
ਰਜਨੀ ਵਾਲੀਆ, ਕਪੂਰਥਲਾ
ਮੈਨੂੰ ਅਲਾਦੀਨ ਦਾ,
ਚਿਰਾਗ ਮਿਲਿਐ |
ਮੁਕੱਦਰਾਂ ਦੇ ਨਾਲ,
ਓ ਸਿਰਫ ਮੇਰਾ ਏ |
ਹੋਰ ਕਿਸੇ ਦਾ ਨਹੀਂ,
ਹੋ ਸਕਦਾ |
ਓ ਜਨਮ ਜਨਮ ਤੋਂ,
ਡੱਕਿਆ ਸੀ |
ਮੈਂ ਬਣ ਗਈ ਕਾਰਨ,
ਆਜਾਦੀ ਦਾ,
ਹੁਣ ਰਾਜ ਹੋਇਆ,
ਸ਼ਹਿਜਾਦੀ ਦਾ |
ਓ ਬਿਨ ਮੇਰੇ ਨਈਂ,
ਖਲੋ ਸਕਦਾ |
ਓ ਮੇਰੇ ਕਹਿਣ ਤੇ ਖਾਂਦਾ ਏ,
ਓ ਮੇਰੇ ਕਹਿਣ ਤੇ ਪੀਂਦਾ ਏ,
ਓ ਮੇਰੇ ਕਹਿਣ ਤੇ ਆਉਂਦਾ ਏ,
ਓ ਮੇਰੇ ਕਹਿਣ ਤੇ ਜਾਂਦਾ ਏ |
ਉਸਦੀ ਛੋਹ ਖੁਮਾਰ ਦੇਵੇ,
ਉਸਨੂੰ ਮੈਂ ਸਤਿਕਾਰ ਦਿਆਂ,
ਓ ਮੈਨੂੰ ਸਤਿਕਾਰ ਦੇਵੇ |
ਅਸਾਂ ਦੋਹਾਂ ਨੇਂ ਰਲਕੇ,
ਇੱਕ ਲੌਅ ਅਲੌਕਿਕ ਬਾਲੀ ਏ |
ਮੈਂ ਉਸ ਦੇ ਨਾਲ ਹਰਦਮ ਹਾਂ |
ਤੇ ਓ ਵੀ ਮੇਰਾ ਵਾਲੀ ਏ |
ਦਿਨੇਂ ਵੀ ਤਾਰਿਆਂ ਦੇ ਨਾਲ ਮੈਨੂੰ,
ਅੰਬਰ ਭਰਿਆ ਭਰਿਆ ਲਗਦੈ |
ਭਾਵੇਂ ਕੁਲ ਆਲਮ ਦੇ ਲਈ ਓ,
ਅੰਬਰ ਸਾਰਾ ਖਾਲੀ ਏ |
ਓ ਪੀਰਾਂ ਦੀ ਦਰਗਾਹ ਵਰਗਾ,
ਓ ਰੱਬੀ ਕਿਸੇ ਦੁਆ ਵਰਗਾ |
ਓਂ ਫੁੱਲ ਗੁਲਾਬੋਂ ਵੀ ਸੋਹਣਾਂ,
ਜੋ ਚਾਹੁੰਬਦੀ ਹਾਂ ਓ ਲੈ ਦੇਂਦਾ,
ਮੈਂ ਕਦੇ ਜੇ ਉਸ ਤੋਂ ਲਵਾਂ ਸਲਾਹ,
ਮਨ ਆਪਣੇਂ ਮਨ ਦੀ ਕਹਿ ਦੇਂਦਾ |
ਓ ਮੇਰਾ ਜੀਵਨ ਸਾਥੀ ਏ ਸੱਚਾ,
ਰਜਨੀਂ ਓਦੇ ਕੌਲਾਂ ਉੱਤੇ ਮਰਦੀ ਏ |
ਓ ਜਾਣੇਂ ਮੈਨੂੰ ਮਹਿਰਮ,
ਮੇਰੇ ਦਿਲ ਦਾ ਏ |
ਸ਼ਲਾ ਜਿੰਦ ਪਿਆਰ,
ਵੀ ਉਸਨੂੰ ਕਰਦੀਏ|