2 C
United Kingdom
Saturday, March 7, 2026

More

    ਫ਼ਿੰਨਲੈਂਡ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਚਰਨਜੀਤ ਸਿੰਘ ਬੁੱਘੀਪੁਰਾ ਨੂੰ ਸਦਮਾ, ਮਾਤਾ ਦਾ ਦਿਹਾਂਤ

    ਹੇਲਸਿੰਕੀ 11 ਜੂਨ (ਵਿੱਕੀ ਮੋਗਾ)

    ਫ਼ਿੰਨਲੈਂਡ ਵਿੱਚ ਵਸਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਚਰਨਜੀਤ ਸਿੰਘ ਬੁੱਘੀਪੁਰਾ ਨੂੰ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਸਵਿਤਰੀ ਦੇਵੀ ਦਾ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਮਾਤਾ ਜੀ ਦਾ ਦਿਹਾਂਤ ਬੀਤੇ ਮੰਗਲਵਾਰ ਹੋਇਆ ਜੋ 95ਵੇਂ ਵਰ੍ਹਿਆਂ ਦੇ ਸਨ। ਸ੍ਰ. ਚਰਨਜੀਤ ਸਿੰਘ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕੇ ਮਾਤਾ ਜੀ ਨੇ ਮੋਗਾ ਜਿਲ੍ਹੇ ਦੇ ਪਿੰਡ ਬੁੱਘੀਪੁਰਾ ਵਿੱਚ ਬੜੀ ਮੇਹਨਤ ਨਾਲ ਤਿੰਨਾਂ ਭਰਾਵਾਂ ਦਾ ਪਾਲਣ ਪੋਸ਼ਣ ਕਰਕੇ ਉਨ੍ਹਾਂ ਨੂੰ ਇਸ ਯੋਗ ਬਣਾਇਆ ਕਿ ਉਨ੍ਹਾਂ ਨੇ ਫ਼ਿੰਨਲੈਂਡ ਵਿੱਚ ਆਪਣੇ ਕਾਰੋਬਾਰ ਖੋਲ੍ਹੇ ਅਤੇ ਵਿਦੇਸ਼ੀ ਧਰਤੀ ਤੇ ਆਪਣੇ ਪੈਰ ਜਮਾਏ। ਫ਼ਿੰਨਲੈਂਡ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੇ ਚਰਨਜੀਤ ਸਿੰਘ ਅਤੇ ਉਨ੍ਹਾਂ ਦੇ ਵੱਡੇ ਭਰਾ ਨਰੇਸ਼ਪਾਲ ਅਤੇ ਨਿਰਮਲ ਸ਼ਰਮਾ ਨਾਲ ਇਸ ਦੁੱਖ ਦੀ ਘੜੀ ਵਿੱਚ ਅਫ਼ਸੋਸ ਪ੍ਰਗਟ ਕੀਤਾ। ਮਾਤਾ ਜੀ ਦੇ ਅੰਤਿਮ ਸੰਸਕਾਰ ਦੀ ਰਸਮ 25 ਜੂਨ ਨੂੰ ਵਾਨਤਾ ਦੇ ਸ਼ਮਸ਼ਾਨਘਾਟ ਵਿੱਚ ਕੀਤੀ ਜਾਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!