13.1 C
United Kingdom
Sunday, June 7, 2026

More

    ਲੰਡਨ ਨੇ ਵੀ ਲਿਆ ਸੁੱਖ ਦਾ ਸਾਹ, ਕੱਲ੍ਹ ਮੌਤਾਂ ਦੀ ਗਿਣਤੀ 0

    ਕੋਰੋਨਾਵਾਇਰਸ ਕਾਰਨ ਰਾਜਧਾਨੀ ਵਿੱਚ ਨਹੀ ਹੋਈ ਕੋਈ ਨਵੀਂ ਮੌਤ।

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਪਬਲਿਕ ਹੈਲਥ ਇੰਗਲੈਂਡ ਦੁਆਰਾ ਕੱਲ ਦੱਸਿਆ ਗਿਆ ਹੈ ਕਿ ਲੰਡਨ ਵਿੱਚ ਕੋਰੋਨਵਾਇਰਸ ਨਾਲ ਕੋਈ ਨਵੀਂ ਮੌਤ ਹੋਣ ਦੀ ਖਬਰ ਨਹੀਂ ਹੈ। ਅਜਿਹਾ ਮਹਾਂਮਾਰੀ ਦੇ ਮੁੱਢਲੇ ਦਿਨਾਂ ਤੋਂ ਲੈ ਕੇ ਪਹਿਲੀ ਵਾਰ ਹੋਇਆ ਹੈ। ਪਬਲਿਕ ਹੈਲਥ ਇੰਗਲੈਂਡ ਦੇ ਅੰਕੜੇ ਕੋਵਿਡ -19 ਨਾਲ ਸਬੰਧਤ ਦੇਸ਼ ਭਰ ਦੇ ਹਸਪਤਾਲਾਂ ਵਿਚ ਹੋਈਆਂ ਮੌਤਾਂ ਬਾਰੇ ਜਾਣਕਾਰੀ ਦਿੰਦੇ ਹਨ। ਜਦ ਕਿ ਮਹਾਂਮਾਰੀ ਦੇ ਸੁਰੂਆਤੀ ਦਿਨਾਂ ਵਿਚ ਦੇਸ਼ ਦੀ ਰਾਜਧਾਨੀ ਮਹਾਂਮਾਰੀ ਦੀ ਵੀ ਰਾਜਧਾਨੀ ਬਣ ਗਈ ਸੀ। ਲੰਡਨ ਇਸ ਬਿਮਾਰੀ ਵਿੱਚ ਦੇਸ਼ ਦਾ ਕੇਂਦਰ ਸੀ। ਪੀਐਚਈ ਦੇ ਇੱਕ ਬੁਲਾਰੇ ਨੇ ਕਿਹਾ ਕਿ “ਹੁਣ ਬਹੁਤ ਘੱਟ ਮੌਤਾਂ ਹੋਈਆਂ ਹਨ, ਜਿਸਦਾ ਐਲਾਨ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ।”

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!