12 C
United Kingdom
Monday, June 8, 2026

More

    ਇੰਜਨੀਅਰਾਂ ਨੇ ਦਿੱਤੀ ਏਡੀਸੀ ਸਮੇਤ ਅਫਸਰਾਂ ਖਿਲਾਫ ਐਸਐਸਪੀ ਨੂੰ ਸ਼ਕਾਇਤ

    ਭਖਣ ਲੱਗਾ ਪੁਲਿਸ ਲਾਈਨ ਨੂੰ ਥਰਮਲ ਕਲੋਨੀ ’ਚ ਸ਼ਿਫਟ ਕਰਨ ਦਾ ਮਾਮਲਾ
    ਅਸ਼ੋਕ ਵਰਮਾ


    ਬਠਿੰਡਾ ,17 ਜੂਨ । ਬਠਿੰਡਾ ਦੀ ਪੁਲਿਸ ਲਾਈਨ ਨੂੰ ਬਠਿੰਡਾ ਥਰਮਲ ਦੀ ਰਿਹਾਇਸ਼ੀ ਕਲੋਨੀ ਵਾਲੀ ਜਗਾ ’ਚ ਸ਼ਿਫਟ ਕਰਨ ਦਾ ਮਾਮਲਾ ਭਖਣ ਲੱਗਿਆ ਹੈ। ਇਸ ਮਾਮਲੇ ਨੂੰ ਲੈਕੇ ਪੀਐਸਈਬੀ ਇੰਜਨੀਅਰ ਐਸੋਸੀਏਸ਼ਨ ਨੇ ਪਾਵਰਕੌਮ ਪ੍ਰਬੰਧਕਾਂ ਨੂੰ ਪੱਤਰ ਲਿਖਕੇ ਸਥਿਤੀ ਤੋਂ ਜਾਣੂੰੰੰ ਕਰਵਾ ਦਿੱਤਾ ਹੈ। ਪੱਤਰ ’ਚ ਐਸੋਸੀਏਸ਼ਨ ਨੇ ਪ੍ਰ੍ਰਸ਼ਾਸ਼ਨ ਦੀ ਕਾਰਵਾਈ ਦਾ ਵਿਰੋਧ ਜਤਾਉਂਦਿਆਂ ਧੱਕਾ ਕਰਨ ਦੀ ਗੱਲ ਆਖੀ ਹੈ। ਐਸੋਸੀਏਸ਼ਨ ਦੇ ਜਰਨਲ ਸਕੱਤਰ ਦੇ ਦਸਤਖਤਾਂ ਹੇਠ ਜਾਰੀ ਪੱਤਰ ’ਚ ਦੱਸਿਆ ਹੈ ਕਿ ਕਿਸ ਤਰਾਂ ਪਾਵਰਕੌਮ ਦੀ ਤਰਜੀਹ ਨੂੰ ਛੱਡ ਕੇ ਹੋਰ ਕੰਮ ਵਾਸਤੇ ਜਗਾ ਹਾਸਲ ਕੀਤੀ ਜਾ ਰਹੀ ਹੈ। ਹਾਲਾਂਕਿ ਐਸੋਸੀਏਸ਼ਨ ਨੇ ਸਿੱਧੇ ਤੌਰ ਤੇ ਕੁੱਝ ਨਹੀਂ ਕਿਹਾ ਪਰ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਇੰਜਨੀਅਰ ਪ੍ਰਸ਼ਾਸ਼ਨ ਦੇ ਵਤੀਰੇ ਤੋਂ ਔਖੇ ਹਨ। ਪਤਾ ਲੱਗਿਆ ਹੈ ਕਿ ਇੰਜਨੀਅਰ ਐਸੋਸੀਏਸ਼ਨ ਨੇ ਕਾਨੂੰਨੀ ਪਹਿਲੂਆਂ ਦੀ ਵੀ ਘੋਖ ਕਰਨੀ ਸ਼ੁਰੂ ਕਰ ਦਿੱਤੀ ਹੈ।
                               ਅੱਜ ਤਾਂ ਰੋਸ ਨਾਲ ਭਰੇ ਪੀਤੇ ਇੰਜਨੀਅਰਾਂ ਤੇ ਉਨਾਂ ਦੀਆਂ ਪਤਨੀਆਂ ਨੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਨੂੰ ਵਧੀਕ ਡਿਪਟੀ ਕਮਿਸ਼ਨਰ ਸਮੇਤ ਕਈ ਅਧਿਕਾਰੀਆਂ ਖਿਲਾਫ ਲਿਖਤੀ ਸ਼ਕਾਇਤ ਦਿੱਤੀ ਹੈ। ਪਾਵਰਕਾਮ ਦੀ ਐਸਈ ਇੰਜਨੀਅਰ ਰੁਪਾਲੀ ਧਾਲੀਵਾਲ, ਗੀਤਾ ਅਰੋੜਾ, ਵੀਰਪਾਲ ਕੌਰ,  ਸੁਖਦੀਪ ਕੌਰ, ਸ਼ਹਿਨਾਜ ਸੇਠੀ ਅਤੇ ਗੁਰਵੀਰ ਬਰਾੜ ਤੋਂ ਇਨਾਵਾ ਐਸਐਸਪੀ ਡਾ. ਨਾਨਕ ਸਿੰਘ ਨੂੰ ਲਿਖਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਏਡੀਸੀ, ਐਸਡੀਐਮ ਤੇ ਤਹਿਸਲੀਦਾਰ ਬਠਿੰਡਾ ਥਰਮਲ ਕਲੋਨੀ ਵਿਚ ਪੁੱਜੇ ਸਨ ਜਿੰਨਾਂ ਵੱਲੋਂ ਘਰ ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਸੀ।  ਉਨਾਂ ਦੱਸਿਆ ਕਿ ਬਿਨਾਂ ਕਿਸੇ ਆਗਾਊਂ ਸੂਚਨਾਂ ਦੇ ਕੀਤੀ  ਇਸ ਕਾਰਵਾਈ ਦਾ ਕਲੋਨੀ ਵਾਸੀਆਂ ਨੇ ਦਾ ਵਿਰੋਧ ਕੀਤਾ ਤਾਂ ਉਨਾਂ ਦੀ ਡਿਪਟੀ ਕਮਿਸ਼ਨਰ ਨਾਲ ਮੀਟਿੰੰਗ ਕਰਵਾਈ ਜਿਸ ਦੇ ਬੇਸਿੱਟਾਂ ਰਹਿਣ ਤੇ ਐਸਈ ਇੰਜਨੀਅਰ ਰੁਪਾਲੀ ਧਾਲੀਵਾਲ, ਐਕਸੀਅਨ ਫ਼ਤਿਹਪਾਲ ਸਿੰਘ ਮੱਲੀ ਅਤੇ ਐਕਸੀਅਨ ਇੰਜਨੀਅਰ ਕਰਮਵੀਰ ਦੁੱਗਲ, ਆਦਿ ਕਮਰੇ ਤੋਂ ਬਾਹਰ ਆ ਰਹੇ ਸਨ ਤਾਂ ਏਡੀਸੀ ਵੱਲੋਂ ਰੁਪਾਲੀ ਧਾਲੀਵਾਲ ਦੇ ਹੱਥ ਵਿਚ ਫੜੀ ਫਾਈਲ ਖੋਹ ਲਈ ਗਈ।
                              ਉਨਾਂ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਉਨਾਂ ਨਾਲ ਬਦਤਮੀਜੀ ਕੀਤੀ ,ਖਾਸ ਤੌਰ ਤੇ ਸਿਵਲ ਪ੍ਰਸ਼ਾਸ਼ਨ ਦੇ ਅਫਸਰਾਂ ਨੇ ਪਾਵਰਕਾਮ ਦੀਆਂ ਔਰਤ ਅਧਿਕਾਰੀਆਂ ਨੂੰ ਧੱਕੇ ਮਾਰੇ ਹਨ। ਉਨਾਂ ਐਸਐਸਪੀ ਤੋਂ ਐਸਈ ਤੋਂ ਫਾਇਲ ਖੋਹਣ ਅਤੇ ਦੁਰਵਿਵਹਾਰ  ਕਰਨ ਵਾਲੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰੰਗ ਕੀਤੀ ਹੈ। ਦੱਸਣਯੋਗ ਹੈ ਕਿ ਥਰਮਲ ਕਲੋਨੀ ਦੀ ਅਰਬਾਂ ਰੁਪਏ ਦੀ ਸੰਪਤੀ ਹੈ ਜਿਸ ’ਚ ਅਫਸਰ ਪੁਲਿਸ ਲਾਇਨ ਦੇ ਕੁਆਟਰਾਂ ਵਿਚ ਰਹਿ ਰਹੇ ਪੁਲਿਸ ਮੁਲਾਜ਼ਮਾਂ ਨੂੰ ਸਿਫ਼ਟ ਕਰਨ ਦਲਈ ਬਜਿੱਦ ਦਿਖਾਈ ਦੇ ਰਹੇ ਹਨ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਅਧਿਕਾਰੀਆਂ ਨੇ ਇੰਜਨੀਅਰਾਂ ਦੀ ਗੈਰਹਾਜਰੀ ’ਚ ਥਰਮਲ ਕਲੋਨੀ ਵਿਚਲੇ ਸਰਕਾਰੀ ਘਰਾਂ ਦੀ ਸਥਿਤੀ ਦਾ ਜਾਇਜਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਕਲੋਨੀ ਵਾਸੀਆਂ ਨੇ ਵਿਰੋਧ ਕਰ ਦਿੱਤਾ। ਠਾਪਸ ’ਚ ਹੋਈ ਤਕਰਾਰ ਐਨੀ ਵਧ ਗਈ ਕਿ ਕਲੋਨੀ ਵਾਸੀਆਂ ਨੇ ਅਫਸਰਾਂ ਦਾ ਘਿਰਾਓ ਕਰ ਦਿੱਤਾ ਤਾਂ ਅਧਿਕਾਰੀਆਂ ਨੂੰ ਭੱਜਣਾ ਪਿਆ।
                              ਪੀਐਸਈਬੀ ਇੰਜਨੀਅਰ ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਸੀ ਕਿ ਪ੍ਰਸ਼ਾਸ਼ਨ ਪੁਲਿਸ ਲਾਈਨ ਦੀ ਕਰੋੜਾਂ ਰੁਪਏ ਦੀ ਜਮੀਨ ਵੇਚਣ ਲਈ ਥਰਮਲ ਕਲੋਨੀ ਦੀ ਬਲੀ ਦੇਣਾ ਚਾਹੁੰਦਾ ਹੈ। ਉਨ ਆਖਿਆ ਕਿ  ਜੇਕਰ ਪ੍ਰਸ਼ਾਸ਼ਨ ਨੇ ਉਨਾਂ ਨੂੰ ਉਜਾੜਨ ਦਾ ਯਤਨ ਕੀਤਾ ਤਾਂ ਸੰਘਰਸ਼ ਵਿੱਢਿਆ ਜਾਏਗਾ।
              ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਵਧੀਕ ਡਿਪਟੀ ਕਮਿਸ਼ਨਰ ਸਮੇਤ ਹੋਰ ਵੀ ਕਈ ਅਧਿਕਾਰੀਆਂ ਖਿਲਾਫ਼ ਸ਼ਿਕਾਇਤ ਦਿੱਤੀ ਗਈ ਹੈ ਜਿਸ ਨੂੰ ਉਨਾਂ ਡਿਪਟੀ ਕਮਿਸ਼ਨਰ ਕੋਲ ਭੇਜ ਦਿੱਤਾ ਹੈ।  ਉਨਾਂ ਦੱਸਿਆ ਕਿ ਕਿਉਂਕਿ ਮਾਮਲਾ ਅਧਿਕਾਰੀਆਂ ਨਾਲ ਜੁੜਿਆ ਹੈ ਇਸ ਬਾਰੇ ਫੈਸਲਾ ਡਿਪਟੀ ਕਮਿਸ਼ਨਰ ਵੱਲੋਂ ਹੀ ਲਿਆ ਜਾਣਾ ਹੈ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!