ਬਰਨਾਲਾ (ਰਾਜਿੰਦਰ ਵਰਮਾ)

ਬਰਨਾਲਾ ਦੇ ਸੇਖਾ ਰੋਡ ਵਿਖੇ ਰਹਿਣ ਵਾਲੀ ਇੱਕ ਔਰਤ ਦੀ ਰਿਪੋਰਟ ਕਰੋਨਾ ਪਾਜੇਟਿਵ ਆਈ ਹੈ। ਜਿਸ ਕਾਰਣ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ ਜੋਤੀ ਕੌਸ਼ਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ 42ਸਾਲਾਂ ਔਰਤ ਦੀ ਰਿਪੋਰਟ ਪੋਜੇਟਿਵ ਆਈ ਹੈ ਤੇ ਹੁਣ ਅਸੀਂ ਇਸ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਵਿਅਕਤੀਆਂ ਦੀ ਸੂਚੀ ਬਣਾਉਣ ਜਾ ਰਹੇ ਹਾਂ। ਇਸ ਔਰਤ ਦੇ ਦੋ ਵਾਰ ਸੈਂਪਲ ਲਏ ਜਾ ਚੁੱਕੇ ਸਨ ਦੋਨੋਂ ਹੀ ਕਰੋਨਾ ਪਾਜੇਟਿਵ ਆਏ ਹਨ।