ਇਟਲੀ (ਸਿੱਕੀ ਝੱਜੀ ਪਿੰਡ ਵਾਲ਼ਾ)
ਇਟਲੀ ਦੇ ਸ਼ਹਿਰ ਰਿਜੋਮੀਲੀਆ ਦੀਆਂ ਸਿੱਖ ਸੰਗਤਾਂ ਨੇ ਹਸਪਤਾਲ ਨੂੰ ਵੈਂਟੀਲੇਟਰ ਲਈ ਮਾਇਆ ਭੇਟ ਕੀਤੀ।
ਇਟਲੀ ਦੇ ਜਿਲਾ ਰਿਜੋਇਮੀਲੀਆ ਦੇ ਇਲਾਕੇ ਵਿੱਚ ਪੈਂਦੇ ਦੋ ਗੁਰੂ ਘਰਾਂ ਦੀਆਂ ਸਿੱਖ ਸੰਗਤਾਂ ਅਤੇ ਨੌਜਵਾਨ ਸਭਾ ਦੇ ਸਹਿਯੋਗ ਸਦਕਾ ਪੰਜਾਬੀ ਭਾਈਚਾਰੇ ਵਲੋਂ (ਕੋਵਿਡ 19) ਕਰੋਨਾ ਵਾਇਰਸ ਦੇ ਪੀੜਤਾਂ ਲਈ ਰਿਜੋਇਮੀਲੀਆ ਯੂ ਐੱਸ ਐੱਲ ਦੁਆਰਾ ਇਥੋਂ ਦੇ ਸ਼ਹਿਰ ਗੁਸਤਾਲਾ ਦੇ ਹਸਪਤਾਲ ਨੂੰ ਸੰਗਤਾਂ ਵਲੋਂ ਗਿਆਰਾਂ ਹਜਾਰ ਯੂਰੋ ਵੈਂਟੀਲੇਟਰ ਲੈਣ ਲਈ ਮਾਇਆ ਭੇਂਟ ਕੀਤੀ। ਇਸ ਨਾਲ ਜਿਥੇ ਇਟਾਲੀਆਨ ਭਾਈਚਾਰੇ ਵਿੱਚ ਸਿੱਖਾਂ ਦਾ ਮਾਣ ਵਧਿਆ ਹੈ, ਉਥੇ ਹੀ ਸਮੇਂ ਦੀ ਲੋੜ ਮੁਤਾਬਿਕ ਆਰਥਿਕ ਮਦਦ ਦਾ ਇਹੋ ਹੀ ਮਕਸਦ ਹੈ ਕਿ ਇਲਾਕੇ ਦਾ ਪੰਜਾਬੀ ਸਿੱਖ ਭਾਈਚਾਰਾ ਇਨ੍ਹਾਂ ਹਾਲਾਤਾਂ ਵਿੱਚ ਵੀ ਇਹਨਾਂ ਸਭ ਦੇ ਇਹੋ ਜਿਹੀ ਔਖੀ ਘੜੀ ਵਿੱਚ ਨਾਲ ਖੜਾ ਹੈ ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ। ਜਿਕਰਯੋਗ ਹੈ ਕਿ ਲਗਾਤਾਰ ਇੱਕ ਮਹੀਨੇ ਤੋਂ ਇਟਲੀ ਚ ਕਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਅਤੇ ਮੌਤ ਦੀ ਦਰ ਚ ਵਾਧਾ ਹੋ ਰਿਹਾ ਹੈ। ਜਿਸ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਮੁੱਢਲਾ ਫਰਜ ਸਮਝਦਿਆਂ ਇਲਾਕੇ ਦੀਆਂ ਸਿੱਖ ਸੰਗਤਾਂ ਵਲੋਂ ਇਹ ਮਾਇਆ ਭੇਟ ਕੀਤੀ ਗਈ।