ਮਰਨ ਵਾਲੇ ਅਧਿਆਪਕ ਤੇ ਡਰਾਈਵਰ,
ਜਲੰਧਰ (ਪੰਜ ਦਰਿਆ ਬਿਊਰੋ)

ਇਥੋਂ ਥੋੜ੍ਹੀ ਦੂਰ ਨਕੋਦਰ ਰੋਡ ’ਤੇ ਸੜਕ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਲਾਂਬੜਾ ਨੇੜੇ ਪ੍ਰਤਾਪਪੁਰਾ ਕੋਲ ਹੋਇਆ। ਤੇਜ਼ ਰਫ਼ਤਾਰ ਗੈਸ ਟੈਂਕਰ ਕਾਰ ’ਤੇ ਪਲਟ ਗਿਆ। ਕਾਰ ਵਿੱਚ ਸਵਾਰ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ, ਜਦ ਕਿ ਔਰਤ ਗੰਭੀਰ ਜ਼ਖ਼ਮੀ ਹੋ ਗਈ। ਕਾਰ ਵਿੱਚ ਇੱਕ ਨਿੱਜੀ ਸਕੂਲ ਦੀ ਟੀਚਰ ਤੇ ਪ੍ਰਿੰਸੀਪਲ ਮਹਿਤਪੁਰ ਵਾਲੀ ਸਕੂਲ ਦੀ ਬਰਾਂਚ ਨੂੰ ਜਾ ਰਹੇ ਸਨ। ਹਾਦਸੇ ਵਿੱਚ ਕਾਰ ਡਰਾਈਵਰ ਤੇ ਸਕੂਲ ਟੀਚਰ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦ ਕਿ ਪ੍ਰਿੰਸੀਪਲ ਗੰਭੀਰ ਜ਼ਖ਼ਮੀ ਹੋ ਗਈ।
ਅੱਖੀ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਐਲਪੀਜੀ ਟੈਂਕਰ ਜਲੰਧਰ ਤੋਂ ਨਕੋਦਰ ਵਾਲੇ ਪਾਸੇ ਜਾ ਰਿਹਾ ਸੀ। ਪ੍ਰਤਾਪਪੁਰਾ ਨੇੜੇ ਬੇਕਾਬੂ ਹੋਇਆ ਟੈਂਕਰ ਕਾਰ ’ਤੇ ਪਲਟ ਗਿਆ। ਲਾਂਬੜਾ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਆਲੇ-ਦੁਆਲੇ ਦੇ ਲੋਕ ਕਾਰ ਵਿੱਚ ਫਸੀ ਔਰਤ ਨੂੰ ਕੱਢਣ ਦਾ ਯਤਨ ਕਰ ਰਹੇ ਸਨ। ਜ਼ਖ਼ਮੀ ਪ੍ਰਿੰਸੀਪਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।