
ਮੰਦਾ ਬੋਲੀਏ ਨਾ ਕਰਤਾਰੋਂ ਡਰੀਏ,
ਐਵੇਂ ਕਰੀਏ ਨਾ ਹੰਕਾਰ ਕਾਕਾ।
ਥੋਹਰ ਕੰਡਿਆਲੀਆਂ ਨਾਲ ਲੈ ਪੰਗਾ,
ਮਾਸ ਬਾਂਹ ਦਾ ਲਵੀਂ ਨਾ ਸਾੜ ਕਾਕਾ।
ਮਾੜਾ ਚੁੱਕਣਾ ਬਿਗਾਨਾ ਹਥਿਆਰ ‘ਭਗਤਾ’,
ਹੁੰਦੀ ਮਾੜੀ ਕਲਮ ਦੀ ਮਾਰ ਕਾਕਾ।
ਜਿੱਥੇ ਵਾਹ ਦੇ ਲਿਖਾਰੀ ਕਲਮ ਪਟਵਾਰੀ,
ਫੱਟ ਕਰ ਨਾ ਸਕੇ ਤਲਵਾਰ ਕਾਕਾ।
ਗਾਉਣਾ ਨੱਚ ਕੇ ਕੰਮ ਕੰਜਰਾਂ ਦਾ,
ਸ਼ੀਸ਼ਾ ਸਮਾਜ ਦੇ ਪੱਤਰਕਾਰ ਕਾਕਾ।
ਗੰਦ ਬਕ ਕੇ ਮੂੰਹ ‘ਚੋਂ ਬੇਤੁਕਾ,
ਫਿਰੇਂ ਬਣਿਆਂ ਸਰਵਣ ਕੁਮਾਰ ਕਾਕਾ।
ਖੱਲ ਪਹਿਨ ਕੇ ਸ਼ੇਰ ਦੀ ਗਿੱਦੜਾਂ ਤੋਂ,
ਹੋਵੇ ਚੂਹਾ ਵੀ ਨਾ ਸ਼ਿਕਾਰ ਕਾਕਾ।
ਹੋ ਗੁਜ਼ਰੇ ਸਿਕੰਦਰ ਬਥੇਰੇ ਏਥੋਂ,
ਗਿਆ ਜਿੱਤਿਆ ਨਾ ਸੰਸਾਰ ਕਾਕਾ।
………….
ਸੁਖਮੰਦਰ ਸਿੰਘ ਬਰਾੜ-ਭਗਤਾ ਭਾਈ ਕਾ
1-604751-1113