ਵੱਖ-ਵੱਖ ਵਰਗਾਂ ਦੀਆਂ ਮੰਗਾਂ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਕੀਤੀ ਅਪੀਲ
ਬਰਨਾਲਾ 12 ਜੂਨ (ਜਗਸੀਰ ਸਿੰਘ ਧਾਲੀਵਾਲ ਸਹਿਜੜਾ ,ਲਿਆਕਤ ਅਲੀ ਹੰਡਿਆਇਆ, ਬੰਦਨਤੋੜ ਸਿੰਘ)

ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਕਮੇਟੀ ਬਰਨਾਲਾ ਵੱਲੋਂ ਪਾਰਟੀ ਦੇ ਤਹਿਸੀਲ ਸਕੱਤਰ ਕਾਮਰੇਡ ਚੰਦ ਸਿੰਘ ਚੋਪੜਾ ਸਾਬਕਾ ਵਿਧਾਇਕ ਦੀ ਅਗਵਾਈ ‘ਚ ਵੱਖ-ਵੱਖ ਵਰਗਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂਅ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਮੰਗ ਪੱਤਰ ਨੂੰ ਦਿੱਤਾ ਗਿਆ। ਇਸ ਮੌਕੇ ਕਾਮਰੇਡ ਚੰਦ ਸਿੰਘ ਚੋਪੜਾ ਸਾਬਕਾ ਵਿਧਾਇਕ, ਕਾਮਰੇਡ ਲਾਲ ਸਿੰਘ ਧਨੋਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਕਿਸਾਨ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ। ਆਮਦਨ ਟੈਕਸ ਦੇ ਘੇਰੇ ਤੋਂ ਬਾਹਰ ਰਹਿੰਦੇ ਪ੍ਰਤੀ ਵਿਅਕਤੀ ਦੇ ਬੈਂਕ ਖਾਤੇ ਵਿੱਚ 7500/- ਰੁਪਏ ਪ੍ਰਤੀ ਮਹੀਨਾ, 6 ਮਹੀਨੇ ਤੱਕ ਤਬਦੀਲ ਕੀਤੇ ਜਾਣ। ਬੇਰੁਜਗਾਰ ਨੌਜਵਾਨਾਂ ਨੂੰ 7500/- ਰੁਪਏ ਪ੍ਰਤੀ ਮਹੀਨਾ ਬੇਰੁਜਗਾਰੀ ਭੱਤਾ ਦਿੱਤਾ ਜਾਵੇ ਅਤੇ ਪ੍ਰਤੀ ਵਿਅਕਤੀ 10 ਕਿਲੋ ਅਨਾਜ 6 ਮਹੀਨੇ ਤੱਕ ਦਿੱਤਾ ਜਾਵੇ। ਮਨਰੇਗਾ ਅਧੀਨ ਘੱਟੋ ਘੱਟ 200 ਦਿਨ ਦਾ ਕੰਮ ਜਰੂਰ ਦਿੱਤਾ ਜਾਵੇ ਅਤੇ ਦਿਹਾਤੀ ਵਿੱਚ ਵਾਧਾ ਕੀਤਾ ਜਾਵੇ ਤੇ ਰੁਜਗਾਰ ਗਰੰਟੀ ਸਕੀਮ ਨੂੰ ਸ਼ਹਿਰੀ ਗਰੀਬਾਂ ਤੱਕ ਵਧਾਇਆ ਜਾਵੇ। ਬਿੱਜਲੀ ਬਿੱਲ 2020 ਰੱਦ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਲੋਕਾਂ ਦਾ ਸਾਥ ਦਿੱਤਾ ਜਾਵੇ। ਕੇਂਦਰੀ ਕੈਬਨਿਟ ਵੱਲੋਂ ਖੇਤੀ ਸਬੰਧੀ ਪਾਸ ਜਾਰੀ ਕੀਤੇ ਆਰਡੀਨੈੱਸ ਨੂੰ ਰੱਦ ਕਰਵਾਉਣ ਲਈ ਵੀ ਲੋਕਾਂ ਦਾ ਸਾਥ ਦਿੱਤਾ ਜਾਵੇ। ਇਸ ਮੌਕੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜਿਲਾ ਕਨਵੀਨਰ ਕਾਮਰੇਡ ਪਰਮਜੀਤ ਕੋਰ, ਗੁਰਦੇਵ ਸਿੰਘ ਦਰਦੀ, ਮੁਖਤਿਆਰ ਸਿੰਘ, ਭਜਨ ਸਿੰਘ, ਬਲਦੇਵ ਸਿੰਘ, ਹਰਨੇਕ ਸਿੰਘ, ਨਿਰੰਜਨ ਸਿੰਘ ਠੀਕਰੀਵਾਲਾ, ਮਲਕੀਤ ਸਿੰਘ, ਮਕੰਦ ਸਿੰਘ ਭਗਵਾਨ ਸਿੰਘ ਆਦਿ ਹਾਜ਼ਰ ਸਨ।