3.1 C
United Kingdom
Sunday, March 8, 2026

More

    ਗਰਮੀਂ

    ਅਮਰਜੀਤ ਸਿੰਘ ਫੌਜੀ

    ਤੋਬਾ ਗਰਮੀਂ, ਹਾਏ ਗਰਮੀਂ,
    ਤਾਪਮਾਨ ਪੰਜਾਹ ਤੋਂ ਟੱਪਿਆ;
    ਅੰਬਰੋਂ ਅੱਗ ਵਰਸਾਏ ਗਰਮੀਂ ।

    ਤੱਤੀ ਲੋਅ ਨੇ ਬੱਸ ਕਰਾਤੀ,
    ਹੁਣ ਝੱਲੀ ਨਾ ਜਾਏ ਗਰਮੀਂ ।

    ਪਾਣੀ ਪੀ ਪੀ ਢਿੱਡ ਆਫਰਗੇ,
    ਭੁੱਖ ਨੂੰ ਦੂਰ ਭਜਾਏ ਗਰਮੀਂ ।

    ਘਰ ਘਰ ਤੇਈਏ- ਤਾਪ ਪੁਹਾਰਾ,
    ਡਾਕਟਰ ਵੱਲ ਭਜਾਏ ਗਰਮੀਂ ।

    ਪਸ਼ੂ ਪੰਛੀ ਬੇ ਜੁਬਾਨੇ,
    ਸਭ ‘ਤੇ ਕਹਿਰ ਕਮਾਏ ਗਰਮੀਂ ।

    ਫ਼ਲ ਫੁੱਲ ਬੂਟੇ ਅਤੇ ਸਬਜ਼ੀਆਂ,
    ਪਏ ਨੇ ਸਭ ਸੁਕਾਏ ਗਰਮੀਂ ।

    ਮਿੱਤਰੋ ਆਪਾਂ ਹੱਲ ਕੋਈ ਲੱਭੋ ,
    ਕਿਵੇਂ ਕਾਬੂ ਵਿੱਚ ਆਏ ਗਰਮੀਂ ।

    ਫੌਜੀਆ ਜੇਕਰ ਰੁੱਖ ਲਾ ਲੈਂਦੇ,
    ਫਿਰ ਕਿਉਂ ਇੰਝ ਸਤਾਏ ਗਰਮੀਂ ।

    ਅਮਰਜੀਤ ਸਿੰਘ ਫੌਜੀ
    ਪਿੰਡ ਦੀਨਾ ਸਾਹਿਬ
    ਜਿਲ੍ਹਾ ਮੋਗਾ ਪੰਜਾਬ ।
    94174’04804

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!