3.4 C
United Kingdom
Sunday, March 8, 2026

More

    ਬਹਿਬਲ ਕਾਂਡ: ਸੁਹੇਲ ਬਰਾੜ ਦਾ 21 ਤੱਕ ਪੁਲੀਸ ਰਿਮਾਂਡ

    ਫ਼ਰੀਦਕੋਟ (ਪੰਜ ਦਰਿਆ ਬਿਊਰੋ)

    ਇਥੋਂ ਦੇ ਜੁਡੀਸ਼ਲ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਬਹਿਬਲ ਗੋਲੀ ਕਾਂਡ ਵਿੱਚ ਗ੍ਰਿਫ਼ਤਾਰ ਸੁਹੇਲ ਸਿੰਘ ਬਰਾੜ ਨੂੰ 21 ਜੂਨ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ’ਚ ਦਾਅਵਾ ਕੀਤਾ ਕਿ ਉਨ੍ਹਾਂ ਨੇ ਸੁਹੇਲ ਬਰਾੜ ਤੋਂ ਜਿਪਸੀ ਵਿੱਚ ਮਾਰੀਆਂ ਗੋਲੀਆਂ ਦੇ ਖੋਖੇ ਬਰਾਮਦ ਕਰਨੇ ਹਨ। ਇਸ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਪੁੱਛ-ਪੜਤਾਲ ਜ਼ਰੂਰੀ ਹੈ। ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਉਹ ਇਸ ਮਾਮਲੇ ’ਚ ਪੰਕਜ ਮੋਟਰ ਫ਼ਰੀਦਕੋਟ ਦੇ ਦੋ ਮੁਲਾਜ਼ਮਾਂ ਨੂੰ ਵੀ ਗ੍ਰਿਫਤਾਰ ਕਰਨਾ ਚਾਹੁੰਦੇ ਹਨ। ਇਸ ਲਈ ਸੁਹੇਲ ਬਰਾੜ ਨੂੰ ਦਾ ਪੁਲੀਸ ਰਿਮਾਂਡ ਲੋੜੀਂਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!