ਕਰੋਨਾ ਕਹਿਰ ਦੇ ਚਲਦੇ ਸਿਹਤ ਬੀਮਾ ਕੋਈ ਨਹੀਂ, ਕੰਮ ਹੋਰ ਵਧ ਲਿਆ ਜਾਂਦਾ ਹੈ – ਵਰਿੰਦਰ ਸਿੰਘ
ਬਰਨਾਲਾ(ਬੰਧਨ ਤੋੜ ਸਿੰਘ)
ਪੰਜਾਬ ਅੰਦਰ ਪੈਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਪਿਛਲੇ ਤੇਰਾਂ ਸਾਲਾਂ ਤੋਂ ਕੰਮ ਕਰ ਮਗਨਰੇਗਾ ਸਕੀਮ ਅਧੀਨ ਕਰੀਬ 1539 ਮੁਲਾਜਮ ਸੂਬੇ ਭਰ ਵਿਚ ਵੱਖ ਵੱਖ ਬਲਾਕਾਂ ਵਿੱਚ ਠੇਕਾ ਅਧੀਨ ਕੰਮ ਕਰਦੇ ਮੁਲਾਜਮਾਂ ਨੇ ਅੱਜ ਕਲਮ ਛੋੜ ਹੜਤਾਲ ਕਰਕੇ ਧਰਨੇ ਤੇ ਬੈਠ ਗਏ। ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਬਠਿੰਡਾ ਨੇ ਕਿਹਾ ਕਿ ਪਿਛਲੇ ਤੇਰਾਂ ਸਾਲਾਂ ਤੋਂ ਨਾ – ਮਾਤਰ ਤਨਖਾਹ ਤੇ ਕੰਮ ਕਰਨ ਲਈ ਸਮੂਹ ਮੁਲਾਜਮ ਮਜਬੂਰ ਹਨ। ਮਹਿੰਗਾਈ ਦੇ ਚਲਦੇ, ਗੁਜਾਰਾ ਕਰਨਾ, ਪਰਿਵਾਰ ਪਾਲਣਾ ਬਹੁਤ ਹੀ ਮੁਸਕਿਲ ਹੋ ਰਿਹਾ ਹੈ।ਪਿਛਲੀ ਅਕਾਲੀ ਭਾਜਪਾ ਦੀ ਸਰਕਾਰ ਨੇ ਵੀ ਪੱਕੇ ਕਰਨ ਦੇ ਵਾਅਦੇ ਕੀਤੇ ਸਨ ਪਰ ਉਹ ਵੀ ਮੁੱਕਰਦੀ ਰਹੀ ਹੈ। ਅਤੇ ਕਾਂਗਰਸ ਸਰਕਾਰ ਦੇ ਤਿੰਨ ਸਾਲ ਪਹਿਲਾਂ ਵਾਅਦੇ ਕੀਤੀ ਸਨ ਕਿ ਸਾਡੇ ਸਮੇਤ ਪੰਜਾਬ ਭਰ ਦੇ ਠੇਕਾ ਸਿਸਟਮ ਅਧੀਨ ਕੰਮ ਕਰਦੇ ਕਰੀਬ 33 ਹਜਾਰ ਮੁਲਾਜਮਾਂ ਨੂੰ ਪੱਕੇ ਕੀਤਾ ਜਾਵੇਗਾ ਪਰ ਇਸ ਸਰਕਾਰ ਨੇ ਵੀ ਲਾਰਿਆਂ ਤੋਂ ਬਿਨਾ ਕੁਝ ਵੀ ਨਹੀਂ ਦਿੱਤਾ । ਕਰੋਨਾ ਕਹਿਰ ਦੇ ਚਲਦੇ ਸਾਡੇ ਪਾਸੋਂ ਉਲਟਾ ਜਿਆਦਾ ਕੰਮ ਲਿਆ ਜਾਂਦਾ ਹੈ ਪਰ ਸਾਡੀ ਸੁਰਖਿਆ ਲਈ ਕੋਈ ਸਿਹਤ ਬੀਮਾ ਅਤੇ ਹੋਰ ਸਹੂਲਤ ਨਹੀਂ ਮਿਲਦੀ।ਉਹਨਾਂ ਕਿਹਾ ਕਿ ਪੰਜਾਬ ਭਰ ਵਿੱਚ 90 ਫੀਸਦੀ ਵਿਕਾਸ ਕਾਰਜ ਪਿੰਡਾਂ ਵਿਚ ਨਰੇਗਾ ਉੱਤੇ ਨਿਰਭਰ ਹਨ। ਉਹਨਾਂ ਕਿਹਾ ਕਿ ਮੰਗਾ ਮੰਗਣ ਉਤੇ ਉੱਚ ਅਧਿਕਾਰੀ ਨੌਕਰੀ ਬਰਖਾਸਤ ਕਰਨ ਦੀਆਂ ਧਮਕੀਆਂ ਦੇ ਰਹੇ ਹਨ ਜਿਨ੍ਹਾਂ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾ ਨਾ ਮੰਨੀਆਂ ਗਈਆਂ ਅਤੇ ਮੁਲਾਜਮਾਂ ਨੂੰ ਧੱਕੇ ਨਾਲ ਨੌਕਰੀ ਤੋਂ ਕੱਢਿਆ ਗਿਆ ਤਾਂ ਹੁਣ ਅਸੀ ਸਿਰਫ ਕਲਮ ਛੋੜ ਹੜਤਾਲ ਕੀਤੀ ਹੈ ਫੇਰ ਇਸ ਸੰਘਰਸ ਨੂੰ ਹੋਰ ਤੇਜ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਉਹਨਾਂ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਾਸੋ ਮੰਗ ਕੀਤੀ ਕਿ ਜਲਦੀ ਹੀ ਪੇ ਸਕੇਲ ਦੇਕੇ ਪੱਕੇ ਕੀਤਾ ਜਾਵੇ।