ਪ੍ਰਦੇਸ, ਛੇਵਾਂ ਦਰਿਆ, ਪਿੰਡ ਜਾਣ ਦਾ ਸੁਪਨਾ ਜਿਹੇ ਅਨੇਕਾਂ ਗੀਤਾਂ ਨੂੰ ਲਿਖਣ ਵਾਲੇ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ ਜਿਸ ਦੀ ਕਲਮ ਹਮੇਸ਼ਾਂ ਕਿਸੇ ਨੇ ਕਿਸੇ ਅਲਗ ਵਿਸ਼ੇ ਨੂੰ ਛੂਹ ਕੇ ਕੋਈ ਨਾ ਕੋਈ ਸੁਨੇਹਾ ਗੀਤ ਦੇ ਮਾਧਿਅਮ ਰਾਂਹੀ ਦਿੰਦੀ ਹੈ, ਇਸ ਵਾਰ ਵੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਗਾਇਕੀ ਨੂੰ ਸਮਰਪਿਤ ਲੋਕ ਗਥਾਵਾਂ ਗਾਉਣ ਵਾਲੀ ਆਵਾਜ਼ ਗਾਇਕ ਗੁਰਮੀਤ ਮੀਤ ਦੀ ਅਵਾਜ਼ ‘ਚ ਨਵਾਂ ਗੀਤ “ਸੱਚੀਆਂ ਗੱਲਾਂ” ਲੈ ਕੇ ਆ ਰਹੇ ਹਨ। ਤਾਰੀ ਦਾ ਬੀਟ ਬ੍ਰੇਕਰ ਵਲੋਂ ਸੰਗੀਤਕ ਧੁਨਾਂ ‘ਚ ਸ਼ਿੰਗਾਰੇ ਇਸ ਗੀਤ ਨੂੰ ਨਾਮਵਾਰ ਸੰਗੀਤਕ ਕੰਪਨੀ ਬਿੰਦਰ ਪ੍ਰੋਡਕਸ਼ਨ ਯੂ ਐਸ ਏ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਿਸ ਦਾ ਵੀਡੀਓ ਕੁਝ ਦਿਨਾਂ ਤੱਕ ਅੰਤਰਾਸ਼ਟਰੀ ਪੰਜਾਬੀ ਚੈਨਲਾਂ ‘ਤੇ ਵੀ ਦੇਖਣ ਨੂੰ ਜਲਦ ਹੀ ਮਿਲੇਗਾ।