3.1 C
United Kingdom
Sunday, March 8, 2026

More

    ਅੰਨਦਾਤੇ ਦੀ ਜ਼ਿੰਦਗੀ ਦੀ ਕਹਾਣੀ ਬਿਆਨ ਕਰਦਾ “ਇੰਦਰਜੀਤ ਨਿੱਕੂ” ਦਾ ਗੀਤ “ਜੱਟ ਜਿਹਾ ਸਾਧ” (ਕੋਈ ਨਾ)

    ਸਿੱਕੀ ਝੱਜੀ ਪਿੰਡ ਵਾਲਾ ( ਇਟਲੀ )
    ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਮਿੱਠੀ ਆਵਾਜ਼ ਅਤੇ ਸੋਹਣੀ ਪੇਚਾਂ ਵਾਲੀ ਪੱਗ ਨਾਲ ਵੱਖਰੀ ਪਹਿਚਾਣ ਰੱਖਣ ਵਾਲੇ ਗਾਇਕ ਇੰਦਰਜੀਤ ਨਿੱਕੂ ਨੇ ਹੁਣ ਤੱਕ ਜਿੰਨੇ ਵੀ ਗੀਤ ਗਾe,ੇ ਉਹਨਾਂ ਸਭ ਗੀਤਾਂ ਨੂੰ ਰੱਜਵਾਂ ਪਿਆਰ ਮਿਲਿਆ। ਪੰਜਾਬੀ ਸੱਭਿਆਚਾਰਕ ਗੀਤ ਪੰਜੇਬਾਂ ਵਾਲੀ ਕੌਣ ਏ, ਕਿਵੇਂ ਚਿਣਦੈਂ ਸੋਹਣਿਆਂ, ਮੇਰਾ ਰੁੱਸਣ ਨੂੰ ਜੀਅ ਕਰਦਾ, ਸੁਣ ਵੇ ਰੱਬਾ, ਪੇਚਾ ਅੱਖੀਆਂ ਦਾ ਲੜਿਆ ਏ, ਕਰੋਨਾ ਦੇ ਟਾਇਮ ‘ਤੇ ਆਪਣੀ ਤਰਫੋਂ ਘਰਾਂ ਚ ਰਹਿਣ ਦਾ ਸੁਨੇਹਾ “ਮਾਲਕਾ ਮੇਹਰ ਕਰੀਂ” ਹੋਵੇ ਜਾਂ ਫਿਰ ਧਾਰਮਿਕ ਗੀਤ “ਬਾਬਾ ਨਾਨਕ ਨਾਲ ਮੇਰੇ”, ਜਿਗਰ ਦੇ ਟੁਕੜੇ ਸਾਹਿਬਜ਼ਾਦਿਆਂ ਦਾ ਵਿਆਹ। ਇੱਕ ਵਧੀਆ ਕਲਾਕਾਰ ਹੁੰਦਿਆਂ ਹੋਇਆਂ ਸਮੇਂ ਦਾ ਹਾਣੀ ਬਣ ਕੇ ਨਿੱਕੂ ਨੇ ਹਮੇਸ਼ਾਂ ਹੀ ਪਰਿਵਾਰਕ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ। ਪੰਜਾਬ ਦੀ ਕਿਸਾਨੀ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਇੰਦਰਜੀਤ ਨਿੱਕੂ ਨੇ ਗੀਤ “ਜੱਟ ਜਿਹਾ ਸਾਧ” (ਕੋਈ ਨਾ) ਜਿਸ ਵਿੱਚ ਕਿਸਾਨ ਪਿਓ ਧੀ ਵਲੋਂ ਜਿੰਮੀਦਾਰਾਂ ਨਾਲ ਹੁੰਦੀ ਤਰਾਸਦੀ ਨੂੰ ਬਿਆਨ ਕੀਤਾ ਗਿਆ ਹੈ। ਕਰਜੇ ਹੇਠ ਦੱਬੇ ਕਿਸਾਨ ਦੀ ਫਸਲ ਜਦੋਂ ਕੁਦਰਤੀ ਕਰੋਪੀ ਨਾਲ ਤਬਾਹ ਹੁੰਦੀ ਹੈ ਤਾਂ ਕਰਜਈ ਕਿਸਾਨ ਆਤਮਹੱਤਿਆ ਕਰਨ ਤੱਕ ਆ ਉਤਰਦਾ ਹੈ। ਅਜਿਹੀ ਹੀ ਅਸਲੀਅਤ ਬਿਆਨ ਕਰਦਾ ਗੀਤਕਾਰ “ਹੈਪੀ ਮਨੀਲਾ” ਦੀ ਕਲਮ ਦਾ ਲਿਖਿਆ ਇਹ ਗੀਤ ਜਿਸ ਦਾ ਵੀਡੀਓ ਫਿਲਮਾਂਕਣ ਹਰਪ੍ਰੀਤ ਮਠਾਰੂ ਨੇ ਕੀਤਾ ਹੈ ਜੋ ਕਿ ਜਲਦ ਹੀ ਯੂ ਟਿਊਬ ਤੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।  ਸੰਗੀਤਕਾਰ ਰੰਗਰੂਪ ਸੰਧੂ ਦੇ ਸੰਗੀਤ ਵਿੱਚ ਸ਼ਿੰਗਾਰੇ ਇਸ ਗੀਤ ਨੂੰ ਜਸਕਰਨ ਸਿੰਘ ਅਤੇ ਨਵਨੀਤ ਸ਼ਰਮਾ ਵਲੋਂ ਰਮਨ ਪ੍ਰੋਡਕਸ਼ਨ ਇੰਦਰਜੀਤ ਨਿੱਕੂ ਅਤੇ ਹੈਪੀ ਮਨੀਲਾ ਦੀ ਪੇਸ਼ਕਸ਼ ‘ਚ ਰਿਲੀਜ਼ ਕੀਤਾ ਗਿਆ ਹੈ। ਗੱਲਬਾਤ ਦੌਰਾਨ ਇੰਦਰਜੀਤ ਨਿੱਕੂ ਨੇ ਜਿਮੀਦਾਰ ਭਰਾਵਾਂ ਵਲੋਂ ਮਿਲੇ ਪਿਆਰ ਦਾ ਧੰਨਵਾਦ ਕਰਦਿਆਂ ਦੱਸਿਆਂ ਕਿ ਉਹ ਆਉਣ ਵਾਲੇ ਸਮੇਂ ਚ ਸਮਾਜ ਨੂੰ ਸੇਧ ਦੇਣ ਵਾਲੇ ਇਸ ਤਰਾਂ ਦੇ ਸੰਦੇਸ਼ ਭਰਪੂਰ ਗੀਤ ਗਾਉਣਗੇ। ਇੰਦਰਜੀਤ ਨਿੱਕੂ ਵਾਂਗ ਹੋਰ ਕਲਾਕਾਰਾਂ ਨੂੰ ਵੀ ਸੱਭਿਆਚਾਰਕ ਗੀਤਾਂ ਦੇ ਨਾਲ ਇਹੋ ਜਿਹੇ ਗੀਤ ਪਹਿਲ ਦੇ ਅਧਾਰ ‘ਤੇ ਗਾਉਣੇ ਚਾਹੀਦੇ ਹਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!