿੱਤਲ ਨੇ ਕਿਹਾ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਅਤੇ ਬਾਕੀ ਰਾਜ ਵੀ ਆਪਣੇ ਆਪਣੇ ਰਾਜਾਂ ਵਿੱਚ ਪੰਜਾਬ ਮਾਡਲ ਨੂੰ ਅਪਣਾ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਮਿਸ਼ਨ ਫਤਿਹ ਮੁਹਿੰਮ ਵਿੱਚ ਹਰ ਵਿਅਕਤੀ ਹਰ ਵਰਗ ਦਾ ਸ਼ਹਿਯੋਗ ਲਿਆ ਜਾ ਰਿਹਾ ਹੈ। ਉਹਨਾਂ ਇਸ ਮੋਕੇ ਹਾਜਰ ਕਲੱਬਾਂ ਨੂੰ ਪ੍ਰਸੰਸਾ ਪੱਤਰ,ਮੈਡਲ ਅਤੇ ਮਿਸ਼ਨ ਫਤਿਹ ਦੇ ਭੇਜ ਲਗਾ ਕੇ ਸਨਮਾਨਿਤ ਕੀਤਾ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਯੂਥ ਕਲੱਬਾਂ ਵੱਲੋ ਮਾਸਕ ਬਣਾ ਕੇ ਵੰਡਣ,ਲੋੜਵੰਦਾਂ ਨੂੰ ਰਾਸਨ ਮੁਹੱਈਆ ਕਰਵਾਉਣ ਤੋ ਇਲਾਵਾ ਪੁਲੀਸ ਮੁਲਾਜਮਾਂ ਦੀ ਅਨਾਜ ਮੰਡੀਆਂ ਅਤੇ ਪਿੰਡ ਵਿੱਚ ਠੀਕਰੀ ਪਹਿਰੇ ਲਈ ਵੀ ਵਲੰਟੀਅਰ ਵਜਂੋ ਸੇਵਾਵਾਂ ਦਿੱਤੀਆ ਗਈਆਂ ਹਨ।ਸਨਮਾਨਿਤ ਹੋਣ ਵਾਲੇ ਕਲੱਬਾਂ ਵਿੱਚ ਉਮੀਦ ਸੋਸ਼ਲ ਵੈਲਫੇਅਰ ਕਲੱਬ ਬੋੜਾਵਾਲ ਦੇ ਪ੍ਰਧਾਨ ਬਲਜੀਤ ਅਤੇ ਵੀਰ ਸਿੰਘ ਨੋਜਵਾਨ ਏਕਤਾ ਕਲੱਬ ਭਾਈਦੇਸਾ ਵੱਲੋ ਕੇਵਲ ਸਿੰਘ,ਗ੍ਰੇਟ ਥਿੰਕਰਜ ਕਲੱਬ ਬੁਰਜ ਢਿਲਵਾਂ ਦੇ ਹਰਪ੍ਰੀਤ ਸ਼ਿੰਘ ਅਤੇ ਇੰਦਰਜੀਤ ਸਿੰਘ,ਸ਼ਹੀਦ ਨਛੱਤਰ ਸਿੰਘ ਭਲਾਈ ਕਲੱਬ ਗੇਹਲੇ ਦੇ ਜਗਸੀਰ ਸਿੰਘ ਨਿਰਵੇਰ ਕਲੱਬ ਮਾਨਸਾ ਦੇ ਗੁਰਵਿੰਦਰ ਸਿੰਘ,ਸ਼ਹੀਦ ਭਗਤ ਸਿੰਘ ਕਲੱਬ ਉਡਤ ਭਗਤ ਰਾਮ ਦੇ ਅਵਤਾਰ ਚੰਦ,ਫਤਿਹ ਵੈਲਫੇਅਰ ਕਲੱਬ ਕਰਮਗੜ ਔਤਾਂਵਾਲੀ ਸ਼ਾਮਲ ਸਨ।