
ਅੱਜ ਪੰਕਜ ਬਹੁਤ ਖੁਸ਼ ਸੀ ਕਿਉਂਕਿ ਅੱਜ ਮਹੀਨੇ ਦਾ ਅਖੀਰਲਾ ਐਤਵਾਰ ਸੀ, ਇਸ ਦਿਨ ਦੋਵੇਂ ਪਿਉ- ਪੁੱਤਰ ਬਿਰਧ ਆਸ਼ਰਮ ਜਾਦੇਂ ਹੁੰਦੇ ਹਨ। ਪਿਉ ਖਰਚਾ ਦੇ ਆਉਦਾਂ ਹੈ ਮਾਂ- ਬਾਪ ਨੂੰ ਉੱਥੇ ਰੱਖਣ ਦਾ ਤੇ ਪੁੱਤਰ ਇਸ ਬਹਾਨੇ ਦਾਦਾ- ਦਾਦੀ ਨਾਲ ਕੁਝ ਸਮਾਂ ਬਤੀਤ ਕਰ ਆਉਦਾ ਹੈ। ਪੰਕਜ ਨੂੰ ਦਾਦਾ -ਦਾਦੀ ਨਾਲ ਬਹੁਤ ਹੀ ਪਿਆਰ ਹੈ, ਹੋਵੇ ਵੀ ਕਿਉਂ ਨਾ ਦਾਦਾ- ਦਾਦੀ ਵੀ ਬਹੁਤ ਪਿਆਰ ਕਰਦੇ ਹਨ ਆਪਣੇ ਪੋਤੇ ਨੂੰ ਨਾਲੇ ਕਹਿੰਦੇ ਹਨ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਪੰਕਜ ਦਾ ਘਰ ਵਾਪਸ ਜਾਣ ਦਾ ਮਨ ਨਹੀਂ ਸੀ। ਉਹ ਕੁਝ ਸਮਾਂ ਹੋਰ ਇੱਥੇ ਦਾਦਾ -ਦਾਦੀ ਕੋਲ ਰਹਿਣਾ ਚਾਹੁੰਦਾ ਸੀ,ਪਰ ਪਿਤਾ ਦੇ ਵਾਰ-ਵਾਰ ਕਹਿਣ ਤੇ ਉਹ ਵਾਪਸ ਜਾਣ ਲਈ ਕਾਰ ਵੱਲ ਪਿਤਾ ਦਾ ਹੱਥ ਫੜ ਚਲ ਪਿਆ।
ਕਾਰ ਵਿੱਚ ਬੈਠ ਪੰਕਜ ਨੇ ਕਿਹਾ, “ਪਾਪਾ ਜੀ ਆਪਾਂ ਦਾਦਾ- ਦਾਦੀ ਨੂੰ ਆਪਣੇ ਘਰ ਕਿਉਂ ਨਹੀਂ ਲੈ ਕੇ ਜਾਦੇਂ…………!
ਬੇਟੇ ਤੁਹਾਡੇ ਮੰਮੀ ਦਾਦਾ -ਦਾਦੀ ਨੂੰ ਪਸੰਦ ਨਹੀਂ ਕਰਦੇ ਇਸ ਲਈ….?
ਤੁਸੀਂ ਮੰਮੀ ਦੀ ਹਰ ਗੱਲ ਮੰਨਦੇ ਹੋ….!
ਹਾਂ ਬੇਟਾ ਮੰਨਣੀ ਹੀ ਪੈਂਦੀ ਆਖਿਰ ਉਹ ਮੇਰੀ ਪਤਨੀ ਹੈ। ਸਾਰੇ ਹੀ ਮੰਨਦੇ ਨੇ……!
ਠੀਕ…….. ਪਾਪਾ ਜੀ ਆਪਾਂ ਇੱਕ ਏ. ਸੀ. ਨਾ ਲੱਗਵਾਂ ਦੇਈਏ….. ਇੱਥੇ…….ਬਿਰਧ ਆਸ਼ਰਮ ਵਿੱਚ……!
ਕਿਉਂ ਪੁੱਤਰ………?
ਕਿਉਕਿ ਜੇਕਰ ਮੇਰੀ ਪਤਨੀ ਨੇ ਵੀ ਤੁਹਾਨੂੰ ਪਸੰਦ ਨਾ ਕੀਤਾ ਤਾਂ ਤੁਸੀਂ ਤੇ ਮੰਮੀ ਏ. ਸੀ. ਬਿਨਾਂ ਇੱਕ ਮਿੰਟ ਵੀ ਨਹੀਂ ਰਹਿੰਦੇੋ, ਫਿਰ ਗਰਮੀ ਵਿੱਚ ਇੱਥੇ ਤੁਹਾਨੂੰ ਰਹਿਣਾ ਬਹੁਤ ਅੌਖਾ ਹੋਵੇਗਾ………. ਬੇਟੇ ਦੀ ਗੱਲ ਸੁਣ ਪਿਤਾ ਇਕਦਮ ਪੱਥਰਾ ਗਿਆ………….. । ਉਸਦਾ ਚਿਹਰਾ ਪੀਲਾ ਪੈ ਗਿਆ।
ਸੰਦੀਪ ਦਿਉੜਾ
8437556667