ਨਿਹਾਲ ਸਿੰਘ ਵਾਲਾ (ਜਗਵੀਰ ਆਜ਼ਾਦ)
ਨਿਹਾਲ ਸਿੰਘ ਵਾਲਾ ਦੀਆਂ ਕੲੀ ਵੱਡੀਆਂ ਸੰਸਥਾਵਾਂ ਦੇ ਸੰਚਾਲਕਾਂ ਨਾਲ ਮੁਲਾਕਾਤ ਦੌਰਾਨ ਪਤਾ ਲੱਗਿਆ ਕਿ ਜਿੱਥੇ ਕਰੋਨਾ ਦੀ ਮਾਰ ਹੇਠ ਹਰ ਵਰਗ ਆ ਰਿਹਾ ਹੈ , ਜਿਵੇਂ ਪ੍ਰਵਾਸੀ ਮਜ਼ਦੂਰ, ਦੁਕਾਨਦਾਰ, ਬਿਜਨੈਸਮੈਨ ਤੇ ਪ੍ਰਭਾਵ ਪਿਆ ਹੈ । ਉੱਥੇ ਸਾਰੇ ਸਿੱਖਿਆ ਸੰਸਥਾਵਾਂ, ਜਿਵੇਂ ਆਇਲਟਸ ਸੈਂਟਰ, ਇੰਮੀਗ੍ਰੇਸ਼ਨ, ਕੰਪਿਊਟਰ ਸੈਂਟਰ ਆਦਿ ਵੀ ਬਹੁਤ ਵੱਡੀ ਮਾਰ ਹੇਠ ਆ ਰਹੇ ਹਨ । ਜਾਣਕਾਰੀ ਦੌਰਾਨ ਕਰਮਜੀਤ ਸਿੰਘ , ਜਗਦੀਪ ਸਿੰਘ ਅਮਰਿੰਦਰ ਸਿੰਘ, ਸ਼ਮਸ਼ੇਰ ਸਿੰਘ, ਪੋਪਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਹਨਾਂ ਦੀਆਂ ਸੰਸਥਾਵਾਂ ਉਪੱਰ ਬਹੁਤ ਵੱਡੀ ਮਾਰ ਪਈ ਹੈ । ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸੰਸਥਾਵਾਂ ਦਾ ਕਿਰਾਇਆ 10000 ਰੁਪਏ ਤੋਂ ਲੈ 50000 ਤੱਕ ਹੈ ਅਤੇ ਸਾਰੇ ਕੰਮ ਤੇ ਸਾਰੇ ਇੰਸਟੀਚਿਊਟ ਪਿਛਲੇ 3 ਮਹੀਨਿਆਂ ਤੋਂ ਪੂਰੀ ਤਰ੍ਹਾਂ ਬੰਦ ਹਨ । ਇਹਨਾਂ ਸੰਸਥਾਵਾਂ ਦਾ ਇਨਫਰਾਸਟਰਕਚਰ ਵੱਡਾ ਹੋਣ ਕਾਰਨ ਇਨ੍ਹਾਂ ਨਾਲ ਕਾਫ਼ੀ ਪਰਿਵਾਰਾਂ ਦਾ ਰੁਜਗਾਰ ਵੀ ਜੁੜਿਆ ਹੋਇਆ ਹੈ । ਜੋ ਕਿ ਲੌਕਡਾਊਨ ਦੌਰਾਨ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ । ਜਾਣਕਾਰੀ ਦਿੰਦਿਆਂ ਜਗਦੀਪ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਸਾਡੀ ਮੰਗ ਹੈ ਕਿ ਜਿੰਨੀ ਜਲਦੀ ਹੋ ਸਕੇ , ਇਸ ਮਾੜੇ ਦੌਰ ਵਿੱਚੋਂ ਨਿੱਕਲਣ ਤੇ ਬਿਲਡਿੰਗ ਦੇ ਕਿਰਾਏ ਨੂੰ ਲੈ ਕੇ ਕੋਈ ਠੋਸ ਕਦਮ ਚੁੱਕੇ । ਇਸ ਮੌਕੇ ਮੀਟਿੰਗ ਵਿੱਚ ਜਰਮਨਜੀਤ ਸਿੰਘ, ਜਗਸੀਰ ਧਾਲੀਵਾਲ, ਕਰਨ ਗੋਇਲ , ਹਰਜਿੰਦਰ ਗਿੱਲ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਤੇਜ ਸਿੰਘ , ਪਰਮਜੀਤ ਸ਼ਰਮਾ, ਅਰੁਣ ਕੁਮਾਰ, ਬਲਕਰਨ ਸਿੰਘ , ਪ੍ਰਦੀਪ ਸਿੰਘ, ਪਿ੍ਤਪਾਲ ਸਿੰਘ ਤੇ ਜੇ ਪੀ ਸਿੰਘ ਹਾਜ਼ਰ ਸਨ ।।