14.8 C
United Kingdom
Saturday, September 5, 2026

More

    ਊਣਾ ਗਲਾਸ

    ਕਾਦਰ ਦੀ ਕੁਦਰਤ ਅਸੀਮ, ਅਨੰਤ, ਅਗਾਧ ਤੇ
    ਅਬੋਧ ਹੈ,
    ਜਿਸਦੀ ਸੰਪੂਰਨਤਾ ਨੂੰ ਸਮਝਣਾ ਮੁਸ਼ਕਲ ਹੀ ਨਹੀਂ ਅਸੰਭਵ ਹੈ।
    ਇਨਸਾਨੀ ਦਿਮਾਗ਼ ਭਾਵੇਂ ਤਰਕ ਤੇ ਵਿਗਿਆਨ ਦੀਆਂ ਕਿੰਨੀਆਂ ਹੀ ਪੌੜੀਆਂ ਚੜ੍ਹ ਲਵੇ ,
    ਇਸਦੀ ਹਾਲਾਤ ਹਮੇਸ਼ਾ ਊਣੇ ਗਲਾਸ ਵਰਗੀ ਹੀ ਬਣੀਂ ਰਹਿੰਦੀ ਹੈ।
    ਜ਼ਿੰਦਗੀ ਸੱਚਮੁੱਚ ਊਣੇ ਗਲਾਸ ਵਾਂਗ ਹੈ,
    ਕਦੇ ਮੁਕੰਮਲ ਨਹੀਂ ਹੁੰਦੀ ਜਿੰਨੀ ਮਰਜ਼ੀ ਭਰ ਲਓ ਊਣੀ ਦੀ ਊਣੀ,
    ਕੋਈ ਨਾ ਕੋਈ ਕਸਕ ਜ਼ਿਹਨ ਵਿੱਚ ਰੜਕਦੀ ਰਹਿੰਦੀ ਹੈ ਤੇ ਸਾਨੂੰ ਚਿੜਾਉਂਦੀ ਰਹਿੰਦੀ ਹੈ।
    ਰੋਜ਼ਾਨਾ ਦੀ ਦੌੜ , ਤਕਸੀਮਾਂ ਜ਼ਰਬਾਂ ਸਭ ਇਸ ਊਣੇ ਗਲਾਸ ਨੂੰ ਭਰਨ ਦੀਆਂ ਨਾਕਾਮ ਕੋਸ਼ਿਸ਼ਾਂ ਤੋਂ ਵੱਧ ਕੁਝ ਵੀ ਨਹੀਂ ਹਨ।
    ਹਾਂ, ਇੱਕ ਚੀਜ਼ ਹੈ ਜਿਸ ਨਾਲ ਇਹ ਊਣਾ ਗਲਾਸ ਭਰਿਆ ਜਾ ਸਕਦਾ ਹੈ
    ਉਹ ਹੈ ਸਬਰ ਤੇ ਸੰਤੋਖ ।
    ਜੋ ਮਾਲਕ ਕਿਸੇ ਵਿਰਲੇ ਕਰਮਾਂ ਵਾਲੇ ਦੀ ਝੋਲੀ ਵਿਚ ਪਾਉਂਦਾ ਹੈ ਵਰਨਾ “ਅਮਨ” ਵਰਗੇ ਨਾਸ਼ੁਕਰੇ ਬਹੁਤ ਨੇ।
    ਆਓ ਦਾਤੇ ਅੱਗੇ ਅਰਦਾਸ ਕਰੀਏ

    ਕਿ ਸਾਨੂੰ ਸ਼ੁਕਰਾਨਾ ਕਰਨਾ ਆ ਜਾਵੇ
    ਤੇ ਸਾਡਾ ਊਣਾ ਗਲਾਸ ਭਰ ਜਾਵੇ।
    ਆਮੀਨ।

    ਅਮਨਪ੍ਰੀਤ ਸਿੰਘ , ਮੋਰਿੰਡਾ
    6280932905 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!