ਮੋਗਾ (ਰਣਜੀਤ ਬਾਵਾ)
ਮੋਗਾ ਜਿਲੇ ਦੇ ਧਰਮਕੋਟ ਇਲਾਕੇ ਦੇ ਪਿੰਡ ਲੋਹਗੜ੍ਹ ਦੀ ਇੱਕ ਗਰਭਵਤੀ ਮਹਿਲਾ ਨੂੰ ਜਨਮ ਪੀੜਾ ਦੇ ਚੱਲਦਿਆਂ ਰਾਤ ਨੂੰ ਡਲਿਵਰੀ ਲਈ ਸਿਹਤ ਸੇਵਾਵਾਂ ਨਾ ਮਿਲਣ ਤੇ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸਨਜ ਨੇ ਸਰਕਾਰ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਇਸ ਨਾਲ ਸਰਕਾਰ ਦੇ ਹਰ ਨਾਗਰਿਕ ਨੂੰ ਸਿਹਤ ਸੇਵਾਵਾਂ ਦੇਣ ਦੇ ਦਾਅਵਿਆਂ ਦੀ ਪੋਲ ਖੁੱਲ ਗਈ ਹੈ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਮੈਡੀਕਲ ਪੈਕਟੀਸਨਰਜ ਐਸੋਸੀੲੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜਨਰਲ ਸਕੱਤਰ ਕੁਲਵੰਤ ਰਾਏ ਪੰਡੋਰੀ, ਵਿੱਤ ਸਕੱਤਰ ਐਚ ਐਸ ਰਾਣੂ, ਸੀਨੀਅਰ ਪ੍ਰਧਾਨ ਗੁਰਮੇਲ ਸਿੰਘ ਮਾਛੀਕੇ, ਸਲਾਹਕਾਰ ਸੁਰਜੀਤ ਸਿੰਘ ਆਦਿ ਨੇ ਕਿਹਾ ਕਿ ਇਸ ਘਟਨਾ ਨੇ ਪੰਜਾਬ ਅੰਦਰ ਮਿਲ ਰਹੀਆਂ ਸਰਕਾਰੀ ਸਿਹਤ ਸੇਵਾਵਾਂ ਦੀ ਪੋਲ ਹੀ ਨਹੀਂ ਖੋਲੀ ਸਗੋਂ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਝੂਠ ਨੂੰ ਵੀ ਨੰਗਾ ਕੀਤਾ ਹੈ ਤੇ ਨਾਲ ਨਾਲ ਪ੍ਰਾੲੀਵੇਟ ਸੈਕਟਰ ਦੇ ਡਾਕਟਰਾਂ ਵਲੋਂ ਇਸ ਸੰਕਟ ਦੀ ਘੜੀ ਵਿਚ ਨਿਭਾਏ ਗਏ ਨਾ ਪੱਖੀ ਰੋਲ ਦੀ ਨਿੰਦਾ ਕਰਦੇ ਹੋਏ ਕਿਹਾ ਗਿਆ ਕਿ ਇਸ ਮੌਕੇ ਸਾਡਾ ਮੁਲਕ ਕਰੋਨਾ ਵਾਇਰਸ ਨਾਲ ਲੜ ਰਿਹਾ ਹੈ ਤੇ ਸਾਡੇ ਪ੍ਰਾਈਵੇਟ ਡਾਕਟਰ ਇਸ ਆਫਤ ਦੇ ਸਮੇਂ ਆਪਣੀ ਨੈਤਿਕ ਜੁੰਮੇਵਾਰੀ ਤੋਂ ਭਜ ਰਹੇ ਹਨ ਇਹ ਘਟਨਾ ਪ੍ਰਾਈਵੇਟ ਡਾਕਟਰਾਂ ਦੀ ਸੰਕਟ ਮੌਕੇ ਮੂੰਹ ਲੁਕੋਣ ਵਾਲੀ ਪਰਵਿਰਤੀ ਨੂੰ ਵੀ ਉਜਾਗਰ ਕਰਦੀ ਹੈ ।