3.1 C
United Kingdom
Sunday, March 8, 2026

More

    Video- ਸਕਾਟਲੈਂਡ ਸਥਿਤ ਕੌਂਸਲੇਟ ਜਨਰਲ ਆਫ ਇੰਡੀਆ ਵੱਲੋਂ ਯੋਗਾ ਦਿਵਸ ਮਨਾਉਣ ਸੰਬੰਧੀ ਅਪੀਲ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸ੍ਰੀ ਹਿਤੇਸ਼ ਰਾਜਪਾਲ

    ਐਡਿਨਬਰਾ ਸਥਿਤ ਭਾਰਤੀ ਕੌਂਸਲ ਜਨਰਲ ਦਫਤਰ ਵੱਲੋਂ 21 ਜੂਨ ਨੂੰ ਮਨਾਏ ਜਾ ਰਹੇ “ਅੰਤਰਰਾਸ਼ਟਰੀ ਯੋਗਾ ਦਿਵਸ” ਸੰਬੰਧੀ ਸਕਾਟਲੈਂਡ ਦੇ ਵੱਖ ਵੱਖ ਸਹਿਰਾਂ ਵਿੱਚ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਜਗਬਾਣੀ ਨਾਲ ਗੱਲਬਾਤ ਕਰਦਿਆਂ ਕੌਂਸਲੇਟ ਜਨਰਲ ਸ੍ਰੀ ਹਿਤੇਸ਼ ਰਾਜਪਾਲ ਨੇ ਕਿਹਾ ਕਿ ਕੋਰੋਨਾਵਾਇਰਸ ਕਾਰਨ ਇਸ ਵਾਰ ਦਾ ਯੋਗਾ ਦਿਵਸ ਵੱਡੇ ਇਕੱਠਾਂ ਵਿੱਚ ਨਹੀਂ ਮਨਾਇਆ ਜਾ ਸਕਦਾ। ਉਹਨਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 31 ਮਈ 2020 ਨੂੰ “ਮਨ ਕੀ ਬਾਤ ” ਪ੍ਰੋਗਰਾਮ ਵਿੱਚ “ਮਾਈ ਯੋਗਾ, ਮਾਈ ਲਾਈਫ਼ ” ਦੇ ਸੁਨੇਹੇ ਰਾਹੀਂ ਵੀਡੀਓ ਬਲੌਗਿੰਗ ਪ੍ਰਤੀਯੋਗਤਾ ਜ਼ਰੀਏ ਲੋਕਾਂ ਨੂੰ ਯੋਗ ਸਾਧਨਾ ਅਪਣਾਉਣ ਦਾ ਸੱਦਾ ਦਿੱਤਾ ਸੀ। ਉਸੇ ਲੜੀ ਨੂੰ ਅੱਗੇ ਤੋਰਦਿਆਂ ਸਕਾਟਲੈਂਡ ਦੀਆਂ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ 20 ਜੂਨ ਤੋਂ 27 ਜੂਨ ਤੱਕ 8 ਵੱਖ ਵੱਖ ਸਥਾਨਾਂ ਰਾਹੀਂ ਵਿਸ਼ਵ ਯੋਗਾ ਦਿਵਸ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।

    ਸ੍ਰੀ ਹਿਤੇਸ਼ ਰਾਜਪਾਲ ਨੇ ਕਿਹਾ ਕਿ ਇਸ ਵਾਰ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ “ਯੋਗਾ ਫਰੌਮ ਹੋਮ” ਦੀ ਵਿਧੀ ਰਾਹੀਂ ਸਕਾਟਿਸ਼ ਸਰਕਾਰ ਦੇ ਪਬਲਿਕ ਹੈਲਥ ਅਤੇ ਸਪੋਰਟ ਮਿਨਿਸਟਰ ਜੋਅ ਫਿਜਪੈਟਰਿਕ, ਲੌਰਡ ਪਰੋਵੋਸਟ, ਐਡਿਨਬਰਾ ਸਿਟੀ ਕੌਂਸਲ, ਸਾਊਥ ਏਅਰਸ਼ਾਇਰ ਕੌਂਸਲ ਪਰੋਵੋਸਟ ਸਮੇਤ ਆਹਲਾ ਅਧਿਕਾਰੀਆਂ ਨੇ ਵੀ ਅੰਤਰਰਾਸ਼ਟਰੀ ਯੋਗਾ ਦਿਵਸ ਵਿੱਚ ਘਰੋਂ ਹੀ ਸ਼ਮੂਲੀਅਤ ਕਰਨ ਦਾ ਭਰੋਸਾ ਦਿਵਾਇਆ ਹੈ।

    ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਸ ਵਾਰ ਦਾ ਯੋਗਾ ਦਿਵਸ “ਘਰ ਘਰ ਸੇ ਯੋਗਾ” ਦੇ ਸੁਨੇਹੇ ਨਾਲ ਘਰਾਂ ਵਿੱਚ ਰਹਿ ਕੇ ਪਰਿਵਾਰ ਸਮੇਤ ਮਨਾਇਆ ਜਾਣਾ ਚਾਹੀਦਾ ਹੈ। ਸਕਾਟਲੈਂਡ ਦੇ ਸਹਿਰ ਗਲਾਸਗੋ ਦੀ ਹਿੰਦੂ ਮੰਦਰ ਕਮੇਟੀ, ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ (ਏ ਆਈ ਓ) ਦੇ ਸਹਿਯੋਗ ਨਾਲ ਕੌਂਸਲ ਜਨਰਲ ਦਫਤਰ ਵੱਲੋਂ ਸਮੂਹ ਲੋਕਾਂ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਾਰਥਿਕ ਬਣਾਉਣ ਲਈ ਅਪੀਲ ਕੀਤੀ ਹੈ ।

    ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ ਦੀ ਸਰਗਰਮ ਕਾਰਕੁਨ ਮਰੀਦੁਲਾ ਚਕਰਬੋਰਤੀ ਨੇ ਕਿਹਾ ਕਿ ਯੋਗ ਸਾਧਨਾ ਰਾਹੀਂ ਅਸੀਂ ਸਿਰਫ਼ ਸਰੀਰਕ ਤੰਦਰੁਸਤੀ ਹੀ ਪ੍ਰਾਪਤ ਨਹੀਂ ਕਰਦੇ ਬਲਕਿ ਮਾਨਸਿਕ ਤੌਰ ‘ਤੇ ਵੀ ਬਲਸ਼ਾਲੀ ਬਣਦੇ ਹਾਂ। ਉਹਨਾਂ ਕਿਹਾ ਕਿ ਸਕਾਟਲੈਂਡ ਦੀਆਂ ਸੰਸਥਾਵਾਂ ਦੀ ਤਰਫ਼ੋਂ ਵਿਸ਼ਵ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜਿੱਥੇ ਵੀ ਹੋਣ, ਓਥੋਂ ਹੀ ਇਸ ਦਿਹਾੜੇ ‘ਤੇ ਸ਼ਮੂਲੀਅਤ ਕਰਨ ਦੀ ਕੋਸ਼ਿਸ਼ ਕਰਨ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!