12.2 C
United Kingdom
Monday, May 5, 2025

More

    ਬਿਨਾਂ ਮਨਜੂਰੀ ਵਿਆਹ ਦਾ ਸਮਾਗਮ ਕਰਨ ਵਾਲੇ ‘ਬਿੱਗ ਵੇਅ’ ਰੈਸਟੋਰੈਂਟ ‘ਤੇ ਪਰਚਾ ਦਰਜ

    ਬਰਨਾਲਾ (ਲਿਆਕਤ ਅਲੀ ਹੰਡਿਆਇਆ, ਜਗਸੀਰ ਸਿੰਘ ਧਾਲੀਵਾਲ ਸਹਿਜੜਾ )

    ਬਿਨਾਂ ਮਨਜੂਰੀ ਤੋਂ ਵਿਆਹ ਸਮਾਗਮ ਦਾ ਆਯੋਜਨ ਕਰਨ ਵਾਲੇ ਹੋਟਲ ‘ਬਿੱਗ ਵੇਅ’ ਦੇ ਖਿਲਾਫ ਕਾਰਵਾਈ ਕਰਦਿਆਂ ਬਰਨਾਲਾ ਪੁਲਸ ਵੱਲੋਂ ਹੋਟਲ ਪ੍ਰਬੰਧਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਥਾਣੇਦਾਰ ਸਤਿੰਦਰਪਾਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਪੁਲਸ ਨੂੰ ਮੁਖਬਰੀ ਮਿਲੀ ਸੀ ਕਿ 25 ਏਕੜ ਬਰਨਾਲਾ ਵਿੱਖੇ ਹੋਟਲ ‘ਬਿੱਗ ਵੇਅ’ ਵਿੱਚ ਬਿਨਾਂ ਮਨਜੂਰੀ ਤੋਂ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 50-60 ਵਿਅਕਤੀ ਸ਼ਾਮਲ ਹਨ, ਜਦੋਂ ਕਿ ਅੱਜ ਕੱਲ ਦੇ ਹਾਲਾਤਾਂ ਮੁਤਾਬਿਕ ਕੋਰੋਨਾ ਵਾਇਰਸ ਦੀ ਬਿਮਾਰੀ ਫੈਲਣ ਤੋਂ ਰੋਕਣ ਲਈ ਡਿਪਟੀ ਕਮਿਸਨਰ ਬਰਨਾਲਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਉਲੰਘਣਾ ਹੈ। ਇਸ ‘ਤੇ ਥਾਣਾ ਸਿਟੀ-1 ਵਿੱਚ ਰੁੱਕਾ ਭੇਜ ਕੇ ਇਸ ਹੋਟਲ ‘ਬਿੱਗ ਵੇਅ’ ਨੂੰ ਕਿਰਾਏ ‘ਤੇ ਚਲਾ ਰਹੇ ਸੰਤੋਸ ਕੁਮਾਰ ਪੁੱਤਰ ਰਾਮ ਲਖਣ ਵਾਸੀ ਸੰਧੂ ਪੱਤੀ ਬਰਨਾਲਾ ਅਤੇ ਮਨਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਦੇ ਬਰਖਿਲਾਫ ਐਫ.ਆਈ.ਆਰ ਨੰਬਰ 307, ਮਿਤੀ 10 ਜੂਨ 2020, ਧਾਰਾ 188, 269, 51 ਡਿਸਾਟਰ ਮੈਨੇਜਮੈਂਟ ਐਕਟ 2005 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਪੁਲਸ ਨੇ ਮੌਕੇ ‘ਤੇ ਛਾਪਾ ਮਾਰ ਕੇ ਸੰਤੋਸ਼ ਕੁਮਾਰ ਨੂੰ ਗ੍ਰਿਫਤਾਰ ਕਰਕੇ ਬਰਜਮਾਨਤ ਰਿਹਾਅ ਕਰ ਦਿੱਤਾ ਹੈ, ਜਦੋਂਕਿ ਮਨਦੀਪ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!