3.8 C
United Kingdom
Friday, March 6, 2026

More

    ਇਹ ਕੀ ਚੰਨ ਚੜ੍ਹਾ ਛੱਡਿਆ ਈ?

    ✍️ਜਗਦੇਵ ਮਾਨ ‘ਸ਼ੇਖਦੌਲਤ’

    ਕੀ ਭਾਣਾ ਵਰਤਾ ਛੱਡਿਆ ਈ ।
    ਬੰਦਾ ਈ ਚੁੱਲ੍ਹੇ ਡਾਹ ਛੱਡਿਆ ਈ।
    ਠੰਡਾ ਬੁੱਲਾ ਕਿੱਥੋਂ ਆਵੇ
    ਸਾਰਾ ਮੁਲਕ ਤਪਾ ਛੱਡਿਆ ਈ।
    ਨੋਟਬੰਦੀ ਦੇ ਜ਼ਖ਼ਮ ਸੀ ਅੱਲੇ
    ਹੋਰ ਜੀ ਐੱਸ ਟੀ ਲਾ ਛੱਡਿਆ ਈ ।
    ਭੁੱਖੇ ਬਾਲ ਨਿਆਣੇ ਵਿਲਕਣ
    ਕਾਰੋਬਾਰ ਖੜ੍ਹਾ ਛੱਡਿਆ ਈ ।
    ਪਹਿਲਾਂ ਕਿਹੜਾ ਘੱਟ ਦੁਖੀ ਸਾਂ,
    ਕੋਰੋਨਾ ਹੋਰ ਲਿਆ ਛੱਡਿਆ ਈ ।
    ਕਹਿਕੇ ਮੰਦਰ ਨਵਾਂ ਬਨਾਉਣੈ
    ਦਿਲ ਚੋਂ ਮੰਦਰ ਢਾਹ ਛੱਡਿਆ ਈ ।
    ਰਾਮ ਰਾਜ ਦਾ ਰੌਲ਼ਾ ਪਾਕੇ
    ਹਿੰਦੂ ਫਾਹੇ ਲਾ ਛੱਡਿਆ ਈ ।
    ਬਾਕੀ ਸਾਰੇ ਰਗੜ ਦਿੱਤੇ ਨੇ
    ‘ਕੱਲਾ ਅਮਿੱਤ ਸ਼ਾਹ ਛੱਡਿਆ ਈ ।
    ਝੋਲ਼ਾ ਚੱਕ ਤੇ ਦੌੜ ਫਕੀਰਾ
    ਸਾਰਾ ਦੇਸ਼ ਰੁਆ ਛੱਡਿਆ ਈ ।
    ਅਸੀਂ ਨਹੀਂ ਮੋਦੀ ਮੋਦੀ ਕੀਤਾ
    ਸਾਨੂੰ ਵੀ ਮਰਵਾ ਛੱਡਿਆ ਈ ।
    ਇੱਕ ਢਿੱਡਾਂ ਵਿੱਚ ਭੁੱਖ ਛੱਡੀ ਐ,
    ਜਾਂ ਚੁੱਲਿ੍ਹਆਂ ਤੇ ਘਾਹ ਛੱਡਿਆ ਈ ।
    ਬਸ ਦੇਸ਼ ਦਾ ਨਾਂ ਹੀ ਬਚਿਐ
    ਸਾਰਾ ਦੇਸ਼ ਵਿਕਾ ਛੱਡਿਆ ਈ ।
    ‘ਮਾਨਾਂ’ ਕਿੰਝ ‘ਸ਼ੇਖਦੌਲਤ’ ਜਾਵਾਂ
    ਨਾ ਕੋਈ ਪਹੀ ਨਾ ਰਾਹ ਛੱਡਿਆ ਈ ।
    ਇਹ ਕੀ ਚੰਨ ਚੜ੍ਹਾ ਛੱਡਿਆ ਈ ।
    ਬੰਦਾ ਈ ਚੁੱਲ੍ਹੇ ਡਾਹ ਛੱਡਿਆ ਈ। …

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!