3.1 C
United Kingdom
Sunday, March 8, 2026

More

    ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਵੱਲੋਂ ਸ਼੍ਰੀ ਗੁਰੂ ਰਾਮਦਾਸ ਲੰਗਰ ਅੰਮ੍ਰਿਤਸਰ ਲਈ 150 ਕੁਇੰਟਲ ਦਾਲ ਭੇਜੀ

    ਗੁਰੂ ਸਾਹਿਬਾਂ ਨੇ ਲੰਗਰ ਦੀ ਸੇਵਾ ਰਾਹੀਂ ਮੁਨੱਖਤਾ ਨੂੰ ਸਰਬ ਸ਼ਾਝੀਵਾਲਤਾ ਦਾ ਸਦੇਸ਼ ਦਿੱਤਾ -ਗਰੇਵਾਲ

    ਲੁਧਿਆਣਾ ,19 ਜੂਨ (ਆਰ. ਐਸ .ਖਾਲਸਾ )

    ਸਿੱਖ ਧਰਮ ਦੇ ਬਾਨੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੇ ਪ੍ਰਚਾਰ ਦੇ ਨਾਲ ਨਾਲ ਭੁੱਖਿਆਂ ਅਤੇ ਲੋੜਵੰਦਾਂ ਨੂੰ ਲੰਗਰ ਛਕਾਉਣ ਦੀ ਪ੍ਰੰਪਰਾ ਦਾ ਮੁੱਢ ਬੰਨ ਕੇ ਜਿੱਥੇ ਸਮੁੱਚੀ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ, ਉੱਥੇ ਬਾਕੀ ਗੁਰੂ ਸਹਿਬਾਨ ਨੇ ਵੀ ਇਸ ਪ੍ਰੰਪਰਾ ਨੂੰ ਬਖੂਬੀ ਨਾਲ ਜਾਰੀ ਰੱਖ ਕੇ ਸੇਵਾ ਕਾਰਜਾਂ ਦੀ ਲੜੀ ਨੂੰ ਨਿਰੰਤਰ ਅੱਗੇ ਚਲਾਇਆ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ.ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅੱਜ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਸ਼੍ਰੀ ਗੁਰੂ ਰਾਮਦਾਸ ਲੰਗਰ ਲਈ ਸ਼੍ਰੋਮਣੀ ਅਕਾਲੀ ਦਲ ਜੱਥਾ ਲੁਧਿਆਣਾ ਸ਼ਹਿਰੀ ਵੱਲੋ ਪਾਰਟੀ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦੀ ਪ੍ਰੇਰਨਾ ਸਦਕਾ ਲੁਧਿਆਣਾ ਸ਼ਹਿਰ ਦੀਆਂ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਇੱਕਤਰ ਕੀਤੀ ਗਈ 150 ਕੁਵਿੰਟਲ ਦਾਲ ਦੇ ਟਰੱਕ ਨੂੰ ਰਵਾਨਾ ਕਰਨ ਮੌਕੇ ਕੀਤਾ।
    ਸ.ਗਰੇਵਾਲ ਨੇ ਕਿਹਾ ਕਿ ਗੁਰੂ ਸਾਹਿਬਾਂ ਵੱਲੋਂ ਬਖਸ਼ੇ ਸੇਵਾ ਸਕੰਲਪ ਦੀ ਮੁਹਿੰਮ ਨੂੰ ਜਾਰੀ ਰੱਖਣਾ ਹਰ ਸਿੱਖ ਦਾ ਮੁੱਢਲਾ ਫਰਜ਼ ਹੈ ਇਸੇ ਕੜ੍ਹੀ ਤਹਿਤ ਹਰ ਇਕ ਸਿੱਖ ਦੀ ਇਹ ਦਿਲੀ ਤਮੰਨਾ ਹੁੰਦੀ ਹੈ ਕਿ ਉਹ ਆਪਣਾ ਦਸਵੰਧ ਲੰਗਰ ਦੀ ਸੇਵਾ ਵਿੱਚ ਅਰਪਣ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ।
    ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਜੱਥੇ ਦੀ ਸਮੁੱਚੀ ਟੀਮ ਦੇ ਮੈਬਰਾਂ ਵੱਲੋਂ ਕੀਤੇ ਗਏ ਇਸ ਸਾਰਥਕ ਸੇਵਾ ਉਪਰਾਲੇ ਦੀ
    ਭਰਵੀਂ ਸ਼ਲਾਘਾ ਕੀਤੀ।ਇਸ ਮੌਕੇ ਸ: ਰਣਜੀਤ ਸਿੰਘ ਢਿੱਲੋਂ ਪ੍ਰਧਾਨ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ, ਸ: ਹਰਭਜਨ ਸਿੰਘ ਡੰਗ ਕੋਮੀ ਮੀਤ ਪ੍ਰਧਾਨ, ਸੁਰਿੰਦਰ ਸਿੰਘ ਚੌਹਾਨ ਕੋਮੀ ਜਥੇਬੰਧਕ ਸਕੱਤਰ, ਸੁਖਦੇਵ ਸਿੰਘ ਗਿੱਲ, ਤਰਸੇਮ ਸਿੰਘ ਭਿੰਡਰ,ਡਾਕਟਰ ਅਸਵਨੀ ਪਾਸੀ,ਰਛਪਾਲ ਸਿੰਘ ਫੌਜੀ,ਮੁਖਤਿਆਰ ਸਿੰਘ ਚੀਮਾ,ਮਨਦੀਪ ਸਿੰਘ ਸੈਣੀ, ਦਵਿੰਦਰ ਸਿੰਘ ਚੌਹਾਨ, ਨਿਗੇਸ਼ ਵਰਮਾ, ਸੁਖਵਿੰਦਰ ਢਿੱਲੋ,ਸਿਮਰਨ ਸਮਰਾ, ਮਾਨ ਸਿੰਘ ਰਾਠੌਰ, ਮਿਲਖਾ ਸਿੰਘ ਖਹਿਰਾ,ਕਵਲਦੀਪ ਸਿੰਘ ਬਹਿਲ,ਅਜੀਤ ਸਿੰਘ ਛਾਬੜਾਤੇ ਪੱਪੂ ਡੰਗ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!