ਸੁਖਚੈਨ ਸਿੰਘ ਠੱਠੀ ਭਾਈ

ਸੰਗੀਤ ਦੀ ਦੁਨੀਆਂ ਵਿੱਚ ਪੁਲਾਂਘਾਂ ਪੁੱਟ ਰਹੀ ਗਾਇਕਾ ਸਰਗਮ ਪੂਜਾ ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਦੇ ਰਹਿਣ ਵਾਲੀ ਹੈ। ਉਹਨਾਂ ਦੇ ਪਿਤਾ ਚਮਕੌਰ ਸਿੰਘ ਨੇ ਦੱਸਿਆ ਕੇ ਉਹਨਾਂ ਦੀ ਬੇਟੀ ਸਰਗਮ ਪੂਜਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਹੈ। ਪਿੰਡ ਤੋਂ ਪੜ੍ਹਾਈ ਕਰਨ ਉਪਰੰਤ ਸਰਗਮ ਪੂਜਾ ਹੁਣ ਪਟਿਆਲਾ ਯੂਨੀਵਰਸਿਟੀ ਜੈਤੋ ਤੋਂ ਬੀ ਸੀ ਏ ਦੀ ਪੜ੍ਹਾਈ ਕਰ ਰਹੀ ਹੈ। ਸਭ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਮਾਤਾ ਦੀ ਭੇਟ ਗੋਇਲ ਕੰਪਨੀ ਵਿੱਚ ਪੇਸ਼ ਕੀਤੀ ਤੇ ਫਿਰ ਇੱਕ ਸੂਫ਼ੀ ਗੀਤ “ਤੂੰਬਾ”ਸਪੀਡ ਰਿਕਾਰਡਜ਼ ਕੰਪਨੀ ਵੱਲੋਂ ਦਰਸ਼ਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ, ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਹੁਣ ਸਰਗਮ ਪੂਜਾ ਸਿੱਧੂ ਮੂਸੇ ਵਾਲੇ ਦੇ ਲਿਖੇ ਗੀਤ “ਅੱਜ ਕੱਲ੍ਹ ਵੇ” ਨੂੰ ਗਾ ਕੇ “ਫੈਮਲੀ ਲੁੱਕ” ਯੂ ਟਿਊਬ ਚੈਨਲ ‘ਤੇ ਚਰਚਾ ਵਿੱਚ ਹੈ। ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਦਰਸ਼ਕਾਂ ਦੀ ਕਚਿਹਰੀ ਵਿੱਚ ਸੱਭਿਆਚਾਰ ਤੇ ਵਿਰਾਸਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਧੀਆ ਗੀਤ ਪੇਸ਼ ਕਰਨਗੇ। ਅਸੀਂ ਦੁਆ ਕਰਦੇ ਹਾਂ ਕਿ ਸਰਗਮ ਪੂਜਾ ਦੁੱਗਣੀ ਚੌਗੁਣੀ ਤਰੱਕੀ ਸੰਗੀਤ ਦੀ ਦੁਨੀਆਂ ਵਿੱਚ ਹਾਸਲ ਕਰੇ।