4.6 C
United Kingdom
Sunday, April 20, 2025

More

    ਮੋਗਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ 5 ਵਿਅਕਤੀ ਕਾਬੂ

    ਮੋਗਾ (ਮਿੰਟੂ ਖੁਰਮੀ)

    ਸ੍ਰੀ ਹਰਮਨਬੀਰ ਸਿੰਘ ਗਿੱਲ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਹਰਿੰਦਰਪਾਲ ਸਿੰਘ ਐਸ.ਪੀ (ਆਈ) ਮੋਗਾ, ਸ੍ਰੀ ਸ਼ਬੇਗ ਸਿੰਘ ਡੀ.ਐਸ.ਪੀ (ਡੀ) ਮੋਗਾ ਦੀ ਸੁਪਰਵੀਜਨ ਹੇਠ ਲੁੱਟਾਂ ਖੋਹਾਂ ਕਰਨ ਵਾਲੇ ਅਪਰਾਧੀਆ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਮੁੰਹਿਮ ਤਹਿਤ ਉਸ ਵਕਤ ਵੱਡੀ ਸਫਲਤਾ ਮਿਲੀ ਜਦੋ ਐਸ.ਆਈ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਟ ਈਸੇ ਖਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ 1. ਗੁਰਵਿੰਦਰ ਸਿੰਘ ਉਰਫ ਗੋਵਿੰਦਾ ਪੁੱਤਰ ਬਿੰਦਰ ਸਿੰਘ ਵਾਸੀ ਭਿੰਡਰਕਲਾਂ 2.ਬੱਬੂ ਪੁੱਤਰ ਕੱਕੂ ਸਿੰਘ ਪੁੱਤਰ ਦੁੱਲਾ ਸਿੰਘ ਵਾਸੀ ਜੀਂਦੜਾ 3. ਕਮਲਦੀਪ ਸਿੰਘ ਉਰਫ ਕਮਲ ਪੁੱਤਰ ਹਰਨੇਕ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਕੋਠੇ ਰਾਜੇ ਜੰਗ ਨੇੜੇ ਨਵਾਂ ਬਾਈਪਾਸ ਮੋਗਾ ਰੋਡ ਕੋਟਕਪੂਰਾ 4. ਦਰਸ਼ਨ ਸਿੰਘ ਪੁੱਤਰ ਲਾਲ ਸਿੰਘ ਪੁੱਤਰ ਉਮਰਾ ਸਿੰਘ ਵਾਸੀ ਜੀਂਦੜਾ 5. ਪਲਵਿੰਦਰ ਸਿੰਘ ਉਰਫ ਹੈਪੀ ਪੁੱਤਰ ਗਿਆਨ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਕੈਲਾ ਥਾਣਾ ਧਰਮਕੋਟ 6. ਬਲਵਿੰਦਰ ਸਿੰਘ ਉਰਫ ਘੈਂਟੀ ਵਾਸੀ ਬਾਜੇਕੇ 7. ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਕੋਟ ਸਦਰ ਖਾਂ 8. ਫੋਲਾ ਸਿੰਘ ਵਾਸੀ ਤਿਹਾੜਾ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ। ਇਸ ਗਿਰੋਹ ਵੱਲੋਂ ਮਿਤੀ 4.6.20 ਨੂੰ ਪਿੰਡ ਟਹਿਣਾ ਜਿਲ੍ਹਾ ਫਰੀਦਕੋਟ ਦੇ ਇੰਡੋਸੈਂਟ ਬੈਂਕ ਵਿੱਚ ਡਕੈਤੀ ਕੀਤੀ ਸੀ ਅਤੇ ਬੈਂਕ ਡਕੈਤੀ ਵਿੱਚ ਵਰਤੀ ਗਈ ਕਾਰ ਹੌਂਡਾਸਿਟੀ ਨੰਬਰੀ ਪੀ.ਬੀ 29-ਈ-5344 ਵੀ ਇਹਨਾਂ ਪਾਸ ਮੌਜੂਦ ਹੈ। ਅੱਜ ਇਹ ਸਾਰੇ ਵਿਅਕਤੀ ਕੋਟ ਈਸੇ ਖਾਂ ਦੀ ਸ਼ਮਸ਼ਾਨਘਾਟ ਵਿੱਚ ਬੈਠੇ ਡਕੈਤੀ ਕਰਨ ਦੀ ਯੋਜਨਾ ਕਰ ਰਹੇ ਹਨ ਅਤੇ ਇਹਨਾਂ ਪਾਸ ਹਥਿਆਰ ਵੀ ਹਨ। ਜਿਸ ਤੇ ਐਸ.ਆਈ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਟ ਈਸੇ ਖਾਂ ਵੱਲੋਂ ਮੁਕੱਦਮਾ ਨੰਬਰ 58 ਮਿਤੀ 08.06.20 ਅ/ਧ 399,402 ਭ:ਦ: 25,27-54-59 ਅਸਲਾ ਐਕਟ ਥਾਣਾ ਕੋਟ ਈਸੇ ਖਾਂ ਦਰਜ ਕੀਤਾ ਗਿਆ।
    ਮੁਖਬਰ ਖਾਸ ਵੱਲੋਂ ਦੱਸੀ ਹੋਈ ਜਗ੍ਹਾ ਤੇ ਐਸ.ਆਈ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਟ ਈਸੇ ਖਾਂ ਵੱਲੋਂ ਸਮੇਤ ਪੁਲਿਸ ਪਾਰਟੀ ਵੱਲੋਂ ਰੇਡ ਕਰਕੇ 5 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋਸ਼ੀਆ ਪਾਸੋਂ ਪਿੰਡ ਟਹਿਣਾ ਬੈਂਕ ਡਕੈਤੀ ਵਿੱਚ ਵਰਤੀ ਗਈ ਕਾਰ ਹੌਂਡਾਸਿਟੀ ਨੰਬਰੀ ਪੀ.ਬੀ 29-ਈ-5344 ਅਤੇ 50 ਹਜਾਰ ਰੁਪਏ ਬ੍ਰਾਮਦ ਕੀਤੇ ਗਏ ਹਨ। ਦੋਸ਼ੀਆਂ ਨੇ ਆਪਣੀ ਮੁੱਢਲੀ ਪੁੱਛਗਿੱਛ ਦੋਰਾਨ ਮੰਨਿਆ ਹੈ ਕਿ ਮਿਤੀ 4.6.2020 ਨੂੰ ਪਿੰਡ ਟਹਿਣਾ ਤੋ ਇੰਡੋਸੈਂਟ ਬੈਂਕ ਵਿੱਚੋ ਕੀਤੀ ਗਈ ਡਕੈਤੀ ਵੀ ਉਹਨਾਂ ਵੱਲੋਂ ਕੀਤੀ ਗਈ ਸੀ, ਜਿਸ ਸਬੰਧੀ ਮੁੱਕਦਮਾ ਨੰਬਰ 61 ਮਿਤੀ 4.6.2020 ਅ/ਧ 395 ਭ.ਦ,25 ਅਸਲਾ ਐਕਟ ਥਾਣਾ ਸਦਰ ਫਰੀਦਕੋਟ ਦਰਜ ਰਜਿਸਟਰ ਹੈ। ਦੋਸ਼ੀਆ ਪਾਸੋਂ ਪੁੱਛਗਿਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
    ਦੋਸ਼ੀਆ ਪਾਸੋਂ ਹਥਿਆਰ ਦੀ ਕੀਤੀ ਗਈ ਬ੍ਰਾਮਦਗੀ ਦਾ ਵੇਰਵਾ:-
    ?ਗੁਰਵਿੰਦਰ ਸਿੰਘ ਉਰਫ ਗੋਵਿੰਦਾ ਪੁੱਤਰ ਬਿੰਦਰ ਸਿੰਘ ਵਾਸੀ ਭਿੰਡਰਕਲਾਂ
    ਦੇਸੀ 12 ਬੋਰ ਰਿਵਾਲਵਰ

    ?ਬੱਬੂ ਪੁੱਤਰ ਕੱਕੂ ਸਿੰਘ ਪੁੱਤਰ ਦੁੱਲਾ ਸਿੰਘ ਵਾਸੀ ਜੀਂਦੜਾ
    ਕਾਪਾ

    ?ਦਰਸ਼ਨ ਸਿੰਘ ਪੁੱਤਰ ਲਾਲ ਸਿੰਘ ਪੁੱਤਰ ਉਮਰਾ ਸਿੰਘ ਵਾਸੀ ਜੀਂਦੜਾ
    ਕ੍ਰਿਪਾਨ

    ?ਕਮਲਦੀਪ ਸਿੰਘ ਉਰਫ ਕਮਲ ਪੁੱਤਰ ਹਰਨੇਕ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਕੋਠੇ ਰਾਜੇ ਜੰਗ ਨੇੜੇ ਨਵਾਂ ਬਾਈਪਾਸ ਮੋਗਾ ਰੋਡ ਕੋਟਕਪੂਰਾ
    ਬੇਸਬਾਲ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!