15.3 C
United Kingdom
Sunday, June 7, 2026

More

    ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਕਰੋਨਾ ਸੰਵਾਦ ਤੇ ਪ੍ਰਵਾਸੀ ਕਵੀ ਦਰਬਾਰ 13, 14 ਜੂਨ ਨੂੰ


    ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਕਰੋਨਾ ਸੰਵਾਦ ਤੇ ਪ੍ਰਵਾਸੀ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਚੋਣਵੇਂ ਲੋਕ ਆਨ ਲਾਈਨ ਤਕਨੀਕ ਜ਼ਰੀਏ ਭਾਗ ਲੈ ਰਹੇ ਹਨ। ਅਜਿਹੇ ਨਾਜ਼ੁਕ ਸਮੇਂ ਵਿੱਚ ਅਜਿਹੇ ਕਾਰਜ ਕਰਨੇ ਬਹੁਤ ਜਰੂਰੀ ਹਨ। ਕਿਉਂਕਿ ਬਹੁਤ ਸਾਰੇ ਲੋਕ ਘਰਾਂ ਵਿੱਚ ਬੰਦ ਰਹਿ ਕੇ ਉਦਾਸੀਨਤਾ ਵੱਲ ਧੱਕੇ ਗਏ ਹਨ। ਪਰ ਅਜਿਹੇ ਵਿੱਚ ਸੰਵਾਦ ਰਚਾਇਆ ਜਾਣਾ ਅਤਿ ਲਾਹੇਵੰਦ ਸਾਬਤ ਹੋਵੇਗਾ, ਸੋ ਸੰਵਾਦ ਤੇ ਕਾਵਿ ਰਚਨਾਵਾਂ ਦੁਆਰਾ ਇੱਕ ਸੁਖਦ ਸੁਨੇਹਾ ਦਿੱਤਾ ਜਾਣਾ ਹੀ ਇਸ ਸਮਾਗਮ ਦਾ ਹਾਸਲ ਹੈ। ਸੁਰਜੀਤ ਪਾਤਰ ਜੀ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਗੁਰਭਜਨ ਗਿੱਲ ਜੀ ਇਸ ਸਮਾਗਮ ਨੂੰ ਸੰਚਾਲਿਤ ਕਰਨਗੇ।
    ਵਿਚਾਰ ਚਰਚਾ ਵਿੱਚ ਸੁੱਖੀ ਬਾਠ ਪੰਜਾਬ ਭਵਨ ਕੈਨੇਡਾ ਤੇ ਡਾ: ਰਜਿੰਦਰਪਾਲ ਸਿੰਘ ਬਰਾੜ ਪ੍ਰੋ: ਪੰਜਾਬੀ ਯੂਨੀਵਰਸਿਟੀ ਪਟਿਆਲਾ ਭਾਗ ਲੈ ਰਹੇ ਹਨ। ਇਸਦੇ ਇਲਾਵਾ ਵੱਖ ਵੱਖ ਦੇਸ਼ਾਂ ਤੋਂ ਜੋ ਕਵੀ ਸੱਜਣ ਸ਼ਮੂਲੀਅਤ ਕਰ ਰਹੇ ਹਨ ਉਹਨਾਂ ਵਿੱਚ ਇਟਲੀ ਤੋਂ ਦਲਜਿੰਦਰ ਰਹਿਲ, ਇੰਗਲੈਂਡ ਤੋਂ ਡਾ: ਤਾਰਾ ਸਿੰਘ ਆਲਮ, ਰਜਿੰਦਰਜੀਤ, ਅਜ਼ੀਮ ਸ਼ੇਖਰ, ਡਾ ਅਮਰ ਜਿਉਤੀ, ਜਪਾਨ ਤੋਂ ਪ੍ਰਮਿੰਦਰ ਸੋਢੀ, ਆਸਟ੍ਰੇਲੀਆ ਤੋਂ ਸੁਰਿੰਦਰ ਸਿਦਕ, ਜਰਮਨੀ ਤੋਂ ਕੇਹਰ ਸ਼ਰੀਫ਼ ਤੇ ਸ਼ਾਕਿਰ ਅਲੀ ਅਮਜਦ ਦੇ ਨਾਂ ਵਿਸ਼ੇਸ਼ ਮੱੁਖ ਹਨ। ਇਸ ਸਮਾਗਮ ਨੂੰ ਉਲੀਕੇ ਜਾਣ ਲਈ ਡਾ: ਐਸ ਪੀ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਿਮ੍ਰਤਸਰ, ਪਿ੍ਰੰਸੀਪਲ ਅਰਵਿੰਦਰ ਸਿੰਘ (ਡਾ:), ਡਾ: ਭੁਪਿੰਦਰ ਸਿੰਘ, ਡਾ: ਤਜਿੰਦਰ ਕੌਰ, ਪ੍ਰੋ: ਸ਼ਰਨਜੀਤ ਕੌਰ ਅਤੇ ਸ: ਅਰਵਿੰਦਰ ਸਿੰਘ ਅਤੇ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵਧਾਈ ਦੇ ਪਾਤਰ ਹਨ। ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਇਸ ਸਮਾਗਮ ਨੂੰ ਰਚਾਉਣ ਵਾਲੇ ਸਮੂਹ ਅਹੁਦੇਦਾਰਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ।
    ਵੱਲੋਂ- ਬਲਵਿੰਦਰ ਸਿੰਘ ਚਾਹਲ, ਪ੍ਰਧਾਨ ਸਾਹਿਤ ਸੁਰ ਸੰਗਮ ਸਭਾ ਇਟਲੀ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!