12.5 C
United Kingdom
Saturday, September 5, 2026

More

    14 ਜੂਨ ਤੋਂ 14 ਜੁਲਾਈ ਤਕ ਮਨਾਇਆ ਜਾਵੇਗਾ ਸਵੈ ਇੱਛਾ ਖੂਨ ਦਾਨ ਮਹੀਨਾ- ਡੀ.ਸੀ. ਮੋਗਾ

    ਡਿਪਟੀ ਕਮਿਸ਼ਨਰ ਮੋਗਾ ਵਲੋਂ ਖੂਨ ਦਾਨ ਕਰਨ ਵਾਲੀਆਂ ਗੈਰ ਸਰਕਾਰੀ ਸੰਸਥਾਵਾਂ ਦਾ ਕੀਤਾ ਗਿਆ ਧੰਨਵਾਦ

    ਮੋਗਾ (ਮਿੰਟੂ ਖੁਰਮੀ)

    ਪੰਜਾਬ ਸਰਕਾਰ ਵਲੋਂ ਜੂਨ 14 ਤੋਂ ਜੁਲਾਈ 14 ਤੱਕ ਸਵੈ ਇੱਛਾ ਖੂਨ ਦਾਨ ਮਹੀਨਾ ਵਜੋਂ ਮਨਾਇਆ ਜਾ ਰਿਹਾ ਹੈ ਤਾਂ ਜੋ ਆਮ ਜਨਤਾ ਨੂੰ ਖੂਨ ਦੀ ਲੋੜ ਸਬੰਧੀ ਕਿਸੇ ਸਮਸਿਆ ਦਾ ਸਾਹਮਣਾ ਨਾ ਕਰਨਾ ਪਾਏ ਅਤੇ ਲੋਕਾਂ ਚ ਸਵੈ ਇੱਛਾ ਨਾਲ ਖੂਨਦਾਨ ਕਰਨ ਦਾ ਜਜ਼ਬਾ ਜਾਗੇ.

    ਅੱਜ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਗੈਰ ਸਰਕਾਰੀ ਸੰਸਥਾਵਾਂ ਦੀ ਇਸ ਸਬੰਧੀ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੀ ਗੈਰ ਸਰਕਾਰੀ ਸੰਸਥਾਵਾਂ ਵਲੋਂ ਖੂਨ ਦਾਨ ਦੇ ਖੇਤਰ ਵਿਚ ਚੰਗਾ ਕੰਮ ਕੀਤਾ ਜਾ ਰਿਹਾ ਹੈ.

    ਉਹਨਾਂ ਦੱਸਿਆ ਕਿ ਇਸ ਸਾਲ ਦੀ ਥੀਮ ਸੁਰੱਖਿਅਤ ਖੂਨ, ਜ਼ਿੰਦਗੀਆਂ ਬਚਾਓ ਹੈ ਅਤੇ ਖੂਨ ਦਾਨ ਕਰੋ ਅਤੇ ਦੁਨੀਆਂ ਨੂੰ ਇਕ ਸੇਹਤਮੰਦ ਥਾਂ ਬਣਾਓ ਹੈ. ਉਹਨਾਂ ਦੱਸਿਆ ਕਿ ਪਹਿਲਾਂ ਹੀ ਪੰਜਾਬ 98 ਫ਼ੀਸਦੀ ਤਕ ਖੂਨਦਾਨ ਦਾ ਟੀਚਾ ਸਾਲ 2019 -20 ਲਈ ਹਾਸਿਲ ਕਰ ਚੁਕਾ ਹੈ ਅਤੇ ਹੁਣ ਇਸ ਨੂੰ 100 ਫ਼ੀਸਦੀ ਤਕ ਵਧਾਉਣ ਦਾ ਟੀਚਾ ਹੈ ਅਤੇ ਇਸ ਨੂੰ ਬਣਾਏ ਰੱਖਣਾ ਯਕੀਨੀ ਬਣਾਉਣਾ ਹੈ. ਉਹਨਾਂ ਦੱਸਿਆ ਕੇ ਇਹ ਮੁਹਿੰਮ ਸਵੈ ਇੱਛਾ ਖੂਨ ਦਾਨ ਲਯੀ ਲੋਕਾਂ ਨੂੰ ਪ੍ਰੇਰਤ ਕਰੇਗੀ.

    ਸ਼੍ਰੀ ਹੰਸ ਨੇ ਕਿਹਾ ਕਿ ਬਿਨਾਂ ਲੋਕਾਂ ਦੀ ਸ਼ਮੂਲੀਅਤ ਅਤੇ ਮਦਦ ਦੇ ਇਸ ਇਹ ਕੰਮ ਨੂੰ ਨੇਪਰੇ ਨਹੀ ਚਾੜ੍ਹਿਆਨ ਜਾ ਸਕਦਾ ਹੈ . ਸਾਰੇ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਹਿਦਾਯਤ ਕੀਤੀ ਗਯੀ ਹੈ ਕਿ ਉਹ ਆਪਣੇ ਆਪਣੇ ਖੇਤਰਾਂ ਚ ਗੈਰ ਸਰਕਾਰੀ ਸੰਸਥਾਵਾਂ ਦੀ ਸਹਾਇਤਾ ਨਾਲ ਹਫਤੇ ਚ ਘੱਟੋਂ ਘਟ ਇਕ ਵਾਰ ਖੂਨ ਦਾਨ ਕੈਮਝਪ ਜ਼ਰੂਰ ਲਗਾਉਣ. ਸਿਹਤ ਵਿਭਾਗ ਨੂੰ ਹਿਦਾਯਤ ਕੀਤੀ ਗਈ ਹੈ ਕਿ ਗੈਰ ਸਰਕਾਰੀ ਸੰਸਥਾਵਾਂ ਦੀ ਦਾਨ ਕੀਤਾ ਗਏ ਖੂਨ ਨੂੰ ਸੰਭਾਲਣ ਸਬੰਧੀ ਮਦਦ ਕੀਤੀ ਜਾਵੇ.

    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਅਨੀਤਾ ਦਰਸ਼ੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੁਭਾਸ਼ ਚੰਦਰ, ਉਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਸ਼੍ਰੀ ਰਾਮ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਸ਼੍ਰੀਮਤੀ ਸਵਰਨਜੀਤ ਕੌਰ , ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਡਾ ਨਰਿੰਦਰ ਧਾਲੀਵਾਲ, ਬਲੱਡ ਟ੍ਰਾਂਸਫੰਕਸ਼ਨ ਅਫਸਰ ਡਾ ਸੁਮੀ ਗੁਪਤਾ ਅਤੇ ਵੱਖ ਵੱਖ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!