9.1 C
United Kingdom
Monday, May 19, 2025

More

    ਔਖੀ ਘੜੀ ‘ਚ ਲੋੜਵੰਦਾਂ ਨੂੰ ਭੋਜਨ ਕਿਵੇਂ ਛਕਾਉਣਾ ਹੈ,ਸਿੱਖਾਂ ਕੋਲੋਂ ਸਿੱਖੋ- ਨਿਊਯਾਰਕ ਟਾਈਮਜ਼

    ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )

    ਦੁਨੀਆਂ ਦੇ ਚੋਟੀ ਦੇ ਅਖ਼ਬਾਰ ਨਿਊ ਯਾਰਕ ਟਾਈਮਜ਼ ਦੀ ਪੱਤਰਕਾਰ ਪ੍ਰੀਆ ਕ੍ਰਿਸਨਾ 8 ਜੂਨ ਦੇ ਅਖ਼ਬਾਰ ਵਿੱਚ ਲੰਗਰ ਬਾਰੇ ਲਿਖਦੀ ਹੋਈ ਦਸਦੀ ਹੈ ਕਿ ”ਔਖੀ ਘੜੀ ਵਿੱਚ ਲੋੜਵੰਦਾਂ ਨੂੰ ਭੋਜਨ ਕਿਵੇਂ ਛਕਾਉਣਾ ਹੈ ਇਹ ਸਿੱਖਾਂ ਕੋਲੋ ਸਿੱਖਣਾ ਚਾਹੀਦਾਂ ਹੈ”। ਉਹ ਨਿਊ ਯਾਰਕ ਦੇ ਕੁਈਨਜ਼ ਪਿੰਡ ਦੇ ਸਿਰਫ ਇੱਕ ਹੀ ਗੁਰਦਵਾਰਾ ਸਾਹਿਬ ਦਾ ਜਿਕਰ ਕਰਦੀ ਹੈ ਕਿ ਕਿਵੇਂ ਪਿਛਲੇ 2 ਮਹੀਨਿਆਂ ਵਿੱਚ ਇੱਕ ਹੀ ਗੁਰੂਘਰ ਨੇ ਡੇਢ ਲੱਖ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਿਨ੍ਹਾਂ ਵਿੱਚ ਹਸਪਤਾਲਾਂ ਦਾ ਅਮਲਾ ਅਤੇ ਹੋਰ ਬਹੁਤ ਸਾਰੇ ਲੋੜਵੰਦ ਸਨ ਜਿਹੜੇ ਗਰਮ ਖਾਣੇ ਨੂੰ ਤਰਸ ਰਹੇ ਸਨ। ਲੰਗਰ ਅਤੇ ਸਿੱਖ ਧਰਮ ਦੀ ਸ਼ੰਖੇਪ ਵਿੱਚ ਪਰ ਪ੍ਰਭਾਵਸਾਲੀ ਢੰਗ ਨਾਲ ਸਿਫਤ ਕਰਦੀ ਹੋਈ ਇਹ ਬੀਬੀ ਪੱਤਰਕਾਰ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੇ ਗੁਰੂ ਰਾਮਦਾਸ ਲੰਗਰ ਬਾਰੇ ਦੁਨੀਆਂ ਨੂੰ ਦਸਦੀ ਹੈ ਕਿਵੇਂ ਰੋਜਾਨਾਂ ਇੱਕ ਲੱਖ ‘ਤੋਂ ਵੀ ਵੱਧ ਸੰਗਤ ਬਗੈਰ ਕਿਸੇ ਜਾਤ-ਪਾਤ, ਰੰਗ-ਨਸਲ ਦੇ ਭੇਦਭਾਵ ‘ਤੋਂ ਲੰਗਰ ਛਕਦੀ ਹੈ।
    ਰੋਜਾਨਾਂ ਨਿਉਯੋਰਕ ਟਾਈਮਜ਼ ਬਾਰੇ ਕੁੱਝ ਜਾਣਕਾਰੀ: 168 ਸਾਲਾ ਪੁਰਾਣਾ ਇਹ ਅਖਬਾਰ ਦੁਨੀਆਂ ਦੇ ਸਭ ‘ਤੋਂ ਵੱਧ ਛਪਣ ਵਾਲੇ ਅਖ਼ਬਾਰਾਂ ਵਿੱਚੋਂ 18ਵੇਂ ਅਤੇ ਅਮਰੀਕਾ ਵਿੱਚੋਂ ਤੀਜੇ ਨੰਬਰ ਤੇ ਹੈ ਜਿਸ ਦੀ ਛਪਣ ਦੀ ਗਿਣਤੀ ਰੋਜਾਨਾਂ ਪੌਣੇ 6 ਲੱਖ ਹੈ ਤੇ ਐਤਵਾਰ ਨੂੰ ਇਹ ਗਿਣਤੀ ਪੌਣੇ 11 ਲੱਖ ਹੁੰਦੀ ਹੈ ਤੇ ਇੰਟਰਨੈਟ ਤੇ ਇਸਦੇ ਪਾਠਕਾਂ ਦੀ ਗਿਣਤੀ 29 ਲੱਖ ਦੇ ਕਰੀਬ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!