ਪੰਜ ਦਰਿਆ ਬਿਊਰੋ
ਪੰਜ ਦਰਿਆ ਟੀਮ ਦੇ ਸੁਹਿਰਦ ਜੀਅ ਸ਼ਾਇਰ ਦੁੱਖਭੰਜਨ ਰੰਧਾਵਾ ਦੁਆਰਾ ਰਚਿਤ ਗੀਤ “ਫਰਿਆਦ” ਬਹੁਤ ਜਲਦ ਸ੍ਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਹੋਣ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁੱਖਭੰਜਨ ਰੰਧਾਵਾ ਨੇ ਕਿਹਾ ਕਿ ਯੂ.ਐੱਨ. ਐਂਟਰਟੇਨਮੈਂਟ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗੀਤ ਨੂੰ ਗਾਇਕ ਸੋਹਲ ਵੱਲੋਂ ਆਪਣੀ ਮਾਖਿਉਂ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਕਰਨ ਸੋਹਲ ਨੇ। ਉਹਨਾਂ ਕਿਹਾ ਕਿ ਸੱਚੇ ਦਿਲੋਂ ਕੀਤੀ ਫਰਿਆਦ ਨੂੰ ਗੀਤ ਦਾ ਰੂਪ ਦੇ ਕੇ ਸ੍ਰੋਤਿਆਂ ਅੱਗੇ ਰੱਖਣ ਜਾ ਰਹੇ ਹਾਂ। ਉਮੀਦ ਹੈ ਕਿ ਉਹਨਾਂ ਦੀ ਫਰਿਆਦ ਜ਼ਰੂਰ ਕਬੂਲੀ ਜਾਵੇਗੀ।